ਮਹਾਰਾਸ਼ਟਰ ’ਚ 390 ਕਰੋੜ ਦੀ ਬੇਨਾਮੀ ਜਾਇਦਾਦ ਜਬਤ, ਬਰਾਤੀ ਬਣ ਪਹੁੰਚੀ ਕਰ ਵਿਭਾਗ ਟੀਮ

ਮਹਾਰਾਸ਼ਟਰ ’ਚ 390 ਕਰੋੜ ਦੀ ਬੇਨਾਮੀ ਜਾਇਦਾਦ ਜਬਤ, ਬਰਾਤੀ ਬਣ ਪਹੁੰਚੀ ਕਰ ਵਿਭਾਗ ਟੀਮ

ਨਾਸਿਕ। ਮਹਾਰਾਸ਼ਟਰ ਦੇ ਜਾਲਨਾ ’ਚ ਆਮਦਨ ਕਰ ਵਿਭਾਗ ਨੇ 5 ਕਾਰੋਬਾਰੀ ਸਮੂਹਾਂ ਦੇ ਟਿਕਾਣਿਆਂ ਤੋਂ ਕਰੀਬ 390 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਜ਼ਬਤ ਕੀਤੀ ਹੈ। ਛਾਪੇਮਾਰੀ ਦੌਰਾਨ ਉਨ੍ਹਾਂ ਕੋਲੋਂ 58 ਕਰੋੜ ਰੁਪਏ ਨਕਦ, 32 ਕਿਲੋ ਸੋਨੇ ਦੇ ਗਹਿਣੇ, 16 ਕਰੋੜ ਰੁਪਏ ਦੇ ਹੀਰੇ ਅਤੇ ਮੋਤੀ ਮਿਲੇ ਹਨ। ਆਮਦਨ ਕਰ ਵਿਭਾਗ ਦੀ ਟੀਮ ਨੂੰ ਨਕਦੀ ਦੀ ਗਿਣਤੀ ਕਰਨ ’ਚ ਕਰੀਬ 13 ਘੰਟੇ ਲੱਗ ਗਏ। ਨਕਦੀ ਗਿਣਦਿਆਂ ਕੁਝ ਮੁਲਾਜ਼ਮ ਬਿਮਾਰ ਹੋ ਗਏ।

ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਕਾਰਵਾਈ 1 ਤੋਂ 7 ਅਗਸਤ ਤੱਕ ਐਸਆਰਜੇ ਸਟੀਲ, ਕਾਲਿਕਾ ਸਟੀਲ, ਇੱਕ ਸਹਿਕਾਰੀ ਬੈਂਕ, ਫਾਈਨਾਂਸਰ ਵਿਮਲ ਰਾਜ ਬੋਰਾ, ਡੀਲਰ ਪ੍ਰਦੀਪ ਬੋਰਾ ਦੀ ਫੈਕਟਰੀ, ਘਰ ਅਤੇ ਦਫ਼ਤਰਾਂ ’ਤੇ ਕੀਤੀ ਗਈ। ਇਹ ਜਾਣਕਾਰੀ ਵੀਰਵਾਰ ਨੂੰ ਮੀਡੀਆ ਨੂੰ ਦਿੱਤੀ ਗਈ।

ਪੂਰੀ ਟੀਮ ਬਰਾਤੀਆਂ ਦੇ ਰੂਪ ਵਿੱਚ ਸ਼ਹਿਰ ਵਿੱਚ ਦਾਖਲ ਹੋਈ। ਵਾਹਨਾਂ ’ਤੇ ਵਿਆਹ ਦੇ ਸਟਿੱਕਰ ਚਿਪਕਾਏ ਹੋਏ ਸਨ। ਕੁਝ ’ਤੇ ਲਿਖਿਆ ਸੀ-ਦੁਲਹਨੀਆ ਹਮ ਲੇ ਜਾਏਂਗੇ। ਇਹ ਵੀ ਕੋਡ ਵਰਡ ਸੀ। ਛਾਪੇਮਾਰੀ ਵਿੱਚ ਆਮਦਨ ਕਰ ਵਿਭਾਗ ਦੇ 260 ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ, ਜੋ 120 ਤੋਂ ਵੱਧ ਵਾਹਨਾਂ ਵਿੱਚ ਆਏ ਸਨ। ਪੰਜ ਵੱਖ-ਵੱਖ ਟੀਮਾਂ ਨੇ ਇੱਕੋ ਸਮੇਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਹੋਣ ਦਾ ਖਦਸ਼ਾ ਜਤਾਇਆ ਸੀ।

35 ਕੱਪੜੇ ਦੇ ਥੈਲਿਆਂ ਵਿੱਚ ਨੋਟਾਂ ਦੇ ਰੱਖੇ ਸੀ ਬੰਡਲ

ਆਮਦਨ ਕਰ ਵਿਭਾਗ ਦੀ ਟੀਮ ਨੂੰ ਸ਼ੁਰੂਆਤੀ ਜਾਂਚ ’ਚ ਕੁਝ ਨਹੀਂ ਮਿਲਿਆ। ਬਾਅਦ ’ਚ ਜਲਾਣਾ ਤੋਂ 10 ਕਿਲੋਮੀਟਰ ਦੂਰ ਇਕ ਵਪਾਰੀ ਦੇ ਫਾਰਮ ਹਾਊਸ ’ਤੇ ਵੀ ਕਾਰਵਾਈ ਕੀਤੀ ਗਈ। ਇੱਥੇ ਬੈਗਾਂ ਵਿੱਚ ਰੱਖੇ ਨੋਟਾਂ ਦੇ ਬੰਡਲ ਇੱਕ ਅਲਮਾਰੀ ਦੇ ਹੇਠਾਂ, ਬੈੱਡ ਦੇ ਅੰਦਰ ਅਤੇ ਇੱਕ ਹੋਰ ਅਲਮਾਰੀ ਵਿੱਚ ਮਿਲੇ ਹਨ। ਇਨ੍ਹਾਂ ਨੋਟਾਂ ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਸ਼ਾਖਾ ਵਿੱਚ ਲਿਜਾ ਕੇ ਗਿਣਿਆ ਗਿਆ। ਇਨ੍ਹਾਂ ਦੀ ਗਿਣਤੀ ਕਰਨ ਲਈ 10 ਤੋਂ 12 ਮਸ਼ੀਨਾਂ ਲੱਗੀਆਂ। ਨੋਟਾਂ ਦੇ ਬੰਡਲ 35 ਕੱਪੜੇ ਦੇ ਥੈਲਿਆਂ ਵਿੱਚ ਰੱਖੇ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ