ਪਿੰਡ ਚਾਦਮਾਰੀ ਵਿੱਚ ਖੁਸ਼ੀ ਦਾ ਮਾਹੌਲ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਫਾਜ਼ਿਲਕਾ, (ਰਜਨੀਸ਼ ਰਵੀ) ਹਿੰਮਤ, ਮਿਹਨਤ ਅਤੇ ਕੁਝ ਕਰ ਵਿਖਾਉਣ ਦਾ ਜਜ਼ਬਾ ਜੇਕਰ ਤੁਹਾਡੇ ‘ਚ ਹੈ ਤਾਂ ਸਾਧਨਾਂ ਦੀ ਘਾਟ ਵੀ ਤੁਹਾਨੂੰ ਮੰਜ਼ਿਲ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦੀ। ਇਸ ਤਰ੍ਹਾਂ ਦੀ ਤਾਜ਼ਾ ਮਿਸਾਲ ਪੇਸ਼ ਕੀਤੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਚਾਂਦਮਾਰੀ ਵਿਖੇ ਰਹਿਣ ਵਾਲੇ ਸਾਧਾਰਨ ਪਰਿਵਾਰ ਦੀ ਧੀ ਨਿਸ਼ਾ ਰਾਣੀ ਨੇ, ਆਈਏਐਸ ‘ਚ ਬਣਕੇ ਸੇਵਾਮੁਕਤ ਹੋਮਗਾਰਡ ਜਵਾਨ ਮਨਜੀਤ ਸਿੰਘ ਦੀ ਧੀ ਦੀ ਆਈ ਏ ਐਸ ਵਿੱਚ ਚੋਣ ਤੋਂ ਬਾਅਦ ਇਲਾਕੇ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੋਲ ਹੈ ਇਸ ਦੇ ਨਾਲ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਾ ਹੋਇਆ ਹੈ।
ਭਾਵੇਂ ਅਯੋਕੇ ਯੁੱਗ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਨੂੰ ਉੱਚਾ ਮਾਪਦੰਡ ਨਹੀਂ ਮੰਨਿਆ ਜਾਂਦਾ ਪਰ ਸਮਾਜ ਦੇ ਕਥਿਤ ਬੁੱਧੀਜੀਵੀ ਵਰਗ ਦੀਆਂ ਸਰਕਾਰੀ ਸਕੂਲਾਂ ਪ੍ਰਤੀ ਫੈਲਾਈਆਂ ਜਾਂਦੀਆਂ ਧਰਨਾਵਾਂ ਨੂੰ ਗਲਤ ਸਾਬਿਤ ਕਰਦਿਆਂ ਉਕਤ ਧੀ ਨੇ ਸਰਕਾਰੀ ਸਕੂਲਾਂ ਦਾ ਵੀ ਮਾਣ ਵਧਾਇਆ ਹੈ ਨਿਸ਼ਾ ਨੇ ਮੁਢਲੀ ਸਿੱਖਿਆ ਸਰਕਾਰੀ ਮਿਡਲ ਸਕੂਲ ਚਾਂਦਮਾਰੀ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਨੌਵੀਂ ਅਤੇ ਦਸਵੀਂ ਨਾਲ ਲੱਗਦੇ ਪਿੰਡ ਲਾਲੋਵਾਲੀ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਬੀ ਟੈਕ ਦੀ ਪੜ੍ਹਾਈ ਵੀ ਇੱਥੋਂ ਦੇ ਕਾਲਜ ਤੋਂ ਕੀਤੀ
ਧੀ ਦੀ ਕਾਮਯਾਬੀ ‘ਤੇ ਮਾਣ ਹੈ
ਸੇਵਾ ਮੁਕਤ ਹੋਮਗਾਰਡ ਜਵਾਨ ਮਨਜੀਤ ਸਿੰਘ ਨੇ ਆਪਣੀ ਧੀ ਦੀ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਉਸ ਦੀ ਕੀਤੀ ਸਖਤ ਮਿਹਨਤ ਦਾ ਫਲ ਹੈ ਕਿਉਂਕਿ ਉਸ ਕੋਲ ਤਾਂ ਏਨੇ ਵਿੱਤੀ ਸਾਧਨ ਨਹੀਂ ਸੀ ਕਿ ਉਸ ਲਈ ਕੁਝ ਵਿਸ਼ੇਸ਼ ਕਰ ਸਕਦਾ ਸਭ ਪਰਮਤਮਾ ਦੀ ਮੇਹਰ ਅਤੇ ਬੇਟੀ ਦੀ ਸਖਤ ਮਿਹਨਤ ਦਾ ਫਲ ਹੈ ਆਪਣੀ ਧੀ ਦੀ ਕਾਮਯਾਬੀ ‘ਤੇ ਮਾਣ ਕਰਦਿਆਂ ਉਸ ਨੇ ਹੋਰਨਾਂ ਮਾਪਿਆਂ ਨੂੰ ਵੀ ਧੀਆਂ ਨੂੰ ਅੱਗੇ ਵਧਣ ਦੇ ਚੰਗੇ ਮੌਕੇ ਪ੍ਰਦਾਨ ਕਰਨ ਵੱਲ ਪ੍ਰੇਰਿਆ।
ਪਰਮਾਤਮਾ ਮਾਤਾ ਪਿਤਾ ਅਤੇ ਅਧਿਆਪਕਾਂ ਕਾਰਨ ਪੁੱਜੀ ਇਸ ਮੁਕਾਮ ‘ਤੇ : ਨਿਸ਼ਾ
ਨਿਸ਼ਾ ਆਪਣੀ ਕਾਮਯਾਬੀ ਦਾ ਸਿਹਰਾ ਜਿੱਥੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਦਿੰਦੀ ਹੈ ਉੱਥੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਵੀ ਨਹੀਂ ਖੁੰਝਦੀ ਉਸ ਦਾ ਕਹਿਣਾ ਹੈ ਕਿ ਮਾਤਾ ਪਿਤਾ ਦੇ ਸਹਿਯੋਗ, ਅਧਿਆਪਕਾਂ ਦੀ ਸਿੱਖਿਆ ਤੇ ਉਪਰ ਵਾਲੇ ਦੀ ਮੇਹਰ ਨਾਲ ਹੀ ਉਹ ਇਸ ਮੁਕਾਮ ‘ਤੇ ਪੁੱਜੀ ਹੈ। ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਸ ਦੇ ਮਾਤਾ ਪਿਤਾ ਨੇ ਬਹੁਤ ਸਪੋਰਟ ਕੀਤੀ ਉਸਨੂੰ ਕਾਮਯਾਬ ਕਰਨ ‘ਚ ਉਸਦੇ ਪਿਤਾ ਜੀ ਦੀ ਮਿਹਨਤ ਦਾ ਵੱਡਾ ਯੋਗਦਾਨ ਹੈ ਅਤੇ ਉਸਦੀ ਮਾਤਾ ਨੇ ਸਵੇਰੇ ਅਤੇ ਰਾਤ ਨੂੰ ਪੜ੍ਹਾਈ ਸਮੇਂ ਬਹੁਤ ਖਿਆਲ ਰੱਖਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।