ਬਾਲ ਟੈਂਪਰਿੰਗ ਤੇ ਸਖ਼ਤ ਸਜਾ | ICC Committee
ਨਵੀਂ ਦਿੱਲੀ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ) (ICC Committee) ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ ਕ੍ਰਿਕਟ ਇਤਿਹਾਸ ‘ਚ ਟਾੱਸ ਦੀ ਸਭ ਤੋਂ ਪੁਰਾਣੀ ਰਿਵਾਇਤ ਆਪਣੇ ਰੂਪ ‘ਚ ਬਣੀ ਰਹੇਗੀ ਜਦੋਂਕਿ ਬਾਲ ਟੈਂਪਰਿੰਗ ਅਤੇ ਨਿੱਜੀ ਤੌਰ ‘ਤੇ ਗਲਤ ਵਿਹਾਰ ਕਰਨ ਵਾਲੇ ਖਿਡਾਰੀਆਂ ਨੂੰ ਸਖ਼ਤ ਸਜਾ ਦਾ ਸਾਹਮਣਾ ਕਰਨਾ ਪਵੇਗਾ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਦੀ ਅਗਵਾਈ ‘ਚ ਹੋਈ ਕਮੇਟੀ ‘ਚ ਟਾਸ ਦਾ ਬਾਸ ਬਣੇ ਰਹਿਣਾ ਮਨਜ਼ੂਰ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਖਿਡਾਰੀਆਂ ਦੇ ਗਲਤ ਸਲੂਕ ਸਬੰਧੀ ਵਿਸ਼ਵ ਕ੍ਰਿਕਟ ਸੰਚਾਲਨ ਸੰਸਥਾ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ ਟਾੱਸ ਦੀ ਰਿਵਾਇਤ 2019 ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਬਣੀ ਰਹੇਗੀ ਕ੍ਰਿਕਟ ਕਮੇਟੀ ਨੇ ਟਾਸ ਨੂੰ ਬਣਾਈ ਰੱਖਣ ਦੇ ਨਾਲ-ਨਾਲ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਚੈਂਪੀਅਨਸ਼ਿਪ ਦੌਰਾਨ ਲੜੀ ਲਈ ਨਹੀਂ ਸਗੋਂ ਮੈਚਾਂ ਲਈ ਅੰਕ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਾਲ ਟੈਂਪਰਿੰਗ ਅਤੇ ਨਿੱਜੀ ਤੌਰ ‘ਤੇ ਗਲਤ ਸਲੂਕ ਕਰਨ ‘ਤੇ ਸਖ਼ਤ ਸਜਾ ਦਾ ਫੈਸਲਾ ਕੀਤਾ ਗਿਆ ਹੈ।
ਮੁੱਖ ਕਾਰਜਕਾਰੀ ਦੀ ਕਮੇਟੀ ਜੂਨ ‘ਚ ਇਹਨਾਂ ਸੁਝਾਵਾਂ ‘ਤੇ ਵਿਚਾਰ ਵਟਾਂਦਰਾ ਕਰੇਗੀ ਜਿਸ ਤੋਂ ਬਾਅਦ ਆਈ.ਸੀ.ਸੀ. ਬੋਰਡ ਇਹਨਾਂ ਨੂੰ ਆਪਣੀ ਮਨਜ਼ੂਰੀ ਦੇਵੇਗਾ ਪਿੱਚ ਨੂੰ ਲੈ ਕੇ ਘਰੇਲੂ ਕ੍ਰਿਕਟ ਬੋਰਡ ਵੱਲੋਂ ਆਪਣੇ ਅਨੁਸਾਰ ਹਾਲਾਤ ਤਿਆਰ ਕਰਨ ਅਤੇ ਆਪਣੀ ਪਸੰਦ ਦੀ ਪਿੱਚ ਬਣਾਉਣ ਦੇ ਮਾਮਲਿਆਂ ਨੂੰ ਲੈ ਕੇ ਹਾਲ ਹੀ ‘ਚ ਕਾਫ਼ੀ ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਘਰੇਲੂ ਬੋਰਡ ਦੇ ਫ਼ਾਇਦੇ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਇਹ ਸੁਝਾਅ ਲਿਆਂਦਾ ਗਿਆ ਸੀ।
ਕਿ ਟਾੱਸ ਨੂੰ ਖ਼ਤਮ ਕਰ ਦਿੱਤਾ ਜਾਵੇ ਅਤੇ ਮਹਿਮਾਨ ਟੀਮ ‘ਤੇ ਫੈਸਲਾ ਛੱਡਿਆ ਜਾਵੇ ਕਿ ਉਸਨੇ ਪਹਿਲਾਂ ਬੱਲੇਬਾਜ਼ੀ ਕਰਨੀ ਹੈ ਜਾਂ ਗੇਂਦਬਾਜ਼ੀ ਕਮੇਟੀ ਨੇ ਟੈਸਟ ਚੈਂਪੀਅਨਸ਼ਿਪ ਦੌਰਾਨ ਜਿੱਤ, ਹਾਰ ਜਾਂ ਡਰਾਅ ‘ਤੇ ਅਜੇ ਅੰਕ ਨਿਰਧਾਰਤ ਨਹੀਂ ਕੀਤੇ ਹਨ ਪਰ ਉਸਦਾ ਮੰਨਣਾ ਹੈ ਕਿ ਡਰਾਅ ਵੀ ਜਿੱਤ ‘ਤੇ ਮਿਲਣ ਵਾਲੇ ਇੱਕ ਤਿਹਾਈ ਅੰਕ ਦੇ ਤੌਰ ‘ਤੇ ਗਿਣਿਆ ਜਾਣਾ ਚਾਹੀਦਾ ਹੈ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਅੰਕ ਲੜੀ ਜਿੱਤਣ ‘ਤੇ ਨਹੀਂ ਸਗੋਂ ਹਰ ਮੈਚ ‘ਤੇ ਦਿੱਤੇ ਜਾਣੇ ਚਾਹੀਦੇ ਹਨ।