Virat Kohli: ਕੋਹਲੀ-ਕਾਂਸਟਾਸ ਵਿਚਕਾਰ ਹੋਏ ਝਗੜੇ ’ਤੇ ਕ੍ਰਿਕੇਟ ਮਾਹਿਰਾਂ ਦੀ ਪ੍ਰਤੀਕਿਰਿਆ, ICC ਕਰੇਗਾ ਇਸ ਮਾਮਲੇ ਦੀ ਜਾਂਚ

Virat Kohli
Virat Kohli: ਕੋਹਲੀ-ਕਾਂਸਟਾਸ ਵਿਚਕਾਰ ਹੋਏ ਝਗੜੇ ’ਤੇ ਕ੍ਰਿਕੇਟ ਮਾਹਿਰਾਂ ਦੀ ਪ੍ਰਤੀਕਿਰਿਆ, ICC ਕਰੇਗਾ ਇਸ ਮਾਮਲੇ ਦੀ ਜਾਂਚ

ਮੈਲਬੋਰਨ (ਏਜੰਸੀ)। Virat Kohli: ਮੈਲਬੌਰਨ ’ਚ ਭਾਰਤ ਤੇ ਅਸਟਰੇਲੀਆ ਵਿਚਕਾਰ ਖੇਡੇ ਜਾ ਰਹੇ ਬਾਕਸਿੰਗ ਡੇ ਦੇ ਪਹਿਲੇ ਦਿਨ ਉਸ ਸਮੇਂ ਝਗੜਾ ਹੋ ਗਿਆ ਜਦੋਂ ਵਿਰਾਟ ਕੋਹਲੀ ਤੇ ਡੈਬਿਊ ਕਰ ਰਹੇ ਅਸਟਰੇਲੀਆਈ ਬੱਲੇਬਾਜ਼ ਸੈਮ ਕੋਂਸਟਾਸ ਵਿਚਕਾਰ ਝਗੜਾ ਹੋ ਗਿਆ। ਹੁਣ ਸੁਨੀਲ ਗਾਵਸਕਰ ਤੇ ਮਾਈਕਲ ਵਾਨ ਵਰਗੇ ਸਾਬਕਾ ਮਹਾਨ ਖਿਡਾਰੀਆਂ ਨੇ ਇਸ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ। ਦੋਵਾਂ ਨੇ ਹਾਲਾਂਕਿ ਮੈਦਾਨ ’ਤੇ ਕੋਹਲੀ ਦੇ ਹਮਲਾਵਰ ਰਵੱਈਏ ਦੀ ਆਲੋਚਨਾ ਕੀਤੀ ਹੈ।

ਇਹ ਖਬਰ ਵੀ ਪੜ੍ਹੋ : Punjab Weather: ਪਹਾੜਾਂ ’ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਕੜਾਕੇ ਦੀ ਠੰਢ, ਪੰਜਾਬ ਹਰਿਆਣਾ ’ਚ ਪੈ ਸਕਦੈ ਮੀਂਹ…

ਕਿਵੇਂ ਹੋਇਆ ਝਗੜਾ? | Virat Kohli

ਅਸਟਰੇਲੀਆਈ ਪਾਰੀ ਦੇ 11ਵੇਂ ਓਵਰ ’ਚ ਕੋਨਸਟਾਸ ਨੇ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ 2 ਚੌਕੇ ਤੇ 1 ਛੱਕਾ ਲਾਇਆ। ਓਵਰ ਦੀ ਤੀਜੀ ਗੇਂਦ ਤੋਂ ਬਾਅਦ ਕੋਹਲੀ ਨਾਨ-ਸਟ੍ਰਾਈਕਰ ਐਂਡ ਤੋਂ ਵਾਪਸ ਆ ਰਹੇ ਸਨ। ਉਧਰ, ਕੌਂਸਟਾਸ ਕ੍ਰੀਜ਼ ਤੋਂ ਅੱਗੇ ਵੱਧ ਰਿਹਾ ਸੀ। ਫਿਰ ਕੋਹਲੀ ਦਾ ਮੋਢਾ ਕਾਂਸਟਾਸ ਦੇ ਮੋਢੇ ਨਾਲ ਟਕਰਾ ਗਿਆ। ਦੋਵਾਂ ਦੀ ਟੱਕਰ ਹੋ ਗਈ। ਇਸ ’ਤੇ ਕਾਂਸਟੇਸ ਨੇ ਪਿੱਛੇ ਮੁੜ ਕੇ ਕੋਹਲੀ ਨੂੰ ਕੁਝ ਸ਼ਬਦ ਕਹੇ ਤੇ ਫਿਰ ਕੋਹਲੀ ਨੇ ਵੀ ਜਵਾਬ ਦਿੱਤਾ। ਦੋਵਾਂ ਵਿਚਕਾਰ ਝਗੜੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਤੋਂ ਬਾਅਦ ਅੰਪਾਇਰ ਨੇ ਆ ਕੇ ਦੋਵਾਂ ਨੂੰ ਵੱਖ ਕਰ ਦਿੱਤਾ ਤੇ ਮਾਮਲੇ ਨੂੰ ਸ਼ਾਂਤ ਕੀਤਾ। ਕਾਂਸਟਾਸ ਦੀ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨਾਲ ਵੀ ਝਗੜਾ ਹੋਇਆ ਸੀ। ਕੌਂਟਾਸ ਨੂੰ ਬੀਟ ਕਰਦੇ ਸਮੇਂ ਸਿਰਾਜ ਉਸ ਨੂੰ ਕੁਝ ਕਹਿ ਕੇ ਉਕਸਾਉਂਦੇ ਹੋਏ ਵੇਖਿਆ ਗਿਆ।

ਗਾਵਸਕਰ ਨੇ ਕਿਹਾ- ਇਸ ਤੋਂ ਬਚਿਆ ਜਾ ਸਕਦਾ ਸੀ

ਇਸ ਘਟਨਾ ਬਾਰੇ ਗੱਲ ਕਰਦੇ ਹੋਏ ਭਾਰਤੀ ਟੀਮ ਦੇ ਸਾਬਕਾ ਕਪਤਾਨ ਗਾਵਸਕਰ ਨੇ ਕਿਹਾ ਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੈਚ ਰੈਫਰੀ ਦਿਨ ਦੀ ਖੇਡ ਖਤਮ ਹੋਣ ’ਤੇ ਦੋਵਾਂ ਖਿਡਾਰੀਆਂ ’ਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੇ ਹਨ। ਗਾਵਸਕਰ ਨੇ ਕਿਹਾ, ਇਹ ਟੈਸਟ ਕ੍ਰਿਕੇਟ ਦਾ ਗਰਮ ਮਾਹੌਲ ਹੈ, ਪਰ ਇਸ ਤੋਂ ਬਚਿਆ ਜਾ ਸਕਦਾ ਸੀ। ਮੇਰਾ ਮਤਲਬ ਇਹ ਸੀ ਕਿ ਤੁਸੀਂ ਇੱਕ ਵਿਅਸਤ ਸੜਕ ’ਤੇ ਚੱਲ ਰਹੇ ਹੋ ਤੇ ਤੁਸੀਂ ਕਿਸੇ ਨੂੰ ਸਾਹਮਣੇ ਤੋਂ ਆਉਂਦੇ ਵੇਖਦੇ ਹੋ ਤੇ ਤੁਸੀਂ ਅੱਗੇ ਵਧਦੇ ਹੋ।

ਇਸ ਵਿੱਚ ਕੁਝ ਨਹੀਂ, ਦੂਰ ਚਲੇ ਗਏ ਤਾਂ ਛੋਟੇ ਨਹੀਂ ਹੋ ਜਾਵੋਗੇ। ਤੁਸੀਂ ਖੇਡ ਦੇ ਮੈਦਾਨ ’ਚ ਅਜਿਹੀਆਂ ਚੀਜ਼ਾਂ ਨਹੀਂ ਵੇਖਣਾ ਚਾਹੁੰਦੇ। ਗਾਵਸਕਰ ਨੇ ਕਿਹਾ, ਬਿਨਾਂ ਰੀਪਲੇ ਵੇਖੇ, ਇਸ ਮਾਮਲੇ ’ਚ ਮੇਰੀ ਪਹਿਲੀ ਰਾਏ ਹੈ ਕਿ ਦੋਵੇਂ ਖਿਡਾਰੀ ਹੇਠਾਂ ਵੱਲ ਦੇਖ ਰਹੇ ਸਨ। ਮੈਨੂੰ ਲੱਗਦਾ ਹੈ ਕਿ ਦੋਵਾਂ ’ਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਆਉਂਦੇ ਨਹੀਂ ਵੇਖਿਆ ਹੋਵੇਗਾ। ਕੌਨਸਟਾਸ ਸ਼ਾਇਦ ਆਪਣੇ ਬੱਲੇ ਵੱਲ ਦੇਖ ਰਿਹਾ ਸੀ, ਜਦਕਿ ਕੋਹਲੀ ਦੀ ਨਜ਼ਰ ਗੇਂਦ ’ਤੇ ਸੀ। ਸ਼ਾਮ ਨੂੰ ਪਤਾ ਲੱਗੇਗਾ ਕਿ ਇਸ ਮਾਮਲੇ ’ਚ ਕਿਸ ਨੂੰ ਹੋਰ ਸਜ਼ਾ ਹੋਈ ਹੈ।

ਹੀਲੀ-ਵਾਨ ਨੇ ਕਤੀ ਕੋਹਲੀ ਦੀ ਆਲੋਚਨਾ | Virat Kohli

ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਕਸੂਰ ਪੂਰੀ ਤਰ੍ਹਾਂ ਕੋਹਲੀ ਦਾ ਸੀ ਕਿਉਂਕਿ 19 ਸਾਲਾ ਕੋਨਸਟਾਸ ਨੇ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ ਜਿਸ ਕਾਰਨ ਵਿਸ਼ਵ ਕ੍ਰਿਕੇਟ ਦੇ ਬਾਦਸ਼ਾਹ ਕਹੇ ਜਾਣ ਵਾਲੇ ਕੋਹਲੀ ਨੂੰ ਪਰੇਸ਼ਾਨੀ ਹੋਈ। ਵਾਨ ਨੇ ਕਿਹਾ, ਕੋਹਲੀ ਨੇ ਪੂਰੀ ਤਰ੍ਹਾਂ ਗਲਤ ਵਿਵਹਾਰ ਕੀਤਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੰਗ, ਜੋ ਕਿ ਇੰਨਾ ਤਜਰਬੇਕਾਰ ਖਿਡਾਰੀ ਹੈ, ਨੇ 19 ਸਾਲ ਦੀ ਉਮਰ ਦੇ ਖਿਡਾਰੀ ਨਾਲ ਕਿਉਂ ਲੜਾਈ ਕੀਤੀ। ਇਸ ਦੇ ਨਾਲ ਹੀ ਮਹਿਲਾ ਅਸਟਰੇਲੀਆਈ ਟੀਮ ਦੀ ਬੱਲੇਬਾਜ਼ ਐਲੀਸਾ ਹੀਲੀ ਨੇ ਕੋਹਲੀ ਦੇ ਵਵਹਾਰ ਦੀ ਆਲੋਚਨਾ ਕੀਤੀ। ਹੀਲੀ ਨੇ ਕਿਹਾ, ਇਹ ਵੇਖਣਾ ਬਹੁਤ ਨਿਰਾਸ਼ਾਜਨਕ ਹੈ ਕਿ ਅਜਿਹੇ ਤਜਰਬੇਕਾਰ ਖਿਡਾਰੀ, ਜੋ ਆਪਣੇ ਦੇਸ਼ ਦਾ ਚੋਟੀ ਦਾ ਖਿਡਾਰੀ ਹੈ, ਨੂੰ ਇਸ ਤਰ੍ਹਾਂ ਵੇਖਿਆ ਗਿਆ।

LEAVE A REPLY

Please enter your comment!
Please enter your name here