KKR Vs SRH: ਪਾਵਰਪਲੇ ’ਚ ਖਰਾਬ ਬੱਲੇਬਾਜ਼ੀ ਕਾਰਨ ਹਾਰਿਆ ਹੈਦਰਾਬਾਦ, ਕੋਲਕਾਤਾ 80 ਦੌੜਾਂ ਨਾਲ ਜਿੱਤਿਆ

KKR Vs SRH
KKR Vs SRH: ਪਾਵਰਪਲੇ ’ਚ ਖਰਾਬ ਬੱਲੇਬਾਜ਼ੀ ਕਾਰਨ ਹਾਰਿਆ ਹੈਦਰਾਬਾਦ, ਕੋਲਕਾਤਾ 80 ਦੌੜਾਂ ਨਾਲ ਜਿੱਤਿਆ

ਕਮਿੰਸ ਨੇ ਕਿਹਾ, ਕੈਚ ਛੱਡਣਾ ਪਿਆ ਭਾਰੀ | KKR Vs SRH

KKR Vs SRH: ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ 18ਵੇਂ ਆਈਪੀਐਲ ਸੀਜ਼ਨ ਦਾ ਆਪਣਾ ਦੂਜਾ ਮੈਚ ਜਿੱਤ ਲਿਆ। ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਉਸਦੇ ਘਰੇਲੂ ਮੈਦਾਨ ਈਡਨ ਗਾਰਡਨ ਸਟੇਡੀਅਮ ’ਚ 80 ਦੌੜਾਂ ਨਾਲ ਹਰਾਇਆ। ਕੇਕੇਆਰ ਲਈ ਵਰੁਣ ਚੱਕਰਵਰਤੀ ਤੇ ਵੈਭਵ ਅਰੋੜਾ ਨੇ 3-3 ਵਿਕਟਾਂ ਲਈਆਂ। ਕੋਲਕਾਤਾ ’ਚ ਟਾਸ ਹਾਰਨ ਤੋਂ ਬਾਅਦ ਕੇਕੇਆਰ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਤੇ 6 ਵਿਕਟਾਂ ਦੇ ਨੁਕਸਾਨ ’ਤੇ 200 ਦੌੜਾਂ ਬਣਾਈਆਂ। ਅੰਗਕ੍ਰਿਸ਼ ਰਘੂਵੰਸ਼ੀ ਨੇ 50 ਤੇ ਵੈਂਕਟੇਸ਼ ਅਈਅਰ ਨੇ 60 ਦੌੜਾਂ ਬਣਾਈਆਂ। ਜਵਾਬ ’ਚ ਹੈਦਰਾਬਾਦ ਦੀ ਟੀਮ 16.4 ਓਵਰਾਂ ’ਚ 120 ਦੌੜਾਂ ’ਤੇ ਆਲ ਆਊਟ ਹੋ ਗਈ। ਹੇਨਰਿਕ ਕਲਾਸੇਨ ਨੇ 33 ਦੌੜਾਂ ਬਣਾਈਆਂ।

ਇਹ ਖਬਰ ਵੀ ਪੜ੍ਹੋ : Punjab News: ਮਾਨ ਸਰਕਾਰ ਦਾ ਵੱਡਾ ਫੈਸਲਾ… April ਦੇ ਆਖਿਰੀ ਹਫ਼ਤੇ ਹੋਵੇਗੀ ਰਜਿਸਟ੍ਰੇਸ਼ਨ, ਪੜ੍ਹੋ ਪੂਰੀ ਖਬਰ

ਜਿੱਤ ਦੇ ਹੀਰੋ | KKR Vs SRH

  • ਵਰੁਣ ਚੱਕਰਵਰਤੀ : ਚੱਕਰਵਰਤੀ ਵਿਚਕਾਰਲੇ ਓਵਰਾਂ ’ਚ ਗੇਂਦਬਾਜ਼ੀ ਕਰਨ ਆਏ ਤੇ ਹੈਦਰਾਬਾਦ ਨੂੰ ਬੈਕਫੁੱਟ ’ਤੇ ਪਾ ਦਿੱਤਾ। ਉਨ੍ਹਾਂ ਅਨਿਕੇਤ ਵਰਮਾ, ਪੈਟ ਕਮਿੰਸ ਤੇ ਸਿਮਰਜੀਤ ਸਿੰਘ ਨੂੰ ਪੈਵੇਲੀਅਨ ਭੇਜਿਆ।
  • ਅੰਗਕ੍ਰਿਸ਼ ਰਘੂਵੰਸ਼ੀ : ਕੇਕੇਆਰ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਤੇ 16 ਦੌੜਾਂ ’ਤੇ 2 ਵਿਕਟਾਂ ਗੁਆ ਦਿੱਤੀਆਂ। ਇੱਥੇ ਰਘੂਵੰਸ਼ੀ ਬੱਲੇਬਾਜ਼ੀ ਕਰਨ ਆਏ, ਉਸਨੇ ਅਰਧ ਸੈਂਕੜਾ ਜੜਿਆ ਤੇ ਟੀਮ ਨੂੰ 100 ਦੌੜਾਂ ਤੋਂ ਪਾਰ ਲੈ ਗਏ।
  • ਵੈਂਕਟੇਸ਼ ਅਈਅਰ : ਕੇਕੇਆਰ ਨੇ 106 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ। ਇੱਥੇ ਵੈਂਕਟੇਸ਼ ਨੇ ਅਰਧ ਸੈਂਕੜਾ ਮਾਰਿਆ ਤੇ ਟੀਮ ਨੂੰ 200 ਦੇ ਨੇੜੇ ਲੈ ਗਿਆ। ਉਸਨੇ ਰਿੰਕੂ ਸਿੰਘ ਨਾਲ 91 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।

ਫਾਈਟਰ ਆਫ ਦੀ ਮੈਚ | KKR Vs SRH

ਆਈਪੀਐਲ ’ਚ ਆਪਣਾ ਡੈਬਿਊ ਕਰਨ ਵਾਲੇ ਕਾਮਿੰਦੂ ਮੈਂਡਿਸ ਨੂੰ ਸਨਰਾਈਜ਼ਰਜ਼ ਖਿਲਾਫ਼ ਲੜਾਈ ਦਿਖਾਉਂਦੇ ਵੇਖਿਆ ਗਿਆ। ਉਸਨੂੰ ਸਿਰਫ਼ ਇੱਕ ਓਵਰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਪਰ ਖ਼ਤਰਨਾਕ ਦਿਖਣ ਵਾਲੇ ਰਘੂਵੰਸ਼ੀ ਨੂੰ ਕੈਚ ਕਰਵਾ ਦਿੱਤਾ। ਮੈਂਡਿਸ ਨੇ ਫਿਰ ਬੱਲੇਬਾਜ਼ੀ ’ਚ ਵੀ ਲੜਾਈ ਦਿਖਾਈ ਤੇ 20 ਗੇਂਦਾਂ ’ਚ 2 ਛੱਕੇ ਤੇ 1 ਚੌਕੇ ਦੀ ਮਦਦ ਨਾਲ 27 ਦੌੜਾਂ ਬਣਾਈਆਂ। ਹਾਲਾਂਕਿ, ਇਹ ਪ੍ਰਦਰਸ਼ਨ ਉਸਦੀ ਟੀਮ ਨੂੰ ਜਿੱਤਣ ਲਈ ਕਾਫ਼ੀ ਨਹੀਂ ਸੀ।