ਇਫਤਿਖਾਰ ਅਤੇ Babar Azam ਦੀਆਂ ਤੂਫਾਨੀ ਪਾਰੀਆਂ, ਅਫਗਾਨਿਸਤਾਨ ਨੂੰ ਜਿੱਤ ਲਈ ਮਿਲਿਆ ਚੁਣੌਤੀਪੂਰਨ ਟੀਚਾ

ICC World Cup 2023

ਇਫਤਿਖਾਰ ਨੇ ਜੜੇ ਕਈ ਛੱਕੇ | ICC World Cup 2023

  • ਬਾਬਜ ਆਜਮ ਦੀ ਅਰਧਸੈਂਕੜੇ ਵਾਲੀ ਪਾਰੀ

ਚੈੱਨਈ (ਏਜੰਸੀ)। ਵਿਸ਼ਵ ਕੱਪ 2023 ’ਚ ਅੱਜ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਚੈੱਨਈ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਪਾਕਿਸਤਾਲ ਨੇ ਆਪਣੇ 50 ਓਵਰਾਂ ’ਚ 7 ਵਿਕਟਾਂ ਗੁਆ ਕੇ 282 ਦੌੜਾਂ ਦਾ ਸਕੋਰ ਬਣਾਇਆ ਹੈ ਅਤੇ ਅਫਗਾਨਿਸਤਾਨ ਨੂੰ 283 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਵੱਲੋਂ ਕਪਤਾਨ ਬਾਬਰ ਆਜ਼ਮ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ ਅਤੇ ਉਨ੍ਹਾਂ ਦੇ ਆਉਟ ਹੋਣ ਤੋਂ ਬਾਅਦ ਇਫਤਿਖਾਰ ਨੇ ਤੂਫਾਨੀ ਪਾਰੀ ਖੇਡੀ ਅਤੇ ਸ਼ਾਦਾਬ ਨਾਲ ਟੀਮ ਨੂੰ ਸੰਭਾਲਿਆ। ਦੋਵਾਂ ਨੇ 50 ਗੇਂਦਾਂ ’ਚ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਦਾਬ ਨੇ 38 ਗੇਂਦਾਂ ਦਾ ਸਾਹਮਣਾ ਕੀਤਾ ਅਤੇ 40 ਦੌੜਾਂ ਬਣਾਇਆਂ ਜਦਕਿ ਇਫਤਿਖਾਰ ਨੇ ਸਿਰਫ 27 ਗੇਂਦਾਂ ’ਚ ਹੀ 40 ਦੌੜਾਂ ਬਣਾਇਆਂ ਜਿਸ ਵਿੱਚ 4 ਗਗਨਚੰੁਬੀ ਛੱਕੇ ਵੀ ਸ਼ਾਮਲ ਹਨ। ਅਫਗਾਨਿਸਤਾਨ ਵੱਲੋਂ ਨੂਰ ਅਹਿਮਦ ਨੇ ਸਭ ਤੋਂ ਵਧ 3 ਵਿਕਟਾਂ ਹਾਸਲ ਕੀਤੀਆਂ। (ICC World Cup 2023)

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ’ਤੇ ਚਲਾਈਆਂ ਗੋਲੀਆਂ, ਹਾਲਾਤ ਗੰਭੀਰ

LEAVE A REPLY

Please enter your comment!
Please enter your name here