Happy Life: ਜ਼ਿੰਦਗੀ ਮਿਲੀ ਹੈ ਤਾਂ ਹੱਸ-ਖੇਡ ਕੇ ਜੀਓ

Happy Life

Happy Life: ਉੱਤਰਾਅ-ਚੜ੍ਹਾਅ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੇ ਹਨ ਜਦੋਂ ਜ਼ਿੰਦਗੀ ’ਚ ਉੁਤਰਾਅ ਆਵੇ, ਤਾਂ ਸੰਯਮ ਰੱਖਣਾ ਜ਼ਰੂਰੀ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ, ਅਤੇ ਜਦੋਂ ਚੜ੍ਹਾਅ ਆਵੇ, ਤਾਂ ਹੰਕਾਰ ਨਾ ਆਵੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਦਿਆਂ ਅਸੀਂ ਹਰ ਸਥਿਤੀ ਦਾ ਸਾਹਮਣਾ ਕਰ ਸਕਦੇ ਹਾਂ ਦਰਅਸਲ, ਜੋ ਕੁਝ ਸਾਡੇ ਜੀਵਨ ’ਚ ਹੁੰਦਾ ਹੈ, ਉਹ ਸਾਡੇ ਕਰਮਾਂ ਦਾ ਨਤੀਜਾ ਹੁੰਦਾ ਹੈ ਕਦੇ-ਕਦੇ ਇਹ ਹਾਲਾਤਾਂ ’ਤੇ ਵੀ ਨਿਰਭਰ ਕਰਦਾ ਹੈ ਸਾਨੂੰ ਇਹ ਤੈਅ ਕਰਨਾ ਹੁੰਦਾ ਹੈ ਕਿ ਅਸੀਂ ਮੁਸ਼ਕਿਲ ਸਮੇਂ ’ਚ ਖੁਦ ਨੂੰ ਕਿੰਨਾ ਸੰਭਾਲ ਸਕਦੇ ਹਾਂ ਅਜਿਹੇ ਦੌਰ ਸਾਡੀ ਸਹਿਣਸ਼ੀਲਤਾ ਦੀ ਪ੍ਰੀਖਿਆ ਲੈਂਦੇ ਹਨ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਤੇ ਉਸ ਦੇ ਕੰਮਾਂ ’ਚ ਸੁਧਾਰ ਉਦੋਂ ਆਉਂਦਾ ਹੈ। Happy Life

ਜਦੋਂ ਉਹ ਸੰਘਰਸ਼ ਦੇ ਮੁਸ਼ਕਿਲ ਦੌਰ ’ਚੋਂ ਲੰਘਦਾ ਹੈ ਹਰ ਕੋਈ ਜਿਉਂਦਾ ਹੈ, ਪਰ ਜ਼ਿੰਦਗੀ ’ਚ ਮੁਸ਼ਕਿਲ ਹਾਲਾਤਾਂ ਨੂੰ ਪਾਰ ਕਰਕੇ ਕੁਝ ਖਾਸ ਹਾਸਲ ਕਰਨਾ ਹੀ ਸੱਚਾ ਪੁਰਸ਼ਾਰਥ ਹੈ ਆਮ ਤੌਰ ’ਤੇ ਅਸੀਂ ਆਪਣੇ ਤੇ ਆਪਣੇ ਪਰਿਵਾਰ ਲਈ ਜਿਉਂਦੇ ਹਾਂ ਆਪਣੇ ਕਰਮ, ਬਚਨ ਤੇ ਮਨ ਨਾਲ ਸਮਾਜ ’ਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਜੀਵਨ ਗੁਜ਼ਾਰਾ ਕਰਦੇ ਹਾਂ ਪਰ ਇਸ ਦੇ ਨਾਲ ਹੀ, ਅਸੀਂ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੇ ਹਾਂ, ਚਾਹੇ ਸਾਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ ਸਾਡੇ ਆਚਰਨ ਅਤੇ ਵਿਹਾਰ ਦਾ ਅਸਰ ਕਿਸੇ ਨਾ ਕਿਸੇ ’ਤੇ ਪੈਂਦਾ ਹੀ ਹੈ ਸਾਡੇ ’ਚੋਂ ਹਰ ਵਿਅਕਤੀ ਕਿਸੇ ਨਾ ਕਿਸੇ ਲਈ ਪ੍ਰੇਰਨਾਸ੍ਰੋਤ ਬਣਦਾ ਹੈ।

ਇਹ ਖਬਰ ਵੀ ਪੜ੍ਹੋ : Punjab News: ETT ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਦੀ ਜ਼ੋਰਦਾਰ ਝੜੱਪ, ਪੁਲਿਸ ਵੱਲੋਂ ਲਾਠੀਚਾਰਜ

ਇਹ ਪ੍ਰੇਰਨਾ ਸਾਡੇ ਵੱਲੋਂ ਕੀਤੇ ਗਏ ਕੰਮਾਂ, ਸਾਡੀ ਸਫ਼ਲਤਾ ਤੇ ਸਾਡੀ ਮਿਹਨਤ ’ਚੋਂ ਨਿੱਕਲਦੀ ਹੈ ਜੀਵਨ ਦੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰਨਾ ਸਾਨੂੰ ਦੂਜਿਆਂ ਲਈ ਉਦਾਹਰਨ ਬਣਾਉਂਦਾ ਹੈ ਸਾਨੂੰ ਆਪਣੇ-ਆਪ ’ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਚਾਹੇ ਹਾਲਾਤ ਕਿਹੋ-ਜਿਹੇ ਵੀ ਹੋਣ ਅਟੱਲ ਇਰਾਦਿਆਂ ਵਾਲੇ ਲੋਕ ਆਪਣੇ ਜੀਵਨ ’ਚ ਅਸੰਭਵ ਨੂੰ ਵੀ ਸੰਭਵ ਕਰ ਦਿੰਦੇ ਹਨ ਜੇਕਰ ਅਸੀਂ ਆਪਣੇ ਆਸ-ਪਾਸ ਧਿਆਨ ਨਾਲ ਦੇਖੀਏ, ਤਾਂ ਕਈ ਅਜਿਹੇ ਲੋਕ ਮਿਲਣਗੇ, ਜਿਨ੍ਹਾਂ ਤੋਂ ਪ੍ਰੇਰਨਾ ਲੈ ਸਕਦੇ ਹਾਂ ਅਜਿਹੇ ਵਿਅਕਤੀਤਵ ਨੂੰ ਆਦਰਸ਼ ਮੰਨ ਕੇ ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਬਚਪਨ ’ਚ ਬੱਚਿਆਂ ਦੇ ਮਨ ’ਚ ਮਹਾਨ ਵਿਅਕਤੀਤਵਾਂ ਦੀ ਛਵੀ ਸਥਾਪਿਤ ਕੀਤੀ ਜਾਂਦੀ ਹੈ ਇਹ ਸਹੀ ਹੈ ਕਿ ਹਰ ਕੋਈ ਮਹਾਤਮਾ ਗਾਂਧੀ ਜਾਂ ਨਹਿਰੂ ਨਹੀਂ ਬਣ ਸਕਦਾ।

ਪਰ ਜਦੋਂ ਲੱਖਾਂ ’ਚੋਂ ਕੁਝ ਮਹਾਨ ਵਿਅਕਤੀ ਬਣਦੇ ਹਨ, ਤਾਂ ਉਹ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ ਸਾਨੂੰ ਵੀ ਉਨ੍ਹਾਂ ਦੀਆਂ ਪੈੜਾਂ ’ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ ਲੱਖਾਂ-ਕਰੋੜਾਂ ਵਿਦਿਆਰਥੀਆਂ ’ਚੋਂ ਕੁਝ ਹੀ ਆਈਏਐਸ, ਆਈਪੀਐਸ ਜਾਂ ਵਿਗਿਆਨੀ ਬਣ ਸਕਦੇ ਹਨ ਪਰ ਹਰ ਵਿਅਕਤੀ ਨੂੰ ਆਪਣੇ ਪੱਧਰ ’ਤੇ ਸਮਾਜ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਸਾਡੇ ਆਸ-ਪਾਸ ਕਈ ਲੋਕ ਹੁੰਦੇ ਹਨ, ਜਿਨ੍ਹਾਂ ਦੇ ਛੋਟੇ-ਛੋਟੇ ਕੰਮ ਵੀ ਪ੍ਰੇਰਨਾਦਾਇਕ ਹੋ ਸਕਦੇ ਹਨ ਸਾਨੂੰ ਉਨ੍ਹਾਂ ਲੋਕਾਂ ਨੂੰ ਪਹਿਚਾਣਨ ਅਤੇ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ ਸਾਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। Happy Life

ਪਿਤਾ ਦੇ ਆਦਰਸ਼ਾਂ ’ਤੇ ਚੱਲਣ ਦਾ ਸੰਕਲਪ ਲੈ ਕੇ ਪੁੱਤਰ ਅੱਗੇ ਵਧ ਸਕਦਾ ਹੈ ਪਤਨੀ ਆਪਣੇ ਪਤੀ ਤੋਂ ਪ੍ਰੇਰਨਾ ਲੈ ਕੇ ਸਮਾਜ ’ਚ ਆਪਣੀ ਭੂਮਿਕਾ ਨਿਭਾ ਸਕਦੀ ਹੈ ਭਰਾ ਆਪਸ ’ਚ ਇੱਕ-ਦੂਜੇ ਨੂੰ ਸਹਿਯੋਗ ਅਤੇ ਪ੍ਰੇਰਨਾ ਦੇ ਕੇ ਪਰਿਵਾਰ ਦੇ ਆਦਰਸ਼ਾਂ ਨੂੰ ਸਾਕਾਰ ਕਰ ਸਕਦੇ ਹਨ ਜੀਵਨ ’ਚ ਸਫਲ ਹੋਣ ਲਈ ਸਾਨੂੰ ਆਪਣੇ ਆਸ-ਪਾਸ ਦੇ ਲੋਕਾਂ ਦੇ ਚੰਗੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ ਹਰ ਵਿਅਕਤੀ ’ਚ ਕੁਝ ਨਾ ਕੁਝ ਖਾਸ ਹੁੰਦਾ ਹੈ, ਜਿਸ ਨੂੰ ਸਮਝ ਕੇ ਅਸੀਂ ਖੁਦ ਨੂੰ ਪ੍ਰੇਰਿਤ ਕਰ ਸਕਦੇ ਹਾਂ ਸਾਨੂੰ ਹਮੇਸ਼ਾ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣਾ ਚਾਹੀਦਾ ਹੈ ਅਤੇ ਆਪਣੇ ਟੀਚੇ ਵੱਲ ਵਧਦੇ ਰਹਿਣਾ ਚਾਹੀਦਾ ਹੈ ਜੋ ਲੋਕ ਜੀਵਨ ਦੇ ਸੰਘਰਸ਼ਾਂ ਦਾ ਡਟ ਕੇ ਸਾਹਮਣਾ ਕਰਦੇ ਹਨ।

ਉਹ ਨਾ ਸਿਰਫ਼ ਆਪਣੀ ਸਗੋਂ ਸਮਾਜ ਦੀ ਤਰੱਕੀ ਦਾ ਕਾਰਨ ਬਣਦੇ ਹਨ ਜੀਵਨ ਦਾ ਅਸਲੀ ਮਕਸਦ ਸਿਰਫ਼ ਜਿਉਣਾ ਨਹੀਂ ਹੈ। ਸਗੋਂ ਜਿਉਣ ਦਾ ਅਜਿਹਾ ਤਰੀਕਾ ਅਪਣਾਉਣਾ ਚਾਹੀਦਾ ਹੈ, ਜੋ ਦੂਜਿਆਂ ਲਈ ਪ੍ਰੇਰਨਾਦਾਇਕ ਬਣੇ ਹਰ ਵਿਅਕਤੀ ਆਪਣੇ ਪੱਧਰ ’ਤੇ ਸਮਾਜ ’ਚ ਬਦਲਾਅ ਲਿਆ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਤਮ-ਵਿਸ਼ਵਾਸ ਅਤੇ ਹੌਂਸਲੇ ਦੇ ਨਾਲ ਆਪਣੇ ਰਸਤੇ ’ਤੇ ਅੱਗੇ ਵਧੀਏ ਸਾਡੇ ਕਰਮ ਹੀ ਸਾਡੀ ਪਛਾਣ ਬਣਦੇ ਹਨ ਚੰਗੇ ਕਰਮ ਨਾ ਸਿਰਫ਼ ਸਾਨੂੰ ਸਗੋਂ ਸਮਾਜ ਨੂੰ ਵੀ ਬਿਹਤਰ ਬਣਾਉਂਦੇ ਹਨ ਸਾਨੂੰ ਆਪਣੇ ਜੀਵਨ ਦੇ ਹਰ ਪਲ ਨੂੰ ਇਸ ਤਰ੍ਹਾਂ ਜਿਉਣਾ ਚਾਹੀਦਾ ਹੈ ਕਿ ਜਦੋਂ ਲੋਕ ਸਾਨੂੰ ਦੇਖਣ। Happy Life

ਤਾਂ ਉਨ੍ਹਾਂ ਨੂੰ ਪ੍ਰੇਰਣਾ ਮਿਲੇ ਜੀਵਨ ਦੀ ਇਸ ਯਾਤਰਾ ’ਚ, ਹਰ ਉੱਤਰਾਅ-ਚੜ੍ਹਾਅ ਸਾਨੂੰ ਸਿਖਾਉਣ ਲਈ ਆਉਂਦਾ ਹੈ ਸਾਨੂੰ ਇਨ੍ਹਾਂ ਤੋਂ ਡਰਨ ਦੀ ਬਜਾਇ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰ ਇਹ ਹੈ ਕਿ ਜੀਵਨ ਦੇ ਹਰ ਪਲ ਨੂੰ ਜੀ ਭਰ ਕੇ ਜਿਉਣਾ ਚਾਹੀਦਾ ਹੈ ਆਪਣੇ ਕਰਮਾਂ ਅਤੇ ਵਿਚਾਰਾਂ ਨਾਲ ਨਾ ਸਿਰਫ਼ ਖੁਦ ਨੂੰ ਸਗੋਂ ਦੂੂਜਿਆਂ ਨੂੰ ਵੀ ਸਕਾਰਾਤਮਿਕਤਾ ਅਤੇ ਪ੍ਰੇਰਨਾ ਦੇਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਇਹੀ ਜੀਵਨ ਦਾ ਅਸਲੀ ਉਦੇਸ਼ ਹੈ। Happy Life

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰਾਜੇਂਦਰ ਬਜ

LEAVE A REPLY

Please enter your comment!
Please enter your name here