ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ਟੀਮ ’ਚ ਸ਼ਾਮਲ
ਕੋਲਕੱਤਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸਾਲ 2022 ਲਈ ICC ਪੁਰਸ਼ਾਂ ਦੀ T20 ਟੀਮ ਆਫ ਦਿ ਈਅਰ ਦਾ ਐਲਾਨ ਕੀਤਾ ਹੈ। (ICCAwards) ਆਈਸੀਸੀ ਟੀ-20 ਵਿਚ ਭਾਰਤੀ ਖਿਡਾਰੀਆਂ ਦਾ ਜਲਵਾ ਰਿਹਾ। ਇਸ ਟੀਮ ’ਚ ਭਾਰਤ ਦੇ ਤਿੰਨ ਵਿਸਫੋਟਕ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨਾਂ ’ਚ ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ਸ਼ਾਮਲ ਹੈ। ਵਿਸ਼ਵ ਚੈਂਪੀਅਨ ਇੰਗਲੈਂਡ ਅਤੇ ਪਾਕਿਸਤਾਨ ਦੇ 2-2 ਖਿਡਾਰੀ ਚੁਣੇ ਗਏ ਹਨ। ਜ਼ਿੰਬਾਬਵੇ-ਆਇਰਲੈਂਡ ਤੋਂ ਇਕ-ਇਕ ਖਿਡਾਰੀ ਨੂੰ ਚੁਣਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਟੀਮ ‘ਚ ਕਿਸੇ ਵੀ ਆਸਟ੍ਰੇਲੀਆਈ ਕ੍ਰਿਕਟਰ ਨੂੰ ਜਗ੍ਹਾ ਨਹੀਂ ਮਿਲੀ ਹੈ।
ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਅਤੇ ਹੈਰਿਸ ਰਾਊਫ ਨੂੰ ਚੁਣਿਆ ਗਿਆ ਹੈ। ਬਾਬਰ ਆਜ਼ਮ ਨੂੰ ਥਾਂ ਨਹੀਂ ਮਿਲੀ ਹੈ। ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਅਤੇ ਆਇਰਲੈਂਡ ਦੇ ਜੋਸ਼ੂਆ ਲਿਟਲ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਸ਼ਵ ਚੈਂਪੀਅਨ ਇੰਗਲੈਂਡ ਦੇ ਜੋਸ ਬਟਲਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਸੈਮ ਕਰਨ ਟੀ-20 ਵਿਸ਼ਵ ਕੱਪ ਪਲੇਅਰ ਆਫ ਦਿ ਟੂਰਨਾਮੈਂਟ ਦੀ ਸੂਚੀ ਵਿੱਚ ਇੰਗਲੈਂਡ ਦਾ ਦੂਜਾ ਖਿਡਾਰੀ ਹੈ। (ICCAwards )
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ