ਜ਼ਿਲ੍ਹਾ ਮੈਜਿਸਟ੍ਰੇਟ ਨੇ ਆਈਲੈਟਸ ਸੈਂਟਰ ਦਾ ਲਾਇਸੰਸ ਕੀਤਾ ਰੱਦ
Ajit Road IELTS Centres: ਬਠਿੰਡਾ (ਸੁਖਜੀਤ ਮਾਨ)। ਆਈਲੈਟਸ ਸੈਂਟਰਾਂ ਦੀ ਭਰਮਾਰ ਕਰਕੇ ‘ਕੈਨੇਡਾ ਵਾਲੀ ਸੜਕ’ ਕਹੇ ਜਾਣ ਵਾਲੇ ਅਜੀਤ ਰੋਡ ਤੋਂ ਹੁਣ ਅਜਿਹੇ ਸੈਂਟਰਾਂ ਦੀ ਗਿਣਤੀ ਘਟਣ ਲੱਗੀ ਹੈ ਸੈਂਟਰਾਂ ਦੇ ਮਾਲਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ’ਚ ਹੁਣ ਲਾਇਸੰਸ ਰੀਨਿਊ ਕਰਵਾਉਣ ਦੀ ਅਰਜੀ ਦੇਣ ਤੋਂ ਟਾਲਾ ਵੱਟਣ ਲੱਗੇ ਹਨ ਅਜਿਹੇ ਹਾਲਾਤਾਂ ’ਚ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ। ਵੇਰਵਿਆਂ ਮੁਤਾਬਿਕ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਵੱਲੋਂ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ ਤਹਿਤ ਐੱਮ/ਐੱਸ ਐਜੂਕੇਅਰ ਓਵਰਸੀਜ਼ ਅਜੀਤ ਰੋਡ ਗਲੀ ਨੰਬਰ-5 ਬਠਿੰਡਾ ਦਾ ਆਈਲੈਟਸ ਸੈਂਟਰ ਲਾਇਸੰਸ ਰੱਦ ਕੀਤਾ ਗਿਆ ਹੈ। Ajit Road IELTS Centres
ਇਹ ਖਬਰ ਵੀ ਪੜ੍ਹੋ : Barnala News: ਅਧਿਕਾਰਤ ਤੌਰ ’ਤੇ ਬਰਨਾਲਾ ਬਣਿਆ ਨਗਰ ਨਿਗਮ, ਨੋਟੀਫ਼ਿਕੇਸ਼ਨ ਜਾਰੀ
ਜਾਰੀ ਹੁਕਮ ਅਨੁਸਾਰ ਰਣਵੀਰ ਕੈਂਥ ਪੁੱਤਰ ਪਵਨ ਕੁਮਾਰ ਕੈਂਥ ਵਾਸੀ ਬਠਿੰਡਾ ਨੂੰ ਐਜੂਕੇਅਰ ਓਵਰਸੀਜ ਦਾ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 3 ਜੁਲਾਈ ਤੱਕ ਸੀ। ਪੰਜਾਬ ਟਰੈਵਲ ਪ੍ਰਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਅਨੁਸਾਰ ਲਾਇਸੰਸ ਨੂੰ ਰੀਨਿਊ ਕਰਵਾਉਣ ਲਈ ਬਿਨੈ ਪੱਤਰ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਫਾਰਮ-3 ਸਮੇਤ ਸਬੰਧਿਤ ਦਸਤਾਵੇਜ ਪੇਸ਼ ਕੀਤੇ ਜਾਣੇ ਹੁੰਦੇ ਹਨ ਪਰ ਐਕਟ/ਰੂਲਜ਼ ਅਨੁਸਾਰ ਨਿਰਧਾਰਿਤ ਸਮਾਂ ਖਤਮ ਹੋਣ ਦੇ ਬਾਵਜੂਦ ਲਾਇਸੰਸੀ ਵੱਲੋਂ ਲਾਇਸੰਸ ਰੀਨਿਊ ਕਰਵਾਉਣ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ। ਇਸ ਲਈ ਇਹ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੁਕਮ ਅਨੁਸਾਰ ਫਰਮ ਜਾਂ ਸਬੰਧਿਤ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜਿੰਮੇਵਾਰ ਹੋਵੇਗਾ।














