ਮਾਮਲਾ: ਮਹਾਂਨਗਰ ’ਚ ਕੰਪਨੀ ਦੇ ਸਥਾਨਕ ਦਫ਼ਤਰ ’ਚ ਸੁਰੱਖਿਆ ’ਚ ਵਰਤੀ ਗਈ ਢਿੱਲ ਦਾ CMS Company
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹੈ ਕਿ ਉਹ ਪੰਜਾਬ ਅੰਦਰ ਸੀਐਮਐਸ ਇਨਫੋਰਸਿਸਟਮ ਲਿਮਟਿਡ ਕੰਪਨੀ ਦਾ ਲਾਇਸੰਸ ਰੱਦ ( CMS Company) ਕਰਨ ਲਈ ਲਿਖਣਗੇ। ਕਿਉਂਕਿ ਇੰਨਾਂ ਨੇ ਬੇਹੱਦ ਮਾੜੇ ਸੁਰੱਖਿਆ ਸਿਸਟਮ ਅਪਣਾ ਕੇ ਜਨਤਾ ਦੇ ਪੈਸੇ ਅਤੇ ਕਰਮਚਾਰੀਆਂ ਦੀ ਜਾਨ ਨੂੰ ਜੋਖ਼ਮ ’ਚ ਪਾਇਆ ਹੈ। ਜਿਸ ਕਰਕੇ ਲੰਘੇ ਦਿਨੀ 8.49 ਕਰੋੜ ਰੁਪਏ ਦੀ ਲੁੱਟ ਹੋਈ। ਕਮਿਸ਼ਨਰ ਸਿੱਧੂ ਨੇ ਕਿਹਾ ਕਿ ਕੰਪਨੀ ਵੱਲੋਂ ਸਥਾਨਕ ਜ਼ਿਲੇ ’ਚ ਰਾਜਗੁਰੂ ਨਗਰ ’ਚ ਸਥਿੱਤ ਕੰਪਨੀ ਦੇ ਦਫ਼ਤਰ ਦੀ ਸੁਰੱਖਿਆ ’ਚ ਵੱਡੀ ਅਣਗਹਿਲੀ ਵਰਤੀ ਗਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ ’ਚ ਕੱਚੇ ਅਧਿਆਪਕ ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ
ਉਨਾਂ ਕਿਹਾ ਕਿ ਸੈਂਸਰ ਸਿਸਟਮ ਉਹ ਹੁੰਦਾ ਹੈ ਜੋ ਟੱਚ ਕੀਤੇ ਜਾਣ ’ਤੇ ਅਲਾਰਮ ਦਿੰਦਾ ਹੈ ਪਰ ਇੰਨਾਂ ਵੱਲੋਂ ਅਜਿਹੇ ਸਿਸਟਮ ਲਗਾਏ ਗਏ ਹਨ ਜੋ ਬਿਜਲੀ ਚਲੇ ਜਾਣ ’ਤੇ ਬੰਦ ਹੋ ਜਾਂਦੇ ਸਨ। ( CMS Company) ਘਟਨਾਂ ਵਾਲੇ ਦਿਨ ਵੀ ਅਜਿਹਾ ਹੀ ਵਾਪਰਿਆ ਲੁਟੇਰਿਆਂ ਨੇ ਤਾਰਾਂ ਕੱਟੀਆਂ ਤੇ ਸੈਂਸਰ ਸਿਸਟਮ ਡੈੱਡ ਹੋ ਗਿਆ। ਲੁਟੇਰੇ ਬੇਖੌਫ਼ ਆਪਣਾ ਕੰਮ ਕਰਕੇ ਚਲਦੇ ਬਣੇ। ਉਨਾਂ ਕਿਹਾ ਕਿ ਕੰਪਨੀ ਨੇ ਪੈਸਾ ਬਚਾਉਣ ਲਈ ਹੱਦ ਦਰਜੇ ਦੇ ਘਟੀਆ ਸੈਂਸਰ ਸਿਸਟਮ ਲਗਾਏ। ਜਿਸ ਤੋਂ ਕੰਪਨੀ ਦੀ ਵੱਡੀ ਲਾਹਪ੍ਰਵਾਹੀ ਸਾਹਮਣੇ ਆਉਂਦੀ ਹੈ।
ਸੁਰੱਖਿਆ ਦੇ ਮਾਮਲੇ ’ਚ ਇੰਤਜ਼ਾਮ ਲੱਗਭਗ ਜੀਰੋ ( CMS Company)
ਉਨਾਂ ਕਿਹਾ ਕਿ ਕੰਪਨੀ ਨੇ ਜਗਾੜੂ ਸੈਂਸਰ ਸਿਸਟਮ ਲਗਾ ਕੇ ਸੂਬੇ ਦੇ ਸਭ ਤੋਂ ਵੱਡੇ ਕਮੱਰਸ਼ੀਅਲ ਹੱਬ ਮਹਾਂਨਗਰ ’ਚ ਤਮਾਸਬੀਨੀ ਕੀਤੀ ਹੈ। ਇਸ ਲਈ ਉਹ ਕੰਪਨੀ ਦਾ ਲਾਇਸੰਸ ਰੱਦ ਕਰਨ ਲਈ ਜਰੂਰ ਲਿਖਣਗੇ। ਉਨਾਂ ਕਿਹਾ ਕਿ ਕੰਪਨੀ ਨੇ ਵੱਖ-ਵੱਖ ਬੈਂਕਾਂ ਨਾਲ ਕੰਟਰੈਕਟ ਕਰਕੇ ਏਟੀਐਮਜ਼ ’ਚ ਪੈਸਾ ਲੋਡ (ਪਾਉਣ) ਕਰਨ ਦੀ ਜਿੰਮੇਵਾਰੀ ਲੈ ਰੱਖੀ ਹੈ, ਜਿਸ ਦੇ ਸਹਾਰਾ ਕੰਪਨੀ ਕਰੋੜਾਂ ਰੁਪਏ ਖੁਦ ਵੀ ਕਮਾ ਰਹੀ ਹੈ ਪਰ ਸੁਰੱਖਿਆ ਦੇ ਮਾਮਲੇ ’ਚ ਇੰਤਜ਼ਾਮ ਲੱਗਭਗ ਜੀਰੋ ਕਰ ਰੱਖੇ ਹਨ।
ਉਨਾਂ ਕਿਹਾ ਕਿ ਕੰਪਨੀ ਕਰੋੜਾਂ ਰੁਪਏ ਡੀਲ ਕਰ ਰਹੀ ਹੈ ਜਿੰਨਾਂ ਦੇ ਬਰਾਬਰ ਦੀ ਸੁਰੱਖਿਆ ਤਾਂ ਆਪਣੇ ਘਰ ਲੱਖ ਰੁਪਏ ਪਏ ਹੋਣ ਵਾਲਾ ਵੀ ਕਰ ਲੈਂਦਾ ਹੈ। ਉਨਾਂ ਦੱਸਿਆ ਕਿ ਕੰਪਨੀ ਦੇ ਸਥਾਨਕ ਦਫ਼ਤਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡਾਟਾ ਵੀ ਕਲਾਊਡ ’ਤੇ ਅਪਲੋਡ ਨਹੀਂ ਹੁੰਦਾ ਸੀ। ਜਿਸ ਕਰਕੇ ਡੀਵੀਆਰ ਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਦਾ ਡਾਟਾ ਵੀ ਚਲਿਆ ਗਿਆ ਹੈ। ਉਨਾਂ ਕਿਹਾ ਕਿ ਲੋਕਾਂ ਦਾ ਪੈਸਾ ਅਤੇ ਕਰਮਚਾਰੀਆਂ ਦਾ ਜਾਨ ਮਾਇਨੇ ਰੱਖਦੀ ਹੈ ਜਦ ਤੁਸੀ ਉਸ ਨੂੰ ਦੇਖ ਰਹੇ ਹੋ।