ਸਾਡੇ ਨਾਲ ਸ਼ਾਮਲ

Follow us

14 C
Chandigarh
Tuesday, January 20, 2026
More
    Home Breaking News ਸਾਊਦੀ ਅਰਬ &#8...

    ਸਾਊਦੀ ਅਰਬ ‘ਚ 30 ਜੂਨ ਤੱਕ ਹੀ ਰਹਿ ਸਕਣਗੇ ਗੈਰ ਕਾਨੂੰਨੀ ਵਿਦੇਸ਼ੀ

    ਮੋਹਾਲੀ (ਕੁਲਵੰਤ ਕੋਟਲੀ)। ਸਾਊਦੀ ਅਰਬ (Saudi Arabia) ‘ਚ ਗੈਰ ਕਾਨੂੰਨੀ ਤੌਰ ‘ਤੇ  ਰਹਿਣ ਵਾਲੇ ਵਿਦੇਸ਼ੀਆਂ ਨੂੰ ਉਥੋਂ ਦੀ ਸਰਕਾਰ ਵੱਲੋਂ 30 ਜੂਨ ਤੱਕ ਆਪਣੇ ਦੇਸ਼ ਵਾਪਸ ਜਾਣ ਲਈ ਹੁਕਮ ਜਾਰੀ ਕੀਤੇ ਹਨ, ਜੇਕਰ ਉਹ ਇਸ ਸਮੇਂ ਦੇ ਦੌਰਾਨ ਸਾਊਦੀ ਅਰਬ ਛੱਡਕੇ ਨਹੀਂ ਜਾਂਦੇ ਤਾਂ ਉਥੋਂ ਦੀ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ ਉੱਥੋਂ ਦੀ ਸਰਕਾਰ ਵੱਲੋਂ ਜੇਲ੍ਹ ਤੇ ਜ਼ੁਰਮਾਨੇ ਦੀ ਸਜ਼ਾ ਦਿੱਤੀ ਜਾਵੇਗੀ।

    ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਤੇ ਸੰਚਾਲਕ ਹੈਲਪਿੰਗ ਹੈਪਲੈਸ ਬੀਬੀ ਅਮਨਜੋਤ  ਕੌਰ ਰਾਮੂੰਵਾਲੀਆ ਨੇ ਦਿੱਤੀ। ਉਨ੍ਹਾਂ ਕਿਹਾ ਕਿ ਗੈਰ ਸਰਕਾਰੀ ਅਨੁਮਾਨਾ ਅਨੁਸਾਰ 12 ਹਜ਼ਾਰ ਬੰਗਲਾਦੇਸੀ ਅਤੇ ਲੱਖਾਂ ਹੀ ਭਾਰਤੀ ਇਸ ਨਾਲ ਪ੍ਰਭਾਵਿਤ ਹੋਣਗੇ। ਭਾਰਤੀ ਦੂਤਾਵਾਸ ਰਿਆਦ ਵੱਲੋਂ ਹਾਟਲਾਈਨ ਬਣਾਕੇ ਭਾਰਤੀਆਂ ਦੀ ਮੱਦਦ ਲਈ ਦੋ ਨੰਬਰ (80024003, 0126614276)  ਜਾਰੀ ਕੀਤੇ ਹਨ, ਤੋਂ ਇਲਾਵਾ ਇੱਕ ਵੈੱਟਸਐਪ ਨੰਬਰ  0556122301 ਜਾਰੀ ਕੀਤਾ ਹੈ। Saudi Arabia

    ਜਿੰਨੇ ਵੀ ਪੰਜਾਬੀ ਗੈਰ ਕਾਨੂੰਨੀ ਤੌਰ ‘ਤੇ ਸਾਊਦੀ ਅਰਬ ‘ਚ ਰਹਿ ਰਹੇ ਹਨ

    ਇਸ ਤੋਂ ਇਲਾਵਾ ਕੁਝ ਸ਼ਹਿਰਾਂ ਵਿਚ ਹੈਲਪ ਡੈਸਕ ਵੀ ਲਗਾਏ ਗਏ ਹਨ, ਜ੍ਹਿਨਾਂ ਦੇ ਵਿੱਚ ਸ਼ਹਿਰ ਦਮਾਮ, ਜੁਬੈਲ, ਆਰਾਰ ਤੇ ਹਫੋਫ, ਐਲਖਫਜੀ, ਹਫਰਾਲ ਅਲਬਤੀਨ, ਮੱਕਾ, ਮਦੀਨਾ, ਯਨਬੂ, ਤੈਬੂੰਕ, ਕੁਨਫੁਦਾ, ਬੀਸਾ, ਬਆਰਾ, ਬਾਹਾ, ਗਿਜਾਨ ਤੇ ਨਿਜਰਾਨ ਸ਼ਾਮਲ ਹਨ। ਉਨ੍ਹਾਂ ਸਮੂਹ ਪੰਜਾਬੀਆ ਨੂੰ ਅਪੀਲ ਕੀਤੀ ਕਿ ਜਿੰਨੇ ਵੀ ਪੰਜਾਬੀ ਗੈਰ ਕਾਨੂੰਨੀ ਤੌਰ ‘ਤੇ ਸਾਊਦੀ ਅਰਬ ‘ਚ ਰਹਿ ਰਹੇ ਹਨ, ਉਹ 30 ਜੂਨ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਾਪਸ ਜਾ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਾਮਜ ਸੇਵੀ ਅਰਵਿੰਦਰ ਸਿੰਘ ਭੁੱਲਰ, ਪਰਵਿੰਦਰ ਸਿੰਘ ਭੁੱਲਰ, ਅਮਨਮੋਲ ਸਿੰਘ ਚੱਕਲ, ਸਿਵ ਅਗਰਵਾਲ, ਇਧਪ੍ਰੀਤ ਸਿੰਘ ਹਾਜ਼ਰ ਸਨ।

    LEAVE A REPLY

    Please enter your comment!
    Please enter your name here