ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਰੇਤ ਦੇ ਕੰਮ ’ਚ...

    ਰੇਤ ਦੇ ਕੰਮ ’ਚ ਪਾਈ ਅੜਚਨ ਤਾਂ ਅਧਿਕਾਰੀ ਨਹੀਂ ਰਹਿਣਗੇ ਜਾਂ ਫਿਰ ਮੈਂ ਨਹੀਂ ਰਹਾਂਗਾ : ਚੰਨੀ

     ਚਰਨਜੀਤ ਸਿੰਘ ਚੰਨੀ ਦੀ ਪੁਲਿਸ ਨੂੰ ਚਿਤਾਵਨੀ, ਬੰਦ ਕਰ ਦਿਓ ਸੜਕਾਂ ’ਤੇ ਖੜੇ ਹੋ ਕੇ ਤੰਗ ਕਰਨਾ

    • ਖੱਡਾਂ ’ਤੇ ਰੇਤ ਦਾ ਰੇਟ ਜਿਆਦਾ ਲੈਂਦੇ ਹਨ ਜਾਂ ਫਿਰ ਤੰਗ ਕਰਦੀ ਐ ਪੁਲਿਸ ਤਾਂ ਬਣਾ ਲਓ ਵੀਡੀਓ

    (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਮੰਗਲਵਾਰ ਤੋਂ ਰੇਤ ਮਾਫੀਆ ਦਾ ਅੰਤ ਹੋਣ ਜਾ ਰਿਹਾ ਹੈ, ਇਸ ਨਾਲ ਹੀ ਪੁਲਿਸ ਦੀ ਧੱਕੇਸ਼ਾਹੀ ਵੀ ਖਤਮ ਹੋ ਜਾਏਗੀ, ਜਿਹੜੇ ਕਿ ਸੜਕਾਂ ’ਤੇ ਖੜੇ ਹੋ ਕੇ ਤੰਗ ਪਰੇਸ਼ਾਨ ਕਰਦੇ ਸਨ। ਜੇਕਰ ਕੋਈ ਪੁਲਿਸ ਵਾਲਾ ਰੇਤ ਜਾਂ ਫਿਰ ਮਿੱਟੀ ਲੈ ਕੇ ਜਾਣ ਵਿੱਚ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਸ ਦੀ ਮੌਕੇ ’ਤੇ ਹੀ ਵੀਡੀਓ ਬਣਾ ਲਈ ਜਾਵੇ ਤਾਂ ਕਿ ਉਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਨਾਲ ਹੀ ਰੇਤ ਦੀ ਖੱਡਾਂ ‘ਤੇ ਵੱਧ ਰੇਟ ’ਤੇ ਜੇਕਰ ਕੋਈ ਰੇਤ ਜਾਂ ਫਿਰ ਬਜਰੀ ਵੇਚਣ ਦੀ ਕੋਸ਼ਸ਼ ਕੀਤੀ ਜਾਵੇ ਤਾਂ ਪੰਜਾਬ ਦੇ ਨੌਜਵਾਨ ਉਸ ਦੀ ਵੀ ਵੀਡੀਓ ਬਣਾ ਕੇ ਉਨਾਂ ਨੂੰ ਭੇਜ ਦੇਣ ਕਿਉਂਕਿ ਹੁਣ ਪੰਜਾਬ ਵਿੱਚ ਕੋਈ ਅੜਚਨ ਪਾਈ ਗਈ ਤਾਂ ਅਧਿਕਾਰੀ ਆਪਣੀ ਕੁਰਸੀ ’ਤੇ ਰਹਿਣਗੇ ਜਾਂ ਫਿਰ ਮੈਂ ਮੁੱਖ ਮੰਤਰੀ ਨਹੀਂ ਰਹਾਂਗਾ।

    5 ਰੁਪਏ 50 ਪੈਸੇ ਪ੍ਰਤੀ ਫੁੱਟ ਰੇਤ ਮਿਲੇਗਾ

    ਇਹ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਰੇਤ ਅਤੇ ਬਜਰੀ ਦੇ ਇਲਾਵਾ ਮਿੱਟੀ ਦੇ ਭਾਅ ਆਸਮਾਨ ‘ਤੇ ਪੁੱਜ ਰਹੇ ਸਨ। ਸਾਰੇ ਰਲ ਮਿਲ ਕੇ ਹੀ ਖਾਣ ਵਿੱਚ ਲਗੇ ਹੋਏ ਸਨ, ਇਸ ਵਿੱਚ ਸਰਕਾਰੀ ਅਧਿਕਾਰੀ ਅਤੇ ਮਾਫ਼ੀਆਂ ਸ਼ਾਮਲ ਸੀ। ਪੰਜਾਬ ਵਿੱਚ ਰੇਤ 22 ਰੁਪਏ ਫੁੱਟ ਤੱਕ ਵਿਕ ਰਿਹਾ ਸੀ, ਜਦੋਂਕਿ ਸਰਕਾਰ ਖੱਡਾ ’ਤੇ ਰੇਟ 9 ਰੁਪਏ ਫੁੱਟ ਹੀ ਸੀ ਪਰ ਮਾਫ਼ੀਆਂ ਰਾਜ ਖੱਡਾਂ ’ਤੇ 5 ਹਜ਼ਾਰ ਰੁਪਏ ਤੱਕ ਦੀ ਮਾਫ਼ੀਆਂ ਪਰਚੀ ਕੱਟਦੇ ਹੋਏ ਲੁੱਟ ਮਚਾ ਰਿਹਾ ਸੀ ਪਰ ਹੁਣ ਤੋਂ ਬਾਅਦ ਇਹ ਨਹੀਂ ਹੋਏਗਾ। ਪੰਜਾਬ ਦੀ ਖੱਡਾਂ ’ਤੇ 9 ਰੁਪਏ ਨਹੀਂ ਸਗੋਂ 5 ਰੁਪਏ 50 ਪੈਸੇ ਪ੍ਰਤੀ ਫੁੱਟ ਰੇਤ ਮਿਲੇਗਾ।

    ਜ਼ਿਮੀਦਾਰ ਆਪਣੇ ਖੇਤ ਵਿੱਚੋਂ 3 ਫੁੱਟ ਤੱਕ ਮਿੱਟੀ ਬਿਨਾਂ ਪ੍ਰਵਾਨਗੀ ਤੋਂ ਖੁਦਵਾ ਕੇ ਵੇਚ ਸਕਦਾ ਹੈ

    ਕੋਈ ਵੀ ਆਪਣੀ ਟਰਾਲੀ ਜਾਂ ਫਿਰ ਟਰੱਕ ਲੈ ਕੇ ਭਰਵਾ ਵੀ ਸਕਦਾ ਹੈ। ਇਸ ਨਾਲ ਹੀ ਜੇਕਰ ਕੋਈ ਇਸ ਰੇਟ ਤੋਂ ਜਿਆਦਾ ਦਿੰਦਾ ਹੈ ਤਾਂ ਤੁਰੰਤ ਵੀਡੀਓ ਬਣਾ ਕੇ ਉਨਾਂ ਨੂੰ ਸ਼ਿਕਾਇਤ ਕੀਤੀ ਜਾਵੇ ਤਾਂ ਕਿ ਉਹ ਕਾਰਵਾਈ ਕਰ ਸਕਣ। ਇਥੇ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਈਨਿੰਗ ਪਾਲਿਸੀ ਵਿੱਚੋਂ ਮਿੱਟੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ ਲਈ ਕੋਈ ਵੀ ਜ਼ਿਮੀਦਾਰ ਆਪਣੇ ਖੇਤ ਵਿੱਚੋਂ 3 ਫੁੱਟ ਤੱਕ ਮਿੱਟੀ ਬਿਨਾਂ ਪ੍ਰਵਾਨਗੀ ਤੋਂ ਖੁਦਵਾ ਕੇ ਵੇਚ ਸਕਦਾ ਹੈ ਤਾਂ ਭੱਠੇ ਵਾਲੇ ਇਹ ਮਿੱਟੀ ਬਿਨਾਂ ਕਿਸੇ ਇਜਾਜ਼ਤ ਤੋਂ ਖਰੀਦ ਵੀ ਸਕਦੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਖ਼ੁਦ ਅੱਗੇ ਆ ਕੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਵੀਡੀਓ ਬਣਾ ਕੇ ਉਨਾਂ ਨੂੰ ਸ਼ਿਕਾਇਤ ਕਰੇ ਤਾਂ ਕਿ ਉਹ ਕਾਰਵਾਈ ਕਰ ਸਕਣ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ