ਨਮਸਤੇ ਗੈਂਗ ਦਾ ਮੈਂਬਰ ਇਕਰਾਰ ਅਹਿਮਦ ਗ੍ਰਿਫਤਾਰ

Ikrar Ahmed, Member, Namasate Gang, Arrested

ਨਮਸਤੇ ਗੈਂਗ ਦਾ ਮੈਂਬਰ ਇਕਰਾਰ ਅਹਿਮਦ ਗ੍ਰਿਫਤਾਰ

ਨਵੀਂ ਦਿੱਲੀ, ਏਜੰਸੀ।

ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਮਸਤੇ ਗੈਂਗ ਦੇ ਮੈਂਬਰ ਤੇ ਮਹਾਂਰਾਸ਼ਟਰ ਕੰਟਰੋਲ ਆਫ ਆਰਗੈਨਿਕ ਕ੍ਰਾਈਮ ਐਕਟ (ਐਮਸੀਓਸੀਏ) ਦੇ ਦਰਮਿਆਨ ਆਰੋਪਾਂ ਦਾ ਸਾਹਮਣਾ ਕਰ ਰਹੇ ਲੁਟੇਰਾ ਇਕਰਾਰ ਅਹਿਮਦ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਲੁਟੇਰਾ ਇਕਰਾਰ ਨੂੰ 30 ਹਜ਼ਾਰੀ ਅਦਾਲਤ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ। ਇਕਰਾਰ (36) ਦਿੱਲੀ ਦੇ ਨਿਊਂ ਮੁਸਤਫਾਬਾਦ ਦਾ ਨਿਵਾਸੀ ਹੈ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਤੇ ਚਾਰ ਜਿਉਂਦੇ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਰਾਸ਼ਟਰੀ ਰਾਜਧਾਨੀ ‘ਚ ਲੁੱਟ ਦੇ ਕਈ ਮਾਮਲਿਆਂ ‘ਚ ਆਰੋਪੀ ਹੈ। ਉਹ ਸਾਲ 2017 ‘ਚ ਇੱਕ ਪੁਲਿਸ ਕਰਮਚਾਰੀ ‘ਤੇ ਹਮਲੇ ‘ਚ ਵੀ ਦੋਸ਼ੀ ਹੈ। ਪੁਲਿਸ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਲੁੱਟ, ਸਨਚਿੰਗ ਦੇ ਦੋ ਦਰਜਨ ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here