ਟੈਕਨੋ-ਮੈਨੇਜ਼ਮੈਂਟ ਫੈਸਟ ਵਿਸੇਨੇਅਰ-22 ਨੌਜਵਾਨ ਹੁਨਰ ਲਈ ਲੈ ਕੇ ਆਇਆ ਵੱਡਾ ਮੰਚ, ਰਜਿਸਟ੍ਰੇਸ਼ਨ ਸ਼ੁਰੂ

ਸੱਚ ਕਹੂੰ ਨਿਊਜ਼, ਭੁਵਨੇਸ਼ਵਰ|

ਪੂਰਬੀ ਭਾਰਤ ਤੋਂ ਵੱਡੇ ਟੈਕਨੋ-ਮੈਨੇਜ਼ਮੈਂਟ ਫੇਸਟ ਸ਼ਾਮਲ ਤੇ ਆਈਆਈਟੀ ਭੁਵਨੇਸ਼ਵਰ ਦਾ ਸਾਲਾਨਾ ਫੇਸਟ ‘ਵਿਸੇਨੇਅਰ’ ਇਸ ਸਾਲ ਆਪਣੇ 12ਵੇਂ ਸੈਸ਼ਨ ਦੇ ਨਾਲ ਸਾਡੇ ਵਿਚਕਾਰ ਵਾਪਸ ਆ ਗਿਆ ਹੈ। ਇਸ ਸਾਲ ਵਿਸੇਨੇਅਰ-22, 1 ਅਪਰੈਲ, 2022 ਤੋਂ ਪੂਰੇ ਜੋਸ਼ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਫੈਸਟ 3 ਅਪਰੈਲ ਤੱਕ ਮਨਾਇਆ ਜਾਵੇਗਾ। ਫੇਸਟ ਇੰਚਾਰਜ ਨੇ ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾਕਿ ਪੂਰੇ ਭਾਰਤ ’ਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਫੇਸਟ ’ਚੋਂ ਇੱਕ ਹੈ ਜੋ ਤਕਨੀਕੀ, ਵਿਗਿਆਨ ਤੇ ਪ੍ਰਬੰਧਨ ਖੇਤਰ ਤੋਂ ਦੇਸ਼ ਭਰ ’ਚ ਪ੍ਰਤੀਭਾਗੀਆ ਨੂੰ ਉਚਿਤ ਮੰਚ ਪ੍ਰਦਾਨ ਕਰਦਾ ਹੈ।

ਫੈਸਟ ਥੀਮ

ਫੈਸਟ ਇੰਚਾਰਜ ਨੇ ਅੱਗੇ ਕਿਹਾ, ਵਿਸੇਨੇਅਰ ਦੀ ਸ਼ੁਰੂਆਤ ਤੋਂ ਹੀ ਭਾਰਤੀ ਕਾਲਜਾਂ ਦੇ ਤਕਨੀਕੀ ਪਰਿਵੇਸ਼ ’ਚ ਆਪਣੇ ਲਈ ਇੱਕ ਵਿਰਾਸਤ ਬਣਾਉਣ ਦੀ ਕੋਸ਼ਿਸ਼ ਰਹੀ ਹੈ। ਇਸ ਸਾਲ, ਵਿਸ਼ਵ ਸੱਭਿਅਤਾ ਦੇ ਵਿਕਾਸ ਦੇ ਪ੍ਰਸੰਗ ’ਚ ਸੂਚਨਾ ਤੇ ਸੰਚਾਰ ਉਦਯੋਗਿਕੀ ਦੀ ਸ੍ਰੇਸ਼ਟਤਾ’ ਲਈ ‘ਨੇਕਸਸ ਟੇਰਾ ਨੂੰ ਥੀਮ ਦੇ ਤੌਰ ’ਤੇ ਚੁਣਿਆ ਗਿਆ ਹੈ। ਦੱਸ ਦੇਈਏ ਕਿ ਇਸ ਫੈਸਟ ’ਚ ‘ਸੱਚ ਕਹੂੰ’ ਅਖਬਾਰ ਮੀਡੀਆ ਪਾਰਟਨਰ ਹੈ।

ਫੈਸਟ ਦੇ ਪ੍ਰੋਗਰਾਮ

ਇਹ ਫੈਸਟ ਮੁੱਖ ਤੌਰ ’ਤੇ ਕੋਡਿੰਗ, ਰੋਬੋਟਿਕਸ, ਕਵਿਜਿੰਗ ਤੇ ਡਿਜਾਈਨਿੰਗ ਨੂੰ ਉਤਸ਼ਾਹ ਦੇਣ ਨਾਲ ਇਨ੍ਹਾਂ ’ਤੇ ਕੇਂਦਰਿਤ ਹੈ। ਫੈਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਇਹ ਤਿੰਨ ਦਿਨਾਂ ਤੱਕ ਚੱਲੇਗਾ, ਜਿਸ ਵਿੱਚ ਪਹਿਲੇ ਦਿਨ ਦੀ ਸ਼ਾਮ ਮੁੱਖ ਮਹਿਮਾਨ ਦੀ ਪ੍ਰਧਾਨਗੀ ਉਦਘਾਟਨ ਤੇ ਤੀਜੇ ਦਿਨ ਸ਼ਾਮ ਨੂੰ- ਮੈਗਨਾਵਿਸਟਾ, ਭਾਵ ਫੇਸਟ ਦੀ ਸਟਾਰ ਨਾਈਟ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕਈ ਹੋਰ ਵਰਕਸ਼ਾਪਾਂ ਤੇ ਤਕਨੀਕੀ ਮੁਕਾਬਲੇ ਤੇ ਆਮ ਭਾਸ਼ਣ ਸੈਸ਼ਨ ਵੀ ਕਰਵਾਏ ਜਾਣਗੇ। ਫੈਸਟ ਦੇ ਅਧੀਨ ਬਲਾਕਚੈਨ ਟੈਕਨਾਲੋਜੀ, ਵੈਬ ਤੇ ਐਪ ਡੇਵਲਪਮੈਂਟ ਤੇ ਮਸ਼ੀਨ ਲਰਨਿੰਗ ਵਰਗੇ ਆਧੁਨਿਕ ਇੰਜੀਨੀਅਰਿੰਗ ਦੇ ਉਭਰਦੇ ਖੇਤਰਾਂ ਨਾਲ ਸਬੰਧਿਤ ਵਰਕਸ਼ਾਪ ਲਾਗਤਾਰ ਕਰਵਾਈ ਜਾ ਰਹੀ ਹੈ।

ਸੱਦਾ ਅਤੇ ਰਜਿਸਟ੍ਰੇਸ਼ਨ

ਅੱਗੇ ਫੈਸਟ ਇੰਚਾਰਜ ਨੇ ਸਾਰੇ ਕਾਲਜ ਦੇ ਵਿਦਿਆਰਥੀਆਂ ਨੂੰ ਫੈਸਟ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਹੁਣ ਦੇਰੀ ਕਿਸ ਗੱਲ ਦੀ ਤੁਸੀਂ ਇਸ ਮਹਾਂ ਉਤਸਵ ਦਾ ਹਿੱਸਾ ਬਣ ਕੇ ਇਸ ਦਾ ਲਾਭ ਉਠਾਓ। ਵਰਕਸ਼ਾਪ ਅਤੇ ਮੁਕਾਬਲਿਆਂ ’ਚ ਰਜਿਸਟੇ੍ਰਸ਼ਨ ਦਾ ਵੇਰਵਾ ਤੁਸੀਂ ਅੱਗੇ ਦਿੱਤੇ ਗਏ ਲਿੰਕ ’ਤੇ https://www.wissenaire.org/workshops
ਅਤੇ
https://www.wissenaire.org/competitions ਕਲਿੱਕ ਕਰਨਾ ਨਾ ਭੁੱਲੋ।

ਸੋਸ਼ਲ ਮੀਡੀਆ….

ਫੇਸਟ ਤੇ ਕਈ ਹੋਰ ਅਪਡੇਟ ਪਾਉਣ ਲਈ ਤੁਸੀਂ ਸਾਨੂੰ ਸੋਸ਼ਲ ਮੀਡੀਆ ’ਤੇ ਫਾਲੋ ਕਰੋ ਅਤੇ ਲਾਈਕ ਕਰਨਾ ਨਾ ਭੁੱਲੋ:-
ਇੰਸਟਾਗ੍ਰਾਮ:https://www.instagram.com/wissenaire.iitbbs/
ਫੇਸਬੁੱਕ : https://www.facebook.com/wissenaireiitbbs
ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ’ਤੇ ਜਾਓ:https://www.wissenaire.org/

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।