ਆਈਸੀਸੀ ਟਵੰਟੀ-20 ਵਿਸ਼ਵਕੱਪ : ਪਹਿਲੇ ਸੈਮੀਫਾਈਨਲ ’ਚ ਕੱਲ੍ਹ ਭਿੜਨਗੇ ਨਿਊਜ਼ੀਲੈਂਡ ਤੇ ਇੰਗਲੈਂਡ

ਇੰਗਲੈਂਡ ਨੂੰ ਕੀਵੀਆਂ ਤੋਂ ਰਹਿਣਾ ਹੋਵੇਗਾ ਸਾਵਧਾਨ

(ਏਜੰਸੀ) ਆਬੂੁਧਾਬੀ (ਯੂਏਈ)। ਖਿਤਾਬ ਦਾ ਪ੍ਰਬਲ ਦਾਅਵੇਦਾਰ ਪਰ ਜ਼ਖਮੀਆਂ ਖਿਡਾਰੀਆਂ ਦੀ ਸਮੱਸਿਆ ਨਾਲ ਜੂਝ ਰਿਹਾ ਇੰਗਲੈਂਡ ਆਪਣੇ ਕੁਝ ਖਿਡਾਰੀਆਂ ਦੇ ਸਹਾਰੇ ਟੀ-20 ਵਿਸ਼ਵ ਕੱਪ ’ਚ ਬੁੱਧਵਾਰ ਨੂੰ ਹੋਣ ਵਾਲੇ ਪਹਿਲੇ ਸੈਮੀਫਾਈਨਲ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਨਿਊਜ਼ੀਲੈਂਡ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰੇਗਾ।

ਇੰਗਲੈਂਡ ਨੂੰ ਟੂਰਨਾਮੈਂਟ ਤੋਂ ਪਹਿਲਾਂ ਹੀ ਖਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਉਸਨੇ ਆਪਣੀ ਇਸ ਖਿਆਤੀ ਦੇ ਅਨੁਰੂਪ ਪ੍ਰਦਰਸ਼ਨ ਵੀ ਕੀਤਾ , ਪਰ ਦੱਖਣੀ ਅਫਰੀਕਾ ਖਿਲਾਫ਼ ਸੁਪਰ-12 ਦੇ ਆਖਰੀ ਮੈਚ ’ਚ ਹਾਰ ਤੋਂ ਇਹ ਸਾਫ਼ ਹੋ ਗਿਆ ਕਿ ਇਯੋਨ ਮੋਰਗਨ ਦੀ ਅਗਵਾਈ ਵਾਲੀ ਟੀਮ ਅਜੇਤੂ ਨਹੀਂ ਹੈ ਦੋਵੇਂ ਟੀਮਾਂ ਦੇ ਖਿਡਾਰੀਆਂ ਦੇ ਦਿਮਾਗ ’ਚ 2019 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਦੀਆਂ ਯਾਦਾਂ ਵੀ ਤਾਜ਼ਾ ਹੋਣਗੀਆਂ ਜਦੋਂ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਲਗਾਉਣ ਕਾਰਨ ਖਿਤਾਬ ਜਿੱਤਿਆ ਸੀ।

ਨਿਊਜੀਲੈਂਡ ਲਈ ਉਹ ਦਿਲ ਤੋੜਨ ਵਾਲੀ ਹਾਰ ਸੀ, ਪਰ ਇਸਦੇ ਬਾਅਦ ਵੀ ਉਸਦੀ ਟੀਮ ਨੇ ਆਈਸੀਸੀ ਦੇ ਮੁਕਾਬਲਿਆਂ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਇਨ੍ਹਾਂ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਵੀ ਸ਼ਾਮਲ ਹੈ ਨਿਊਜੀਲੈਂਡ ਕੋਲ ਨਿਸ਼ਚਿਤ ਤੌਰ ’ਤੇ ਟੂਰਨਾਮੈਂਟ ’ਚ ਸਰਵਸ਼ੇ੍ਰਸ਼ਟ ਗੇਂਦਬਾਜ਼ ਹਨ ਟਰੈਂਟ ਬੋਲਟ ਅਤੇ ਟਿੱਮ ਸਾਊਦੀ ਦੀ ਖ਼ਤਰਨਾਕ ਜੋੜੀ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੈ ਜੋ ਸ਼ਾਨਦਾਰ ਲਾਈਨ ਵੇ ਲੈਂਥ ਨਾਲ ਗੇਂਦਬਾਜ਼ੀ ਕਰਦੇ ਹਨ। ਲਾੱਕੀ ਫਰਗੁਸਨ ਦੇ ਜ਼ਖ਼ਮੀ ਹੋਣ ਕਾਰਨ ਬਾਹਰ ਹੋਣ ਨਾਲ ਉਨ੍ਹਾਂ ਦੀ ਰਣਨੀਤੀ ਗੜਬੜਾ ਸਕਦੀ ਸੀ ਪਰ ਐਡਮ ਮਿਲਨ ਨੇ ਉਨ੍ਹਾਂ ਦੀ ਕਮੀ ਨਹੀਂ ਹੋਣ ਦਿੱਤੀ।

ਆਬੂੁਧਾਬੀ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਰਹੀ

ਦੋਵੇਂ ਸਪਿੱਨਰ ਈਸ਼ ਸੋਢੀ ਅਤੇ ਮਿਸ਼ੇਲ ਸੈਂਟਨਰ ਵੀ ਪ੍ਰਭਾਵੀ ਰਹੇ ਹਨ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਵੀ ਹੁਣ ਤੱਕ ਆਪਣਾ ਪ੍ਰਭਾਵ ਛੱਡਿਆ ਹੈ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਉਸਦੇ ਵੱਲ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਜਦੋਂਕਿ ਉਨ੍ਹਾਂ ਦੇ ਜੋੜੀਦਾਰ ਡੇਰਿਲ ਮਿਸ਼ੇਲ ਬਹੁਤ ਚੰਗੀ ਫਾਰਮ ’ਚ ਹਨ। ਕਪਤਾਨ ਕੇਨ ਵਿਲੀਅਮਸਨ ਉਸਦੇ ਭਰੋਸੇਮੰਦ ਬੱਲੇਬਾਜ਼ ਹਨ ਅਤੇ ਉਹ ਸੈਮੀਫਾਈਨਲ ’ਚ ਮਹੱਤਵਪੂਰਨ ਯੋਗਦਾਨ ਦੇਣਾ ਚਾਹੁੰਣਗੇ। ਆਬੂੁਧਾਬੀ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਰਹੀ ਹੈ ਅਤੇ ਇਸ ਮੈਚ ’ਚ ਵੱਡੇ ਸਕੋਰ ਬਣ ਸਕਦੇ ਹਨ।

ਇੰਗਲੈਂਡ: ਇਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜਾੱਨੀ ਬੇਅਰਸਟੋ, ਸੈਮ ਬਿਲੀਗਸ, ਜੋਸ ਬਟਲਰ, ਕਰਿੱਸ ਜਾਰਡਨ, ਲਿਆਮ ਲਿਵੀਗਸਟੋਨ, ਡਾਵਿਡ ਮਾਲਨ, ਆਦਿਲ ਰਾਸ਼ਿਦ, ਜੈਮਸ ਵਿਨਸੇ, ਡੇਵਿਡ ਵਿੱਲੀ, ਕਰਿੱਸ ਵੋਕਸ, ਮਾਰਕ ਵੁੱਡ, ਟਾਮ ਕੁਰੇਨ, ਰੀਸ ਟਾੱਪਲੀ।

ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਟਾੱਡ ਐਸਟਲ, ਟਰੈਂਟ ਬੋਲਟ, ਮਾਰਕ ਚੈਪਮੈਨ, ਡੇਵੋਨ ਕਾੱਨਵੇ, ਮਾਰਟਿਨ ਗੁਪਟਿਲ, ਕਾਇਲ ਜੈਮੀਸਨ, ਡੇਰਿਲ ਮਿਸ਼ੇਲ, ਜੈਮਸ ਨੀਸ਼ਾਮ, ਗਲੇਨ ਫਿਲੀਪਸ, ਮਿਸ਼ੇਲ ਸੈਂਟਨਰ, ਟਿੱਮ ਸੈਫਰਟ, ਈਸ਼ ਸੋਢੀ, ਟਿੱਮ ਸਾਊਦੀ,
ਐਡਮ ਮਿਲਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ