ਭਾਜਪਾ ਮੁੜ ਜਿੱਤੀ ਤਾਂ ਭਾਰਤ ਬਣ ਜਾਵੇਗਾ ‘ਹਿੰਦੂ ਪਾਕਿਸਤਾਨ’ : ਥਰੂਰ

India, Become, Hindu, Pakistan, BJP, Wins, Again, Tharoor

2019 ਦੀਆਂ ਚੋਣਾਂ ‘ਚ ਭਾਜਪਾ ਦੇ ਜਿੱਤਦੇ ਹੀ ਬਣਨਗੇ ਅਜਿਹੇ ਹਾਲਾਤ

  • ਥਰੂਰ ਦੇ ਬਿਆਨ ‘ਤੇ ਭਾਜਪਾ ਦਾ ਪਲਟਵਾਰ-ਕਿਹਾ, ਥਰੂਰ ਦੇ ਬਿਆਨ ‘ਤੇ ਰਾਹੁਲ ਮੰਗੇ ਮਾਫ਼ੀ

ਨਵੀਂ ਦਿੱਲੀ, (ਏਜੰਸੀ)। ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਜਪਾ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਦੇਸ਼ ‘ਚ ਅਜਿਹੇ ਹਲਾਤ ਪੈਦਾ ਹੋਣਗੇ, ਜਿਨ੍ਹਾਂ ਨਾਲ ਭਾਰਤ ‘ਹਿੰਦੂ’ ਪਾਕਿਸਤਾਨ ਬਣ ਜਾਵੇਗਾ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਸ਼ਸ਼ੀ ਥਰੂਰ ਨੇ ਤ੍ਰਿਵਨੰਤਪੁਰਮ ‘ਚ ਇੱਕ ਪ੍ਰੋਗਰਾਮ ‘ਚ ਕਿਹਾ, ਜੇਕਰ ਭਾਜਪਾ ਮੁੜ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਸਾਡਾ ਲੋਕਤਾਂਤਰਿਕ ਸੰਵਿਧਾਨ ਨਹੀਂ ਬਚੇਗਾ। ਉਹ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ ਤਹਿਸ-ਨਹਿਸ ਕਰਕੇ ਇੱਕ ਨਵਾਂ ਸੰਵਿਧਾਨ ਲਿਖਣਗੇ। ਉਨ੍ਹਾਂ ਦਾ ਨਵਾਂ ਸੰਵਿਧਾਨ ‘ਹਿੰਦੂ ਰਾਸ਼ਟਰ’ ਦੇ ਸਿਧਾਤਾਂ ‘ਤੇ ਅਧਾਰਿਤ ਹੋਵੇਗਾ। ਘੱਟ ਗਿਣਤੀਆਂ ਨੂੰ ਮਿਲਣ ਵਾਲੀ ਬਰਾਬਰੀ ਖ਼ਤਮ ਕਰ ਦਿੱਤੀ ਜਾਵੇਗੀ ਤੇ ਭਾਰਤ ‘ਹਿੰਦੂ ਪਾਕਿਸਤਾਨ’ ਬਣ ਜਾਵੇਗਾ। ਥਰੂਰ ਨੇ ਕਿਹਾ ਕਿ ਇਹ ਉਹ ਭਾਰਤ ਨਹੀਂ ਹੋਵੇਗਾ, ਜਿਸ ਦੇ ਲਈ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਮੌਲਾਨਾ ਅਬਦੁਲ ਕਲਾਮ ਅਜ਼ਾਦ ਤੇ ਬਾਕੀ ਅਜ਼ਾਦੀ ਘੁਲਾਟੀਆਂ ਨੇ ਸੰਘਰਸ਼ ਕੀਤਾ ਸੀ। (Hindu Pakistan)

LEAVE A REPLY

Please enter your comment!
Please enter your name here