ਹੁਣ ਬਿਹਾਰ ਤੇ ਝਾਰਖੰਡ ’ਚ ਹਾਈ ਅਲਰਟ
ਕੋਲਕਾਤਾ। ਬੰਗਾਲ ਤੇ ਓਡੀਸ਼ਾ ’ਚ ਤਬਾਹੀ ਮਚਾਉਣ ਤੋਂ ਬਾਅਦ ਯਾਸ ਤੂਫ਼ਾਲ ਅੱਗੇ ਵਧ ਗਿਆ ਹੈ ਪਰ ਇਹ ਤੂਫ਼ਾਨ ਆਪਣੇ ਪਿੱਛੇ ਤਬਾਹੀ ਦਾ ਮੰਜਰ ਛੱਡ ਗਿਆ ਹੈ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਕਿਹਾ ਕਿ ਤੂਫ਼ਾਨ ਨਾਲ ਰਾਂਚੀ ਏਅਰਪੋਰਟ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ ਹਾਲਾਂਕਿ ਦਰਭੰਗਾ ਤੇ ਪਟਨਾ ਏਅਰਪੋਰਟ ਨੂੰ ਅਲਰਟ ’ਤੇ ਰੱਖਿਆ ਗਿਆ ਹੈ ਬੰਗਾਲ ਤੇ ਓਡੀਸ਼ਾ ’ਚ ਤੂਫ਼ਾਨ ਦੀ ਵਜ੍ਹਾ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਮੀਂਹ ਤੇ ਘਰਾਂ ਦੇ ਟੁੱਟਣ ਦੀ ਵਜ੍ਹਾ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਇਨ੍ਹਾਂ ’ਚੋਂ 3 ਓਡੀਸ਼ਾ ਤੇ ਇੱਕ ਬੰਗਾਲ ਤੋਂ ਹੈ।
ਬੰਗਾਲ ’ਚ ਸਾਬਕਾ ਮੇਦਿਨੀਪੁਰ ਜ਼ਿਲ੍ਹੇ ਦੇ ਦੀਘਾ, ਸੰਕਰਪੁਰ, ਮੰਦਾਰਮਨੀ ਦੱਖਣੀ 24 ਪਰਗਨਾ ਜ਼ਿਲ੍ਹੇ ਤੋਂ ਬਾਅਦ ਬਕਖਾਲੀ, ਸੰਦੇਸ਼ਖਾਲੀ, ਸਾਗਰ, ਫ੍ਰੇਜਰਗੰਜ, ਸੁੰਦਰਬਨ ਆਦਿ ਥਾਵਾਂ ਤੋਂ ਲੈ ਕੇ ਪੂਰੇ ਬੰਗਾਲ ’ਚ 3 ਲੱਖ ਲੋਕਾਂ ਦੇ ਘਰ ਇਸ ਤੂਫ਼ਾਨ ਨਾਲ ਉਜੜ ਗਏ ਹਨ 134 ਬੰਨ੍ਹ ਟੁੱਟੇ ਗਏ ਹਨ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 28 ਤੇ 29 ਮਈ ਨੂੰ ਹੈਲੀਕਾਪਟਰ ਰਾਹੀ ਇਲਾਕੇ ਦਾ ਦੌਰਾ ਕਰੇਗੀ ਚੱਕਰਵਾਤੀ ਤੂਫ਼ਾਨ ਨਾਲ ਕਾਫ਼ੀ ਨੁਕਸਾਨ ਹੋਇਆ ਤੇ ਹਾਲੇ ਵੀ ਇਹ ਤੂਫ਼ਾਨ ਭਾਰੀ ਤਬਾਹੀ ਮਚਾ ਸਕਦਾ ਹੈ ਜਿਸ ਦੇ ਮੱਦੇਨਜ਼ਰ ਬਿਹਾਰ ਤੇ ਝਾਰਖੰਡ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।