ਨਕਸਲੀ ਮਤਦਾਨ ‘ਚ ਪਾਉਣਾ ਚਾਹੁੰਦੇ ਸਨ ਅੜਿੱਕਾ
ਗਯਾ, ਏਜੰਸੀ। ਬਿਹਾਰ ‘ਚ ਅੱਤਵਾਦ ਪ੍ਰਭਾਵਿਤ ਔਰੰਗਾਬਾਦ ਸੰਸਦੀ ਖੇਤਰ ਦੇ ਗਯਾ ਜ਼ਿਲ੍ਹੇ ਦੇ ਡੁਮਰੀਆ ਬਲਾਕ ਅਤੇ ਇਮਾਮਗੰਜ ਥਾਣਾ ਇਲਾਕੇ ‘ਚੋਂ ਪੁਲਿਸ ਨੇ ਅੱਜ ਇੱਕ ਆਈਈਡੀ ਬੰਬ ਸਮੇਤ ਦੋ ਬੰਬਾਂ ਨੂੰ ਬਰਾਮਦ ਕਰਕੇ ਨਕਸਲੀਆਂ ਦੇ ਮਨਸੂਬੇ ‘ਤੇ ਪਾਣੀ ਫੇਰ ਦਿੱਤਾ। ਐਸਐਸਪੀ ਰਾਜੀਵ ਮਿਸ਼ਰਾ ਨੇ ਇੱਥੇ ਦੱਸਿਆ ਕਿ ਨਕਸਲੀਆਂ ਨੇ ਮਤਦਾਨ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਡੁਮਰੀਆ ਬਲਾਕ ਦੇ ਅਨਰਬਨ ਸਲੈਯਾ ਪਿੰਡ ਸਥਿਤ ਇੱਕ ਸਕੂਲ ‘ਚ ਬਣੇ ਮਤਦਾਨ ਕੇਂਦਰ ਦੇ ਨੇੜੇ ਆਈਈਡੀ ਬੰਬ ਲਗਾ ਰੱਖਿਆ ਸੀ। ਉਹਨਾਂ ਦੱਸਿਆ ਕਿ ਸੂਚਨਾਂ ਦੇ ਆਧਾਰ ‘ਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐੱਫ) ਅਤੇ ਸਥਾਨਕ ਪੁਲਿਸ ਨੇ ਮਤਦਾਨ ਕੇਂਦਰ ਗਿਣਤੀ 9 ਦੇ ਨੇੜੇ ਬੰਬ ਨੂੰ ਬਰਾਮਦ ਕਰ ਲਿਆ ਹੈ। ਸ੍ਰੀ ਮਿਸ਼ਰਾ ਨੇ ਦੱਸਿਆ ਕਿ ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਬੰਬ ਦੀ ਬਰਾਮਦਗੀ ਤੋਂ ਬਾਅਦ ਨਕਸਲੀਆਂ ਦਾ ਮਤਦਾਨ ‘ਚ ਅੜਿੱਕਾ ਪਾਉਣ ਦਾ ਉਦੇਸ਼ ਅਸਫਲ ਹੋ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।