ਹੱਲ ਨਾ ਹੋਇਆ ਤਾਂ ਬਰਨਾਲਾ ਤੇ ਚੱਬੇਵਾਲ ਵਿਖੇ ਖੋਲ੍ਹਾਂਗੇ ‘ਆਪ’ ਦੀ ਪੋਲ, ਪੜ੍ਹੋ ਕਿਸ ਨੇ ਕਹੀ ਇਹ ਗੱਲ

Ludhiana News
ਹੱਲ ਨਾ ਹੋਇਆ ਤਾਂ ਬਰਨਾਲਾ ਤੇ ਚੱਬੇਵਾਲ ਵਿਖੇ ਖੋਲ੍ਹਾਂਗੇ ‘ਆਪ’ ਦੀ ਪੋਲ, ਪੜ੍ਹੋ ਕਿਸ ਨੇ ਕਹੀ ਇਹ ਗੱਲ

ਟਰਾਂਸਪੋਰਟ ਮੁਲਾਜ਼ਮਾਂ ਨੇ ਤੈਅ ਮੀਟਿੰਗ ’ਚ ਟਰਾਂਸਪੋਰਟ ਮੰਤਰੀ ਪੰਜਾਬ ਦੇ ਨਾ ਪਹੁੰਚਣ ’ਤੇ ਮੀਟਿੰਗ ਕਰਕੇ ਸੁਣਾਇਆ ਫੈਸਲਾ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨਾਲ ਤੈਅ ਮੀਟਿੰਗ ’ਚ ਟਰਾਂਸਪੋਰਟ ਮੰਤਰੀ ਪੰਜਾਬ ਨਹੀਂ ਪਹੁੰਚੇ। ਜਿਸ ਕਾਰਨ ਟਰਾਂਸਪੋਰਟ ਮੁਲਾਜ਼ਮਾਂ ਨੇ ਜ਼ਿਮਨੀ ਚੋਣਾਂ ’ਚ ‘ਆਪ’ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦੇ ਨਾਲ ਹੀ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ 1 ਜੁਲਾਈ ਨੂੰ ਯੂਨੀਅਨ ਦੀਆਂ ਸਬੰਧੀ ਕਮੇਟੀ ਬਣਾ ਕੇ ਇੱਕ ਮਹੀਨੇ ’ਚ ਹੱਲ ਕੱਢਣ ਦਾ ਸਮਾਂ ਦਿੱਤਾ ਸੀ ਪਰ ਚਾਰ ਮਹੀਨੇ ਲੰਘਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੀਤਾ। Ludhiana News

ਇਹ ਵੀ ਪੜ੍ਹੋ : ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਆਜ਼ਾਦ ਏਜੰਸੀ ਤੋਂ ਜਾਂਚ ਦੀ ਮੰਗ : ਡੇਰਾ ਸੱਚਾ ਸੌਦਾ

ਉਲਟਾ ਕਿਲੋਮੀਟਰ ਸਕੀਮ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾਉਣ ਦੇ ਨਾਲ ਹੀ ਵਿਭਾਗ ਦਾ ਕਰੋੜਾਂ ਰੁਪਏ ਨੁਕਸਾਨ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਦਕਿ ਉਨ੍ਹਾਂ ਦੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਸਿਸਟਮ ਖ਼ਤਮ ਕਰਨ, ਬਰਾਬਰ ਤਨਖਾਹ, ਮੁਲਾਜ਼ਮ ਬਹਾਲ ਕਰਨਾ ਤੇ ਟਰਾਂਸਪੋਰਟ ਮਾਫੀਆ ਖਤਮ ਕਰਨ ਆਦਿ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਜਿਸ ਕਰਕੇ ਯੂਨੀਅਨ ਵੱਲੋਂ ਆਪਣੇ ਪੋਸਟਪੌਨ ਕੀਤੇ ਪ੍ਰੋਗਰਾਮ ਸਟੈਂਡ ਕੀਤੇ ਗਏ ਹਨ। ਜਿਸ ਤਹਿਤ ਹੀ ਅੱਜ 23 ਅਕਤੂਬਰ ਨੂੰ 10 ਵਜੇ ਤੋਂ 12 ਵਜੇ ਤੱਕ ਸਮੂਹ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਜਾਣਗੇ। Ludhiana News

ਜੇਕਰ ਟਰਾਂਸਪੋਰਟ ਮੰਤਰੀ ਵੱਲੋਂ ਅਗਲੀ 29 ਅਕਤੂਬਰ ਦੀ ਮੀਟਿੰਗ ’ਚ ਵੀ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਾ ਕੱਢਿਆ ਗਿਆ ਜਾਂ ਮੀਟਿੰਗ ਕਰਨ ਤੋਂ ਆਨਾਕਾਨੀ ਕੀਤੀ ਗਈ ਤਾਂ ਪੰਜਾਬ ’ਚ ਚਾਰ ਥਾਵਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਤੇ ਵਿਭਾਗ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਵਾਲੀਆਂ ਨੀਤੀਆਂ ਸਬੰਧੀ ਜਾਣੂ ਕਰਵਾਇਆ ਜਾਵੇਗਾ। ਜੇਕਰ ਫਿਰ ਵੀ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ ਉਹ ਮੁਕੰਮਲ ਤੌਰ ’ਤੇ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਗੇ। ਇਸ ਦੌਰਾਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਤੇ ਮਨੇਜਮੈਂਟ ਹੋਵੇਗੀ। Ludhiana News