ਹੈਦਰਾਬਾਦ (ਏਜੰਸੀ) ਹੈਦਰਾਬਾਦ ਹੰਟਰਸ ਨੇ ਬੰਗਲੌਰ ਬਲਾਸਟਰਸ ਦੀ ਸਖਤ ਚੁਣੌਤੀ ‘ਤੇ ਕਾਬੂ ਪਾਉਂਦਿਆਂ ਤੀਜੀ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤ ਦੇ ਸਾਤਵਿਕ ਸੈਰਾਜ ਰੇਕੀ ਰੈੱਡੀ ਤੇ ਇੰਡੋਨੇਸ਼ੀਆ ਦੀ ਪਿਆ ਬੇਰਨਾਦੇਤ ਨੇ ਆਖਰੀ ਮਿਸ਼ਰਤ ਡਬਲ ਮੁਕਾਬਲੇ ‘ਚ ਕਿਮ ਸਾ ਰਾਂਗ (ਕੋਰੀਆ) ਤੇ ਐੱਨ ਸਿੱਕੀ ਰੈੱਡੀ (ਭਾਰਤ) ਨੂੰ 15-11, 15-12 ਨਾਲ ਹਰਾ ਕੇ ਖਿਤਾਬ ਹੈਦਰਾਬਾਦ ਦੀ ਝੋਲੀ ‘ਚ ਪਾ ਦਿੱਤਾ ਬਲਾਸਟਰਸ ਦੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਕਟਰ ਅਕਸੇਲਸੇਨ ਤੇ ਹਟੰਰਸ ਦੀ ਸਾਬਕਾ ਵਿਸ਼ਵ ਚੈਂਪੀਅਨ ਕੈਰੋਲਿਨਾ ਮਾਰਿਨ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪਹਿਲੇ ਚਾਰ ਮੈਚਾਂ ‘ਚ ਸਕੋਰ 3-3 ਕਰ ਦਿੱਤਾ ਸੀ ਡੈਨਮਾਰਕ ਦੇ ਵਿਕਟਰ ਐਕਸਲੇਸਨ ਨੇ ਬਲਾਸਟਰਸ ਨੂੰ ਹੰਟਰਸ ਖਿਲਾਫ ਪਿੱਛੜਨ ਤੋਂ ਬਾਅਦ ਮੈਚ ‘ਚ ਵਾਪਸ ਲਿਆ ਦਿੱਤਾ ਸੀ।
ਵਿਕਟਰ ਨੇ ਹੈਦਰਾਬਾਦ ਦੇ ਬੀ ਸਾਈ ਪਰਨੀਤ ਨੂੰ 15-8, 15-10 ਨਾਲ ਹਰਾਉਂਦਿਆਂ ਆਪਣੀ ਟੀਮ ਦੀ ਵਾਪਸੀ ਕਰਵਾਈ ਇਹ ਬੰਗਲੌਰ ਦਾ ਟਰੰਪ ਮੈਚ ਸੀ ਪਰ ਮਾਰਿਨ ਨੇ ਕਰਸਟੀ ਗਿਲਮੋਰ ਨੂੰ 15-8, 15-14 ਨਾਲ ਹਰਾ ਕੇ ਹੈਦਰਾਬਾਦ ਨੂੰ ਬਰਾਬਰੀ ‘ਤੇ ਲਿਆ ਦਿੱਤਾ ਅਤੇ ਫਿਰ ਸਾਤਵਿਕ ਸੈਰਾਜ ਰੇਂਡੀ ਰੈੱਡੀ ਅਤੇ ਪਿਆ ਬੇਰਨਾਦੇਤਨੇ ਨੇ ਹੈਦਰਾਬਾਦ ਲਈ ਫੈਸਲਾਕੁਨ ਮੁਕਾਬਲਾ ਜਿੱਤ ਲਿਆ ਦਿਨ ਦੇ ਪਹਿਲੇ ਮੁਕਾਬਲੇ ‘ਚ ਬੰਗਲੌਰ ਨੇ ਜਿੱਤ ਹਾਸਲ ਕਰਦਿਆਂ ਵਾਧਾ ਲੈ ਲਿਆ ਸੀ ਪੁਰਸ਼ ਡਬਲ ਮੁਕਾਬਲੇ ‘ਚ ਕੋਰਟ ‘ਤੇ ਉੱਤਰੇ ਬੰਗਲੌਰ ਦੇ ਮਾਥਿਆਸ ਬੋਏ ਅਤੇ ਕਿਮ ਸਾ ਰਾਂਗ ਦੀ ਜੋੜੀ ਨੇ ਹੈਦਰਾਬਾਦ ਦੇ ਮਾਰਕਿਸ ਕਿਡੋ ਤੇ ਯੋ ਜਿਯੋਨ ਸੇਯੋਂਗ ਦੀ ਜੋੜੀ ਨੂੰ ਸਿੱਧੇ ਸੈੱਟਾਂ ‘ਚ 15-9, 15-10 ਨਾਲ ਹਰਾਉਂਦਿਆਂ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ’ਚ ਚੱਕਰਵਾਤੀ ਤੂਫ਼ਾਨ ਵਰ੍ਹਾ ਸਕਦੈ ਕਹਿਰ? ਮੌਸਮ ਵਿਭਾਗ ਦੀ ਚੇਤਾਵਨੀ
ਇਸ ਤੋਂ ਬਾਅਦ ਪੁਰਸ਼ ਸਿੰਗਲ ਵਰਗ ਦੇ ਮੈਚ ‘ਚ ਹੈਦਰਾਬਾਦ ਦੇ ਲੀ ਹਿਊਨ ਇਲ ਨੇ ਬੰਗਲੌਰ ਦੇ ਸ਼ੁਭੰਕਰ ਡੇ ਨੂੰ 15-7, 15-13 ਨਾਲ ਹਰਾ ਦਿੱਤਾ ਅਤੇ ਆਪਣੀ ਟੀਮ ਨੂੰ ਇੱਕ ਅੰਕ ਦਾ ਵਾਧਾ ਦਿਵਾ ਦਿੱਤਾ ਇਹ ਹੈਦਰਾਬਾਦ ਦਾ ਟਰੰਪ ਮੈਚ ਸੀ ਵਿਕਟਰ ਨੇ ਆਪਣਾ ਟਰੰਪ ਮੈਚ ਜਿੱਤ ਕੇ ਬਲਾਸਟਰਸ ਨੂੰ 3-2 ਦਾ ਵਾਧਾ ਦਿਵਾਇਆ ਪਰ ਮਾਰਿਨ ਨੇ ਆਪਣੀ ਜਿੱਤ ਨਾਲ ਸਕੋਰ 3-3 ਨਾਲ ਬਰਾਬਰ ਕਰ ਦਿੱਤਾ ਫੈਸਲਾਕੁਨ ਮੁਕਾਬਲਾ ਅਤੇ ਖਿਤਾਬ ਹੈਦਰਾਬਾਦ ਦੇ ਪੱਖ ‘ਚ ਗਿਆ।