Hyderabad: ਹੈਦਰਾਬਾਦ (ਏਜੰਸੀ)। ਤੇਲੰਗਾਨਾ ਪੁਲਿਸ ਨੇ ਆਂਧਰਾ ਪ੍ਰਦੇਸ਼ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ’ਚ ਹੈਦਰਾਬਾਦ ’ਚ ਬੰਬ ਧਮਾਕੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ’ਚ ਆਈਐਸਆਈਐਸ ਨਾਲ ਜੁੜੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਵਿਜੇਨਗਰਮ ਤੋਂ ਸਿਰਾਜ ਤੇ ਹੈਦਰਾਬਾਦ ਤੋਂ ਸਮੀਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਦੋਵੇਂ ਕਥਿਤ ਤੌਰ ’ਤੇ ਸ਼ਹਿਰ ’ਚ ਇੱਕ ਡਮੀ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ। ਸਿਰਾਜ ਨੇ ਕਥਿਤ ਤੌਰ ’ਤੇ ਯੋਜਨਾ ਦੇ ਹਿੱਸੇ ਵਜੋਂ ਵਿਜੇਨਗਰਮ ਤੋਂ ਵਿਸਫੋਟਕ ਸਮੱਗਰੀ ਹਾਸਲ ਕੀਤੀ ਸੀ। ਦੋਵਾਂ ਨੂੰ ਸਾਊਦੀ ਅਰਬ ਸਥਿਤ ਮਾਡਿਊਲ ਤੋਂ ਆਰਡਰ ਮਿਲ ਰਹੇ ਸਨ। ਉਸਨੂੰ ਹੈਦਰਾਬਾਦ ’ਚ ਧਮਾਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਦੋਵਾਂ ਸ਼ੱਕੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਇਸ ਸਾਂਝੇ ਆਪ੍ਰੇਸ਼ਨ ’ਚ ਤੇਲੰਗਾਨਾ ਕਾਊਂਟਰ ਇੰਟੈਲੀਜੈਂਸ ਤੇ ਆਂਧਰਾ ਪ੍ਰਦੇਸ਼ ਇੰਟੈਲੀਜੈਂਸ ਸ਼ਾਮਲ ਸਨ।
ਇਹ ਖਬਰ ਵੀ ਪੜ੍ਹੋ : Punjab Kings Won: ਪੰਜਾਬ ਕਿੰਗਜ਼ ਨੇ ਰਾਜਸਥਾਨ ‘ਤੇ ਰੋਮਾਂਚਕ ਜਿੱਤ ਨਾਲ ਪਲੇਅ ਆਫ ਦਾ ਦਾਅਵਾ ਕੀਤਾ ਮਜ਼ਬੂਤ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵਧਾਈ ਸਖ਼ਤੀ | Hyderabad
ਹਾਲ ਹੀ ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ, ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਸੰਭਾਵਿਤ ਮੌਜ਼ੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਸਮੇਤ ਕਈ ਸੂਬਿਆਂ ’ਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਗੈਂਗਸਟਰ ਹੈਪੀ ਪੈਸ਼ਨ ਨਾਲ ਜੁੜੇ 15 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜੋ ਕਿ ਪਿਛਲੇ ਸਾਲ ਦਸੰਬਰ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ’ਚ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨਾਲ ਜੁੜਿਆ ਹੋਇਆ ਹੈ।