ਹਾਰਦਿਕ ਪੰਡਯਾ ਬਣੇ ਨੰਬਰ-1 ਆਲਰਾਊਂਡਰ | ICC T20 Players Ranking 2024
- ਸੂਰਿਆਕੁਮਾਰ ਯਾਦਵ ਬੱਲੇਬਾਜ਼ੀ ’ਚ ਨੰਬਰ-2 ਦੇ ਕਾਇਮ
- ਗੇਂਦਬਾਜ਼ੀ ਦੇ ਟਾਪ-10 ’ਚ ਦੋ ਭਾਰਤੀ ਖਿਡਾਰੀ ਸ਼ਾਮਲ
ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਹਰਫਨਮੌਲਾ ਹਾਰਦਿਕ ਪੰਡਯਾ ਨੇ ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਦੀ ਤਾਜਾ ਟੀ-20 ਖਿਡਾਰੀਆਂ ਦੀ ਰੈਂਕਿੰਗ ’ਚ ਦੋ ਸਥਾਨਾਂ ਦਾ ਫਾਇਦਾ ਲਿਆ ਹੈ। ਪੰਡਯਾ ਆਲਰਾਊਂਡਰ ਰੈਂਕਿੰਗ ’ਚ ਸਿਖਰ ’ਤੇ ਪਹੁੰਚ ਗਏ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ’ਚ ਸੂਰਿਆਕੁਮਾਰ ਯਾਦਵ ਟੀ-20 ਫਾਰਮੈਟ ’ਚ ਬੱਲੇਬਾਜੀ ’ਚ ਦੂਜੇ ਸਥਾਨ ’ਤੇ ਬਰਕਰਾਰ ਹੈ। (ICC T20 Players Ranking 2024)
ਪੰਡਯਾ ਤੇ ਹਸਾਰੰਗਾ ਦੀ ਬਰਾਬਰ ਦਰਜਾਬੰਦੀ | ICC T20 Players Ranking 2024
ਹਾਰਦਿਕ ਪੰਡਯਾ 222 ਦੀ ਰੇਟਿੰਗ ਨਾਲ ਆਈਸੀਸੀ ਵੱਲੋਂ ਜਾਰੀ ਟੀ-20 ’ਚ ਆਲਰਾਊਂਡਰਾਂ ਦੀ ਰੈਂਕਿੰਗ ’ਚ ਨੰਬਰ ਇੱਕ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਦੋ ਸਥਾਨਾਂ ਦੀ ਛਾਲ ਮਾਰੀ ਹੈ। ਪੰਡਯਾ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੇ ਉਸ ਤੋਂ ਬਾਅਦ ਦੇ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤੀ ਟੀਮ ਦੇ ਚੈਂਪੀਅਨ ਬਣਨ ’ਚ ਉਨ੍ਹਾਂ ਦਾ ਵੀ ਵੱਡਾ ਤੇ ਅਹਿਮ ਯੋਗਦਾਨ ਸੀ, ਜਦੋਂ ਉਹ ਮੈਚ ਦਾ ਆਖਰੀ ਓਵਰ ਗੇਂਦਬਾਜੀ ਕਰ ਰਹੇ ਸਨ। (ICC T20 Players Ranking 2024)
https://twitter.com/BCCI/status/1808454731108381130
ਟ੍ਰੈਵਿਸ ਹੈੱਡ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ
ਬੱਲੇਬਾਜਾਂ ਦੀ ਟੀ-20 ਰੈਂਕਿੰਗ ’ਚ ਅਸਟਰੇਲੀਆ ਦੇ ਟ੍ਰੈਵਿਸ ਹੈੱਡ ਅਜੇ ਵੀ ਨੰਬਰ ਇੱਕ ’ਤੇ ਕਾਬਜ ਹਨ। ਪਿਛਲੀ ਵਾਰ ਹੈੱਡ ਪਹਿਲੇ ਨੰਬਰ ’ਤੇ ਬਣੇ ਸਨ, ਜਦੋਂ ਉਨ੍ਹਾਂ ਦੀ ਰੇਟਿੰਗ 844 ਸੀ, ਜੋ ਅਜੇ ਵੀ ਉਹੀ ਹੈ। ਭਾਰਤੀ ਬੱਲੇਬਾਜ ਸੂਰਿਆਕੁਮਾਰ ਯਾਦਵ 838 ਰੇਟਿੰਗ ਨਾਲ ਦੂਜੇ ਸਥਾਨ ’ਤੇ ਹਨ। (ICC T20 Players Ranking 2024)
ਇਹ ਵੀ ਪੜ੍ਹੋ : ਅਸੀਂ ਆ ਰਹੇ ਹਾਂ: ‘ਵਿਸ਼ਵ ਚੈਂਪੀਅਨ’ ਭਾਰਤੀ ਟੀਮ ਬਾਰਬਾਡੋਸ ਤੋਂ ਰਵਾਨਾ
ਬੁਮਰਾਹ ਨੇ ਲਾਈ ਲੰਬੀ ਛਾਲ
ਟੀ-20 ਵਿਸ਼ਵ ਕੱਪ ’ਚ ਸ਼ਾਨਦਾਰ ਗੇਂਦਬਾਜੀ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਗੇਂਦਬਾਜੀ ਰੈਂਕਿੰਗ ’ਚ ਵੱਡੀ ਛਾਲ ਮਾਰੀ ਹੈ। ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਰਹੇ ਬੁਮਰਾਹ 12 ਸਥਾਨਾਂ ਦੀ ਛਲਾਂਗ ਲਾ ਕੇ 12ਵੇਂ ਸਥਾਨ ’ਤੇ ਪਹੁੰਚ ਗਏ ਹਨ। ਗੇਂਦਬਾਜੀ ਰੈਂਕਿੰਗ ’ਚ ਟਾਪ-10 ’ਚ ਦੋ ਭਾਰਤੀ ਖਿਡਾਰੀ ਹਨ। (ICC T20 Players Ranking 2024)