6 ਤੋਂ ਹੜਤਾਲ, 7 ਤੋਂ ਮੁੱਖ ਮੰਤਰੀ ਰਿਹਾਇਸ ਅੱਗੇ ਪੱਕਾ ਮੋਰਚਾ ਤੇ ਸੈਸਨ ਦੇ ਪਹਿਲੇ ਦਿਨ ਵਿਧਾਨ ਸਭਾ ਵੱਲ ਹੋਵੇਗਾ ਮਾਰਚ- ਆਗੂ
(ਜਸਵੀਰ ਸਿੰਘ ਗਹਿਲ) ਬਰਨਾਲਾ। ਸੂਬੇ ਭਰ ਦੇ ਕੱਚੇ ਕਾਮਿਆਂ ਵੱਲੋਂ ਸਰਕਾਰ ਤੇ ਸਬੰਧਿਤ ਵਿਭਾਗਾਂ ਖਿਲਾਫ਼ ਸੰਘਰਸ਼ ਆਰੰਭ ਰੱਖਿਆ ਹੈ। ਜਿਸ ਦੇ ਤਹਿਤ ਹੀ ਪੰਜਾਬ ਰੋਡਵੇਜ /ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀ ਕਮੇਟੀ ਵੱਲੋਂ ਵੀ ਅਗਲੇਰੇ ਤਿੱਖੇ ਸੰਘਰਸ਼ ਦਾ ਵਿਗਲ ਵਜਾ ਦਿੱਤਾ ਗਿਆ ਹੈ। ਸਮੂਹ ਕਾਮਿਆਂ ਨੇ ਸੰਘਰਸ਼ੀ ਦੀ ਕੜੀ ਦੇ ਤਹਿਤ ਹੀ 25 ਅਗਸਤ ਨੂੰ ਦੋ ਘੰਟੇ ਸੂਬੇ ਭਰ ਦੇ ਬੱਸ ਸਟੈਂਡ ਬੰਦ ਰੱਖ ਕੇ ਰੋਸ ਪ੍ਰਰਦਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧੀ ਜਥੇਬੰਦੀ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ, ਉਪ ਚੈਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ ਤੇ ਜਤਿੰਦਰ ਸਿੰਘ ਨੇ ਸੂਬਾ ਪੱਧਰੀ ਮੀਟਿੰਗ ਦੌਰਾਨ ਪੰਜਾਬ ਸਰਕਾਰ ’ਤੇ ਦੋਸ ਲਗਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਸਾਰੀਆਂ ਜਰੂਰੀ ਸੇਵਾਵਾਂ ਦੇਣ ਵਾਲੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਕਈ ਵਾਰ ਭਰੋਸੇ ਦਿੱਤੇ ਗਏ ਪਰ ਸਰਕਾਰ ਇੱਕ ਵੀ ਵਾਅਦੇ ’ਤੇ ਖਰੀ ਨਹੀਂ ਉੱਤਰੀ। ਆਗੂਆਂ ਦੱਸਿਆ ਕਿ ਟਰਾਂਸਪੋਰਟ ਮੰਤਰੀ ਪੰਜਾਬ ਨੇ 6 ਅਗਸਤ ਨੂੰ ਮੀਟਿੰਗ ਦੌਰਾਨ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਪ੍ਰਵਾਨ ਕਰਨ ਦਾ ਭਰੋਸਾ ਦਿੰਦਿਆਂ ਪਹਿਲੀ ਕੈਬਨਿਟ ਮੀਟਿੰਗ ’ਚ ਇਸ ਨੂੰ ਪਾਸ ਕਰਕੇ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਜੋ ਹਾਲੇ ਵੀ ਵਫ਼ਾ ਨਹੀ ਹੋਇਆ। ਆਗੂਆਂ ਕਿਹਾ ਕਿ ਸਰਕਾਰ ਭਰੋਸੇ ਪਿੱਛੋਂ ਹੋਰ ਭਰੋਸਾ ਦੇ ਕੇ ਐਕਟ ਬਣਾਉਣ ਤੇ ਖਜ਼ਾਨਾ ਖਾਲੀ ਹੋਣ ਦਾ ਬਹਾਨ ਬਣਾ ਕੇ ਟਾਇਮ ਟਪਾ ਰਹੀ ਹੈ।
25 ਅਗਸਤ ਨੂੰ ਸੂਬੇ ਭਰ ਦੇ ਬੱਸ ਸਟੈਂਡ ਦੋ ਘੰਟਿਆਂ ਲਈ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ
ਆਗੂਆਂ ਕਿਹਾ ਕਿ ਸਮੂਹ ਆਗੂਆਂ ਨੇ ਮੀਟਿੰਗ ਦੌਰਾਨ ਫੈਸਲਾ ਲਿਆ ਹੈ ਕਿ 25 ਅਗਸਤ ਨੂੰ ਸੂਬੇ ਭਰ ਦੇ ਬੱਸ ਸਟੈਂਡ ਦੋ ਘੰਟਿਆਂ ਲਈ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 6 ਸਤੰਬਰ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਬੈਠਣਾ ਦਾ ਫੈਸਲਾ ਵੀ ਕੀਤਾ ਗਿਆ ਹੈ ਤੇ ਨਾਲੋ ਨਾਲ ਮੁੱਖ ਮੰਤਰੀ ਦੀ ਰਿਹਾਇਸ ਅੱਗੇ ਪੱਕਾ ਧਰਨਾ ਅਤੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵੱਲ ਕੂਚ ਕਰਨ ਦਾ ਪੋ੍ਰਗਰਾਮ ਵੀ ਉਲੀਕਿਆ ਗਿਆ ਹੈ। ਆਗੂਆਂ ਸਖ਼ਤ ਲਹਿਜ਼ੇ ’ਚ ਸਰਕਾਰ ਤੇ ਵਿਭਾਗ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਉਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਸੂਬਾ ਕੈਸੀਅਰ ਬਲਜਿੰਦਰ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ, ਸਤਨਾਮ ਸਿੰਘ, ਨੰਗਲ ਤੋਂ ਰਾਮ ਦਿਆਲ, ਰੋਪੜ ਤੋਂ ਕੁਲਵਿੰਦਰ ਸਿੰਘ, ਅਮਿ੍ਰਤਸਰ ਤੋਂ ਹੀਰਾ ਸਿੰਘ, ਫਿਰੋਜਪੁਰ ਤੋਂ ਜਤਿੰਦਰ ਸਿੰਘ, ਫਾਜ਼ਿਲਕਾ ਤੋਂ ਰਵਿੰਦਰ ਸਿੰਘ, ਪੱਟੀ ਤੋਂ ਸਤਨਾਮ ਸਿੰਘ, ਹੁਸ਼ਿਆਰਪੁਰ ਤੋ ਰਮਿੰਦਰ ਸਿੰਘ, ਲੁਧਿਆਣੇ ਤੋ ਸਤਨਾਮ, ਸ਼ਮਸ਼ੇਰ ਸਿੰਘ, ਪਟਿਆਲੇ ਤੋ ਕੁਲਦੀਪ ਸਿੰਘ ਮੋਮੀ, ਬੁਢਲਾਡੇ ਤੋ ਗੁਰਸੇਵਕ ਸਿੰਘ ਹੈਪੀ, ਫਰੀਦਕੋਟ ਹੈਰੀ, ਬਰਨਾਲੇ ਤੋ ਪੱਪੂ, ਬਠਿੰਡੇ ਤੋ ਸਨਦੀਪ ਸਿੰਘ, ਚੰਡੀਗੜ ਤੋ ਇੰਦਰਜੀਤ ਸਿੰਘ ਆਦਿ ਆਗੂ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ