ਹੈਦਰਾਬਾਦ ਪਲੇਅ ਆਫ ‘ਚ ਪਹੁੰਚਿਆ

ਹੈਦਰਾਬਾਦ ਦੇ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ

ਕਾਨ੍ਹਪੁਰ,(ਏਜੰਸੀ)
ਕਪਤਾਨ ਡੇਵਿਡ ਵਾਰਨਰ (ਨਾਬਾਦ 69) ਅਤੇ ਵਿਜੈ ਸ਼ੰਕਰ (ਨਾਬਾਦ 63) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ ਸਨਰਾਈਜਰਜ਼ ਹੈਦਰਾਬਾਦ ਨੇ ਗੁਜਰਾਤ ਲਾਇੰਸ  ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਨੂੰ ਮਿਲੇ ਟੀਚੇ ਨੂੰ ਹੈਦਰਾਬਾਦ ਨੇ ਦਮਦਾਰ ਅੰਦਾਜ਼ ‘ਚ ਖੇਡਦਿਆਂ 2 ਵਿਕਟਾਂ ਗੁਆ ਕੇ 18.1 ਓਵਰਾਂ ‘ਚ ਪੂਰਾ ਕਰ ਲਿਆ ਜਿੱਤ ਦੀ ਬਦੌਲਤ ਹੈਦਰਾਬਾਦ ਅੰਕ ਸੂਚੀ ‘ਚ 17 ਅੰਕਾਂ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਹੈਦਰਾਬਾਦ ਦੇ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਇਸ ਤੋਂ ਪਹਿਲਾਂ ਓਪਨਰਾਂ ਡਵੇਨ ਸਮਿੱਥ (54) ਅਤੇ ਇਸ਼ਾਨ ਕਿਸ਼ਨ (61) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਬਾਵਜ਼ੂਦ ਗੁਜਰਾਤ ਲਾਇੰਸ ਇੱਥੇ ਸਨਰਾਈਜਰਜ਼ ਹੈਦਰਾਬਾਦ ਖਿਲਾਫ 154 ਦੌੜਾਂ ‘ਤੇ ਹੀ ਸਿਮਟ ਗਈ।

111 ਦੌੜਾਂ ‘ਤੇ ਆਪਣੀ ਪਹਿਲੀ ਵਿਕਟ ਗੁਆਉਣ ਵਾਲੀ ਗੁਜਰਾਤ ਦੀ ਟੀਮ ਨਾਟਕੀ ਅੰਦਾਜ਼ ‘ਚ 19.2 ਓਵਰਾਂ ‘ਚ 154 ਦੌੜਾਂ ‘ਤੇ ਹੀ ਸਿਮਟ ਗਈ ਸਮਿੱਥ ਅਤੇ ਇਸ਼ਾਨ ਨੇ ਟੀਮ ਨੂੰ ਮਨਭਾਉਂਦੀ ਸ਼ੁਰੂਆਤ ਦਿਵਾਉਂਦਿਆਂ ਪਹਿਲੇ ਪਾਵਰ ਪਲੇਅ ਤੱਕ ਬਿਨਾ ਕੋਈ ਵਿਕਟ ਗੁਆਏ 61 ਦੌੜਾਂ ਜੋੜੀਆਂ ਸਨ। ਦੋਵੇਂ ਹੀ ਬੱਲੇਬਾਜ਼ ਤੇਜੀ ਨਾਲ ਦੌੜਾਂ ਬਣਾ ਰਹੇ ਸਨ ਅਤੇ 10ਵੇਂ ਓਵਰ ਤੱਕ ਟੀਮ ਨੂੰ 100 ਦੇ ਪਾਰ ਪਹੁੰਚਾ ਦਿੱਤਾ ਗੁਜਰਾਤ ਦੇ ਅੱਠ ਬੱਲੇਬਾਜ਼ ਦਹਾਈ ਦਾ ਅੰਕੜਾ ਨਹੀਂ ਛੂਹ ਸਕੇ ਹੈਦਰਾਬਾਦ ਵੱਲੋਂ ਮੁਹੰਮਦ ਸਿਰਾਜ ਨੇ ਚਾਰ ਓਵਰਾਂ ‘ਚ 32 ਦੌੜਾਂ ਦੇ ਕੇ ਚਾਰ ਵਿਕਟਾਂ, ਰਾਸ਼ਿਦ ਖਾਨ ਨੇ 43 ਦੌੜਾਂ ‘ਤੇ ਤਿੰਨ ਵਿਕਟਾਂ, ਭੁਵਨੇਸ਼ਵਰ ਕੁਮਾਰ ਨੇ 25 ਦੌੜਾਂ ‘ਤੇ ਦੋ ਅਤੇ ਸਿਧਾਰਥ ਕੌਲ ਨੇ 30 ਦੌੜਾਂ ‘ਤੇ ਇੱਕ ਵਿਕਟ ਲਿਆ।