Bollywood News: ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। ਉਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਸੈਰ-ਸਪਾਟਾ, ਕਲਾ ਅਤੇ ਸੰਸਕ੍ਰਿਤੀ ਅਤੇ ਪੁਰਾਤੱਤਵ ਵਿਭਾਗ ਦੇ ਸਰਕਾਰੀ ਸਕੱਤਰ ਰਵੀ ਜੈਨ ਦੀ ਮੌਜੂਦਗੀ ਵਿੱਚ ਆਈਫਾ-25 ਸਮਾਰੋਹ (iifa awards) ਜੈਪੁਰ ਮੇਜ਼ਬਾਨ ਸਿਟੀ ਸਮਝੌਤਾ ਹਸਤਾਖਰ ਸਮਾਰੋਹ ਵਿੱਚ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ। ਇਸ ਤਹਿਤ 7 ਤੋਂ 9 ਮਾਰਚ 2025 ਤੱਕ ਜੈਪੁਰ ਵਿੱਚ ਆਈਫਾ-25 ਸੈਲੀਬ੍ਰੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਆਈਫਾ ਦੇ ਉਪ ਪ੍ਰਧਾਨ ਸੁਰੇਸ਼ ਅਈਅਰ ਅਤੇ ਰਾਜਸਥਾਨ ਸਰਕਾਰ ਦੇ ਟੂਰਿਜ਼ਮ ਕਮਿਸ਼ਨਰ ਵਿਜੇਪਾਲ ਸਿੰਘ ਨੇ ਐਲਬਰਟ ਹਾਲ (ਮਿਊਜ਼ੀਅਮ) ਵਿੱਚ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ। Rajasthan News
ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਕਿਹਾ ਕਿ ਆਈਫਾ ਅਵਾਰਡ ਨਿਸ਼ਚਿਤ ਰੂਪ ਨਾਲ ਰਾਜਸਥਾਨ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਵੇਗਾ। ਸਮਾਗਮ ਦੌਰਾਨ ਮਸ਼ਹੂਰ ਬਾਲੀਵੁੱਡ ਸਿਤਾਰੇ ਅਤੇ ਫਿਲਮੀ ਹਸਤੀਆਂ ਜੈਪੁਰ ਵਿੱਚ ਸਾਡੇ ਮਹਿਮਾਨ ਹੋਣਗੇ। ਅਸੀਂ ਜੈਪੁਰ ਵਿੱਚ ਸਿਨੇਮਾ ਜਗਤ ਨਾਲ ਜੁੜੀਆਂ ਇਨ੍ਹਾਂ ਹਸਤੀਆਂ ਦਾ ਸਵਾਗਤ ਕਰਾਂਗੇ। ਇਸ ਸਮਾਗਮ ਰਾਹੀਂ ਰਾਜਸਥਾਨ ਦੀ ਵਿਲੱਖਣ ਸੰਸਕ੍ਰਿਤੀ ਅਤੇ ਸੈਰ ਸਪਾਟੇ ਨੂੰ ਵਿਸ਼ਵ ਪੱਧਰ ’ਤੇ ਹੋਰ ਬਲ ਮਿਲੇਗਾ। ਦੀਆ ਕੁਮਾਰੀ ਨੇ ਕਿਹਾ ਕਿ ਆਈਫਾ ਅਵਾਰਡਸ ਦੀ ਸਿਲਵਰ ਜੁਬਲੀ ਮੌਕੇ ਜੈਪੁਰ ਵਿੱਚ ਭਾਰਤੀ ਸਿਨੇਮਾ ਦੇ 25 ਸ਼ਾਨਦਾਰ ਸਾਲ ਮਨਾਉਣ ਲਈ ਇੱਕ ਸਮਾਰੋਹ ਹੋਵੇਗਾ। ਤਿੰਨ ਦਿਨਾਂ ਤੱਕ ਵੱਖ-ਵੱਖ ਖੇਤਰਾਂ ਵਿੱਚ ਆਈਫਾ ਅਵਾਰਡ ਅਤੇ ਗਤੀਵਿਧੀਆਂ ਹੋਣਗੀਆਂ। Bollywood News
ਸਫਲ ਲੋਕਾਂ ਨੂੰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਕੀਤਾ ਜਾਵੇਗਾ ਸਨਮਾਨਿਤ | Bollywood News
ਸਰਕਾਰੀ ਸਕੱਤਰ ਰਵੀ ਜੈਨ ਨੇ ਕਿਹਾ ਕਿ 7 ਤੋਂ 9 ਮਾਰਚ ਤੱਕ ਹੋਣ ਵਾਲੇ ਆਈਫਾ-25 ਸਮਾਰੋਹ ਪ੍ਰੋਗਰਾਮ ਵਿੱਚ ਭਾਰਤੀ ਸਿਨੇਮਾ ਵਿੱਚ ਮੈਗਾ ਪ੍ਰਾਪਤੀਆਂ ਅਤੇ ਸਭ ਤੋਂ ਸਫਲ ਲੋਕਾਂ ਨੂੰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਅਵਾਰਡ ਰਾਜ ਲਈ ਗਲੋਬਲ ਬ੍ਰਾਂਡਿੰਗ ਅਤੇ ਡੈਸਟੀਨੇਸ਼ਨ ਮਾਰਕੀਟਿੰਗ ਦੇ ਮੌਕੇ ਵੀ ਪ੍ਰਦਾਨ ਕਰਨਗੇ। Rajasthan News
Read Also : Punjab News: ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖਤ ਆਦੇਸ਼, ਜੇਕਰ ਨਾ ਪਾਲਣਾ ਕੀਤੀ ਤਾਂ ਹੋਵੇਗੀ ਸਖਤ ਕਾਰਵਾਈ
ਆਈਫਾ (iifa awards) ਦੇ ਵਾਈਸ ਪ੍ਰੈਜ਼ੀਡੈਂਟ ਸੁਰੇਸ਼ ਅਈਅਰ ਨੇ ਕਿਹਾ ਕਿ ਜੈਪੁਰ ’ਚ ਇਹ ਇਕ ਵਿਲੱਖਣ ਹਸਤਾਖਰ ਸਮਾਗਮ ਹੋਵੇਗਾ। ਉਨ੍ਹਾਂ ਦੱਸਿਆ ਕਿ ਆਈਫਾ ਦਾ ਆਯੋਜਨ ਹਰ ਸਾਲ 14 ਵੱਖ-ਵੱਖ ਦੇਸ਼ਾਂ ਅਤੇ 18 ਵੱਖ-ਵੱਖ ਸ਼ਹਿਰਾਂ ਵਿੱਚ ਕੀਤਾ ਜਾਂਦਾ ਹੈ। ਸੁਰੇਸ਼ ਅਈਅਰ ਨੇ ਕਿਹਾ ਕਿ ਭਾਰਤ ਵਿੱਚ ਆਖਰੀ ਵਾਰ ਆਈਫਾ ਦਾ ਆਯੋਜਨ 2020 ਵਿੱਚ ਮੁੰਬਈ ਵਿੱਚ ਹੋਇਆ ਸੀ ਅਤੇ ਹੁਣ ਇਹ 2025 ਵਿੱਚ ਜੈਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਾਇਰੈਕਟਰ ਸੈਰ ਸਪਾਟਾ ਰਾਕੇਸ਼ ਸ਼ਰਮਾ, ਵਧੀਕ ਡਾਇਰੈਕਟਰ ਆਨੰਦ ਤ੍ਰਿਪਾਠੀ, ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਪੰਕਜ ਧਰੇਂਦਰ, ਸੰਯੁਕਤ ਡਾਇਰੈਕਟਰ (ਨਿਵੇਸ਼) ਪਵਨ ਕੁਮਾਰ ਜੈਨ ਅਤੇ ਡਿਪਟੀ ਡਾਇਰੈਕਟਰ ਸੈਰ ਸਪਾਟਾ ਉਪੇਂਦਰ ਸਿੰਘ ਸ਼ੇਖਾਵਤ ਹਾਜ਼ਰ ਸਨ।