(ਸੱਚ ਕਹੂੰ ਨਿਊਜ਼)। ਭਾਰਤ ਦੇ ਮੁੱਖ ਸਿੱਖਿਆ ਸੰਸਥਾਵਾਂ ’ਚ ਸ਼ਾਮਲ ਆਈਆਈਟੀ ਖੜਗਪੁਰ ਦਾ ਸਲਾਨਾ ਇੰਟਰਕਾਲਜ ਫੈਸਟੀਵਲ ਸ਼ਿਤਿਜ ਆਪਣੇ 21ਵੇਂ ਸੰਸਕਰਨ ਦੇ ਨਾਲ 19 ਤੋਂ 21 ਜਨਵਰੀ 2024 ਨੂੰ ਕੈਂਪਸ ਕੰਪਲੈਕਸ ਵਿੱਚ ਹੋਣ ਜਾ ਰਿਹਾ ਹੈ। ਫੈਸਟ ਦੇ ਪ੍ਰਤੀਨਿਧੀ ਨੇ ਸੱਚ ਕਹੂੰ ਪੱਤਰਕਾਰ ਨੂੰ ਦੱਸਿਆ ਕਿ ਸਿਤਿਜ਼ 2024 ਇਸ ਵਾਰ ਵੱਖ-ਵੱਖ ਸਮਾਗਮਾਂ ਦੀ ਲੜੀ ਦਾ ਗਵਾਹ ਬਣਨ ਜਾ ਰਿਹਾ ਹੈ ਜਿਨ੍ਹਾਂ ਦਾ ਅੱਗੇ ਜ਼ਿਕਰ ਕੀਤਾ ਗਿਆ ਹੈ।
ਸਮਾਗਮ ਅਤੇ ਐਵਾਰਡ: ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਸਮਾਗਮਾਂ ਵਿੱਚ ਗੈਸਟ ਲੈਕਚਰ, ਵਰਕਸ਼ਾਪ, ਪ੍ਰਦਰਸ਼ਨੀਆਂ, ਮੁਕਾਬਲੇ ਅਤੇ ਮੈਗਾ ਸ਼ੋਅ ਸ਼ਾਮਲ ਹਨ। ਸਿਤਿਜ਼ 2024, ਇਸ ਵਾਰ 20 ਤੋਂ ਵੱਧ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ। ਜਿਸ ’ਚ ਕੁੱਲ ਇਨਾਮ ਰਾਸ਼ੀ ੩੫ ਲੱਖ ਰੁਪਏ ਹੋਵੇਗੀ ਇਨ੍ਹਾਂ ’ਚ ਰੋਬੋਵਾਰਸ਼ ਅਤੇ ਸੈਂਡਰੋਵਰ ਵਰਗੇ ਪ੍ਰਮੁੱਖ ਈਵੈਂਟ ਸ਼ਾਮਲ ਹਨ ਜਿਨ੍ਹਾਂ ਦੀ ਇਨਾਮੀ ਰਾਸ਼ੀ ਕ੍ਰਮਵਾਰ 1,50,000 ਅਤੇ 50,000 ਰੁਪਏ ਹੈ। ਇਸ ਵਾਰ ਦੋ ਈਵੈਂਟ ‘ਡ੍ਰੋਨ ਰੇਸਿੰਗ ਲੀਗ’ ਅਤੇ ‘ਫੁੱਲ ਥ੍ਰੋਟਲ ਆਰਸੀ ਕਾਰ ਰੇਸਿੰਗ’ ਦੀ ਸ਼ੁਰੂਆਤ ਹੋਵੇਗੀ।
ਗੈਸਟ ਲੈਕਚਰ ਸੀਰੀਜ਼: ਇਸ ਤੋਂ ਇਲਾਵਾ ਇਵੈਂਟਸ , ਆਪਣੇ ਖੇਤਰ ਦੇ ਤਜ਼ਰਬੇਕਾਰ ਆਗੂਆਂ ਦੀ ਗੈਸਟ ਲੈਕਚਰ ਦੀ ਇੱਕ ਲੜੀ ਲੈ ਕੇ ਆ ਰਹੇ ਹਨ।
ਜਿਨ੍ਹਾਂ ’ਚ ਸ਼ਾਮਲ ਹਨ: IIT Kshitij
- ਸ੍ਰੀ ਸੰਦੀਪ ਜੈਨ-ਸੀਈਓ ਅਤੇ ਸੰਸਥਾਪਕ
- ਡਾ. ਆਰ. ਚਿਦੰਬਰਮ ਸਾਬਕਾ ਡਾਇਰੈਕਟਰ-BARC (1990) ਅਤੇ ਪਰਮਾਣੂ ਊਰਜਾ ਕਮਿਸ਼ਨ, ਪਦਮ ਵਿਭੂਸ਼ਣ, ਪਦਮ ਸ਼੍ਰੀ, ਸੀਵੀ ਰਮਨ ਜਨਮ ਸ਼ਤਾਬਦੀ ਅਵਾਰਡ ਅਤੇ INS ਹੋਮੀ ਭਾਭਾ ਲਾਈਫਟਾਈਮ ਅਚੀਵਮੈਂਟ ਐਵਾਰਡ ਦੇ ਪ੍ਰਾਪਤਕਰਤਾ।
- TVF ਦੇ ਏਸੀਪਰੇਂਟਸ ਸੰਨੀ ਹਿੰਦੂਜਾ- ‘ਸੰਦੀਪ ਭੈਆ’ ਅਤੇ ਅਭਿਲਾਸ਼ ਥਪਲਿਆਲ- ‘SK’, ਅਨੁਸ਼ਕਾ ਕੌਸ਼ਿਕ ਵੀ ਸ਼ਾਮਲ ਹੋਣਗੇ।
ਟੇਕ ਵਰਕਸ਼ਾਪਾਂ: ਗੂਗਲ ਡਿਵੈਲਪਰਾਂ, ਐਪਲ ਅਤੇ ਹੋਰ ਮਸ਼ਹੂਰ ਕੰਪਨੀਆਂ ਦੇ ਸਹਿਯੋਗ ਨਾਲ ਵਰਕਸ਼ਾਪਾਂ ਇਸ ਈਵੈਂਟ ਦਾ ਹਿੱਸਾ ਹੋਣਗੀਆਂ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਉਮੀਦਵਾਰ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਪ੍ਰਤੀਨਿਧੀ ਨੇ ਕਿਹਾ, ਫੈਸਟ ਦੌਰਾਨ ਅਤਿ-ਆਧੁਨਿਕ ਟੈਕਨਾਲੋਜੀ ਈਵੈਂਟਸ ‘ਹਿਊਮਨਾਈਡ ਰੋਬੋਟ ਅਤੇ ਫਸਟ-ਪਰਸਨ ਵਿਊ ਡਰੋਨ’ ਵਰਗੇ ਦਿਲਚਸਪ ਈਵੈਂਟ ਆਯੋਜਿਤ ਕੀਤੇ ਜਾਣਗੇ। ਇੱਥੇ ਪ੍ਰਤੀਭਾਗੀਆਂ ਨੂੰ ਭਾਰਤੀ ਜਲ ਸੈਨਾ ਦੀ ਪ੍ਰਦਰਸ਼ਨੀ ਦੇ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ।
ਮੂਡ ਫਰੈਸ਼ਨਰ ਈਵੈਂਟ: ਫੈਸਟ ਦੇ ਦੌਰਾਨ ਸੂਟਅੱਪ, ਜੂਲੀਆ ਬਲਿਸ, ਡੀਜੇ ਸਰਟੇਕ, ਅੰਸ਼ਿਕਾ ਪਾਂਡੇ ਅਤੇ ਆਸਥਾ ਗਿੱਲ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰਤੀਨਿਧੀ ਨੇ ਅੱਗੇ ਭਾਰਤ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ 19 ਤੋਂ 21 ਜਨਵਰੀ, 2024 ਤੱਕ ਆਈਆਈਟੀ ਖੜਗਪੁਰ ਵਿਖੇ ਸਿਤਿਜ਼ 2024 ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਸਾਡਾ ਮੰਨਣਾ ਹੈ ਕਿ ਇਹ ਉਹਨਾਂ ਲਈ ਇੱਕ ਬਹੁਤ ਹੀ ਨਵਾਂ ਤਜ਼ਰਵਾ ਲੈ ਕੇ ਆਵੇਗਾ।
ਹੋਰ ਵੇਰਵਿਆਂ ਲਈ ਇਵੈਂਟ ਦੀ ਵੈੱਬਸਾਈਟ: https://ktj.in/ ‘ਤੇ ਜਾਓ ਜਾਂ ਇਵੈਂਟ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਨੂੰ ਫਾਲੋ ਕਰੋ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਅਖਬਾਰ ਸੱਚ ਕਹੂੰ ਅਤੇ ਮੈਗਜ਼ੀਨ ਸੱਚੀ ਸਿਕਸ਼ਾ ਸ਼ਿਤਿਜ 2024 ਦੀ ਮੀਡੀਆ ਪਾਰਟਨਰ ਹਨ।