ਗੋਲ਼ੀ ਮਾਰਨੀ ਹੈ ਤਾਂ, ਮੈਨੂੰ ਮਾਰੋ, ਦਲਿਤਾਂ ਨੂੰ ਨਹੀਂ : ਮੋਦੀ

Prime, Minister, Narada, Statue

ਹੈਦਰਾਬਾਦ (ਸੱਚ ਕਹੂੰ ਨਿਊਜ਼) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ੇਦਲਿਤਾਂ ‘ਤੇ ਹਮਲੇ ਤੇ ਇਸ ਨੂੰ ਲੈ ਕੇ ਰਾਜਨੀਤੀ ਬੰਦ ਕਰਨ ਦੀ ਅਪੀਲ ਕਰਦਿਆਂ ਅੱਜ ਕਿਹਾ ਕਿ ਤੁਸੀਂ ਗੋਲ਼ੀ ਮਾਰਨੀ ਚਾਹੁੰਦੇ ਹੋ ਤਾਂ ਮੈਨੂੰ ਮਾਰ ਦਿਓ। ਭਾਵੁਕ ਅਪੀਲ ਕਰਦਿਆਂ ਪੀਐੱਮ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਦਲਿਤਾਂ ਦੀ ਰੱਖਿਆ ਅਤੇ ਸਨਮਾਨ ਕਰਨ, ਕਿਉਂਕਿ ਇਸ ਵਰਗ ਦੀ ਸਮਾਜ ਵੱਲੋਂ ਲੰਬੇ ਸਮੇਂ ਤੋਂ ਅਣਦੇਖੀ ਕੀਤੀ ਹੈ।

ਇਹ ਵੀ ਪੜ੍ਹੋ : ਭਾਰਤੀ ਭਾਸ਼ਾਵਾਂ ਨੂੰ ਮਿਲਿਆ ਯੋਗ ਸਥਾਨ

ਉਨ੍ਹਾਂ ਨੇ ਹੈਦਰਾਬਾਦ ‘ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਲਕਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ, ਜੇਕਰ ਤੁਸੀਂ ਹਮਲਾ ਕਰਨਾ ਹੈ ਤਾਂ ਮੇਰੇ ‘ਤੇ ਕਰੋ, ਮੇਰੇ ਦਲਿਤ ਭਾਈਆਂ ‘ਤੇ ਹਮਲੇ ਬੰਦ ਕਰ ਦਿਓ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਦੇਸ਼ ਨੂੰ ਤਰੱਕੀ ‘ਤੇ ਲਿਜਾਣਾ ਹੈ ਤਾਂ ਸ਼ਾਂਤੀ, ਏਕਤਾ ਤੇ ਸਦਭਾਵਨਾ ਦੇ ਮੁੱਖ ਮੰਤਰ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।

‘ਫਰਜ਼ੀ ਗਊਰੱਖਿਅਕ’ ਦੇਸ਼ ‘ਚ ਪਾਉਣਾ ਚਾਹੁੰਦੇ ਹਨ ਵੰਡੀਆਂ : ਮੋਦੀ

ਤੇਲੰਗਾਨਾ। ਤੇਲੰਗਾਨਾ ਦੇ ਦੌਰ ‘ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ਗਊਰੱਖਿਅਕਾਂ ‘ਤੇ ਨਿਸ਼ਾਨਾ ਵਿੰਨ੍ਹਿਆ। ਮੋਦੀ ਨੇ ਅੱਜ ਲੋਕਾਂ ਨੂੰ ਇਨ੍ਹਾਂ ਫਰਜ਼ੀ ਰੱਖਿਅਕਾਂ ਤੋਂ ਸੁਚੇਤ ਰਹਿਣ ਲਈ ਕਿਹਾ ਜੋ ਸਮਾਜ ਅਤੇ ਦੇਸ਼ ‘ਚ ਵੰਡੀਆਂ ਪਾਉਣਾ ਚਾਹੁੰਦੇ ਹਨ ਅਤੇ ਸੂਬਿਆਂ ‘ਚ ਇਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਲਈ ਕਿਹਾ ਹੈ। ਪਸ਼ੂਆਂ ਨੂੰ ਦੇਸ਼ ਦੀ ਜਾਇਦਾਦ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਗਊ ਰੱਖਿਆ ਦੇ ਨਾਂਅ ‘ਤੇ ਸਮਾਜ ‘ਚ ਤਣਾਅ ਪੈਦਾ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ।

ਉਨ੍ਹਾਂ ਹਿਕਾ ਕਿ ਮੈਂ ਦੇਸ਼ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਜਿਹੇ ਫਰਜ਼ੀ ਗਊਰੱਖਿਅਕਾਂ ਤੋਂ ਸੁਚੇਤ ਰਿਹਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਅਜਿਹੇ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਜੋ ਸਮਾਜ ਦੇ ਤਾਣੇ-ਬਾਣੇ ਨੂੰ ਨਸ਼ਟ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

LEAVE A REPLY

Please enter your comment!
Please enter your name here