ਨਕਸਲੀਆਂ ਵੱਲੋਂ ਲਾਏ IED Blast ’ਚ ਦੋ ਮਜ਼ਦੂਰਾਂ ਦੀ ਮੌਤ

Pakistan Bomb Blast
ਪਾਕਿਸਤਾਨ 'ਚ ਮਸਜਿਦ ਕੋਲ ਆਤਮਘਾਤੀ ਬੰਬ ਧਮਾਕੇ 'ਚ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

ਨਰਾਇਣਪੁਰ (ਏਜੰਸੀ)। ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਲਾਏ ਗਏ ਆਈਈਡੀ ਧਮਾਕੇ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਐੱਸਪੀ ਪੁਸ਼ਕਰ ਸ਼ਰਮਾ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਜ਼ਦੂਰ ਛੋਟੇ ਡਾਂਗਰ ਥਾਣੇ ਅਧੀਨ ਆਉਂਦੀ ਅਮਦਾਈ ਮਾਈਨਜ਼ ’ਚ ਕੰਮ ਕਰਨ ਜਾ ਰਹੇ ਸਨ। ਇਸ ਦੌਰਾਨ ਖਾਣਾਂ ਨੇੜੇ ਨਕਸਲੀਆਂ ਵੱਲੋਂ ਰੱਖੀ ਬਾਰੂਦੀ ਸੁਰੰਗ ’ਚ ਧਮਾਕਾ ਹੋਣ ਕਾਰਨ ਮਜ਼ਦੂਰ ਰਿਤੇਸ਼ ਗਗੜਾ ਅਤੇ ਸ਼ਰਵਣ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਜ਼ਦੂਰ ਉਮੇਸ਼ ਰਾਣਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਨਰਾਇਣਪੁਰ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸ਼ਰਮਾ ਨੇ ਦੱਸਿਆ ਕਿ ਨੀਮ ਫੌਜੀ ਬਲਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ ਹੈ। (Chhattisgarh)

ਇਹ ਵੀ ਪੜ੍ਹੋ : ਈਸ਼ਾਨ-ਸੂਰਿਆ ਦਾ ਧਮਾਕਾ, ਭਾਰਤ ਦਾ ਅਸਟਰੇਲੀਆ ਖਿਲਾਫ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ

LEAVE A REPLY

Please enter your comment!
Please enter your name here