ਨਿਮਰਤਾ, ਸ਼ਕਤੀਸਾਲੀ ਸਖ਼ਸੀਅਤ ਦੀ ਪਛਾਣ ਹੁੰਦੀ ਹੈ
ਨਿਮਰਤਾ ਤੋਂ ਭਾਵ ਹੈ ਹੰਕਾਰ ਤੋਂ ਰਹਿਤ ਹੋਣਾ ਜਦੋਂ ਕੋਈ ਵਿਅਕਤੀ ਆਪਣੇ ਧਨ, ਗਿਆਨ, ਰੂਪ ਰੰਗ, ਕਾਰੋਬਾਰ, ਸੰਤਾਨ ਆਦਿ ਦਾ ਗੁਮਾਨ ਛੱਡ, ਆਪਾ-ਭਾਵ ਭੁਲਾ ਕੇ ਸਭ ਨਾਲ ਮਿਲਵਰਤਣ, ਪਿਆਰ, ਸਤਿਕਾਰ ਤੇ ਸਾਂਝੀਵਾਲਤਾ ਦਾ ਵਿਹਾਰ ਕਰਦਾ ਹੈ ਤਾਂ ਉਸ ਦਾ ਇਹ ਵਿਹਾਰ ਹੀ ਨਿਮਰਤਾ ਹੈ। ਅਸਲ ’ਚ ਨਿਮਰਤਾ ਦਾ ਗੁਣ ਜੀਵਨ ਦਾ ਅਨਮੋਲ ਗਹਿਣਾ ਹੁੰਦਾ ਹੈ, ਜਿਸ ਵਿਅਕਤੀ ਨੇ ਆਪਣੇ ਅੰਦਰ ਨਿਮਰਤਾ ਦਾ ਗੁਣ ਵਿਕਸਿਤ ਕਰ ਲਿਆ,¿; ਤਾਂ ਪਿਆਰ, ਦਇਆ, ਹਮਦਰਦੀ, ਸਹਿਣਸ਼ੀਲਤਾ,ਦੀਨਤਾ ਅਤੇ ਨਿਡਰਤਾ ਵਰਗੇ ਸਾਰੇ ਗੁਣ ਸਹਿਜੇ ਹੀ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ। ਕਈ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਨਿਮਰਤਾ ਡਰਪੋਕ ਤੇ ਕਮਜ਼ੋਰ ਵਿਅਕਤੀ ਦੇ ਜੀਵਨ ਦਾ ਸਹਾਰਾ ਹੁੰਦੀ ਹੈ ਪਰ ਉਨ੍ਹਾਂ ਦੀ ਇਹ ਸੋਚ ਬਿਲਕੁਲ ਸਹੀ ਨਹੀਂ ਹੈ।
ਅਸਲ ’ਚ ਗੱਲ ਇਹ ਹੈ ਕਿ ਨਿਮਰਤਾ; ਕੋਈ ਕਮਜ਼ੋਰੀ ਨਹੀਂ ਹੈ, ਸਗੋਂ ਇਹ ਤਾਂ ਸ਼ਕਤੀਸਾਲੀ ਵਿਅਕਤੀਤੱਵ ਦੀ ਪਛਾਣ ਹੁੰਦੀ ਹੈ ਨਿਮਰਤਾ ਅੱਗੇ ਤਾਂ ਵੱਡੇ-ਵੱਡੇ ਪਹਾੜ ਵੀ ਛੋਟੇ ਰਹਿ ਜਾਂਦੇ ਹਨ ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਆਸ-ਪਾਸ ਦੇ ਲੋਕ ਕਿਸੇ ਮੱੁਦੇ ’ਤੇ ਵਿਚਾਰ ਕਰਦੇ-ਕਰਦੇ ਤਕਰਾਰਬਾਜ਼ੀ ’ਤੇ ਉਤਾਰੂ ਹੋ ਜਾਂਦੇ ਹਨ ਕਈ ਵਾਰੀ ਤਾਂ ਤਕਰਾਰਬਾਜ਼ੀ ਐਨੀ ਜ਼ਿਆਦਾ ਵਧ ਜਾਂਦੀ ਹੈ ਕਿ ਆਪਸ ’ਚ ਹਿੰਸਕ ਟਕਰਾਅ ਵੀ ਹੋ ਹੀ ਜਾਂਦੇ ਹਨ ਤਕਰਾਰਬਾਜ਼ੀ ਤੇ ਟਕਰਾਅ ਤੋਂ ਪਾਸਾ ਵੱਟ ਇੱਕ-ਦੂਜੇ ਦੇ ਵਿਚਾਰ ਨੂੰ ਨਿਮਰਤਾ ਨਾਲ ਸੁਣਿਆ ਜਾਵੇ ਅਤੇ ਵਿਚਾਰ ਦੇ ਕਿਸੇ ਵੀ ਨੁਕਤੇ ’ਤੇ ਜੇਕਰ ਸਹਿਮਤੀ ਨਹੀਂ ਵੀ ਬਣਦੀ ਤਾਂ¿; ਵੀ ਆਪਸੀ ਸਾਂਝ ਅਤੇ ਮਨੁੱਖੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਇਹੀ ਦਰਸਨ ਸ਼ਾਸਤਰ ਤੇ ਸਮਾਜ ਸ਼ਾਸਤਰ ਦਾ ਸਿਧਾਂਤ ਹੈ ਕਿ ਅਸੀਂ ਜਬਰਦਸਤੀ ਕਿਸੇ ਉੱਪਰ ਆਪਣੇ ਵਿਚਾਰ ਅਤੇ ਵਿਸ਼ਵਾਸ ਨਹੀਂ ਥੋਪ ਸਕਦੇ ਨਿਮਰਤਾ ਭਰੇ ਬੋਲ ਹੰਕਾਰੀ ਅਵਾਜ਼ਾਂ ਨੂੰ ਪਲਾਂ ’ਚ ਸ਼ਾਂਤ ਕਰਨ ਦੀ ਸ਼ਕਤੀ ਰੱਖਦੇ ਹਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਤਲਾਬ ’ਤੇ ਤੰਗ ਪੁੱਲ ਬਣਿਆ ਹੋਇਆ ਸੀ ਉਸ ਪੁੱਲ ਉਪਰੋਂ ਇੱਕੋ ਸਮੇਂ ਦੋ ਵਿਅਕਤੀ ਇਕੱਠੇ ਆਹਮਣੇ-ਸਾਹਮਣੇ ਆ ਗਏ।
ਪੁੱਲ ਐਨਾ ਤੰਗ ਸੀ ਕਿ ਇੱਕ ਵਿਅਕਤੀ ਥੋੜ੍ਹਾ ਜਿਹਾ ਟੇਢਾ ਹੋ ਕੇ, ਰਸਤਾ ਛੱਡ ਕੇ ਲੰਘੇ ਤਾਂ ਸਾਹਮਣਿਓਂ ਆ ਰਿਹਾ ਦੂਜਾ ਰਾਹੀ ਵੀ ਆਰਾਮ ਨਾਲ ਲੰਘ ਸਕਦਾ ਸੀ। ਪੁੱਲ ਦੇ ਬਿਲਕੁੱਲ ਵਿਚਕਾਰ ਆ ਕੇ ਦੋਵੇਂ ਵਿਅਕਤੀ ਰੁੱਕ ਗਏ। ਪਹਿਲੇ ਵਿਅਕਤੀ ਨੇ ਛਾਤੀ ਹੋਰ ਚੋੜੀ ਕਰਕੇ ਹੰਕਾਰੀ ਲਹਿਜੇ ’ਚ ਦੂਜੇ ਵਿਅਕਤੀ ਨੂੰ ਕਿਹਾ, ਪਾਸੇ ਹੋ ਜਾ, ਰਾਹ ਛੱਡ, ਮੈਂ ਤੇਰੇ ਜਿਹੇ ਐਰੇ-ਗੈਰੇ, ਛੋਟੇ-ਮੋਟੇ ਬੰਦੇ ਲਈ ਰਾਹ ਨਹੀਂ ਛੱਡਦਾ ਹੁੰਦਾ।
ਪਰ ਭਾਈ ਸਾਹਿਬ, ਮੈਂ ਛੱਡ ਦਿੰਦਾ ਹੁੰਨਾ ਰਾਹ, ਦੂਜੇ ਵਿਅਕਤੀ ਨੇ ਬਿਨਾਂ ਗਰਮੀ ਖਾਧੇ, ਬੜੀ ਨਿਮਰਤਾ ਨਾਲ ਇਹ ਕਹਿੰਦੇ ਹੋਏ ਰਾਹ ਛੱਡ ਦਿੱਤਾ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਦੋਵਾਂ ’ਚੋਂ ‘ਐਰਾ-ਗੈਰਾ ਤੇ ਛੋਟਾ-ਮੋਟਾ ‘ਕੌਣ ਸਾਬਤ ਹੋਇਆ?
ਪਹਿਲੇ ਵਿਅਕਤੀ ਦੇ ਹੰਕਾਰ ਦਾ ਜਵਾਬ ਬੜੀ ਨਿਮਰਤਾ ਨਾਲ ਦੇਣ ਵਾਲੇ ਦੂਜੇ ਵਿਅਕਤੀ ਨੇ ਆਪਣੇ ਸਨਮਾਨ ਨੂੰ ਤਾਂ ਬਰਕਰਾਰ ਰੱਖਿਆ ਹੀ, ਸਗੋਂ ਬੇਲੋੜੇ ਟਕਰਾਅ ਤੋਂ ਵੀ ਬਚਾਅ ਕਰ ਲਿਆ। ਇਸ ਤਰ੍ਹਾਂ ਨਿਮਰਤਾ¿; ਅਜਿਹਾ ਸਾਧਨ ਹੈ, ਜਿਸ ਦੀ ਮਦਦ ਨਾਲ ਇਨਸਾਨ ਹਰ ਖੇਤਰ ’ਚ ਸਫਲਤਾ ਹਾਸਲ ਕਰ ਸਕਦਾ ਹੈ ਨਿਮਰ ਸੁਭਾਅ ਵਾਲਾ ਇਨਸਾਨ ‘ਮਨ ਨੀਵਾਂ ਮੱਤ ਉੱਚੀ’ ਸੰਕਲਪ ਦਾ ਧਾਰਨੀ ਹੋ ਜਾਂਦਾ ਹੈ ਤੇ ਨਿਮਰ ਸੁਭਾਅ ਵਾਲਾ ਇਨਸਾਨ ਹੀ ਹਰ ਇੱਕ ਦਾ ਦਿਲ ਜਿੱਤ ਸਕਦਾ ਹੈ ਨਿਮਰਤਾ ਨਾਲ ਜੀਵਨ ਜੀਉਣ ਵਾਲੇ ਕਦੇ ਮੁਸੀਬਤਾਂ ਤੋਂ ਹਾਰਦੇ ਨਹੀਂ, ਸਗੋਂ ਸਬਰ ਸੰਤੋਖ ਨਾਲ ਜੀਵਨ ਦੀਆਂ ਤਲਖ ਹਕੀਕਤਾਂ ਨਾਲ ਰੁਬਰੂ ਹੁੰਦੇ ਹੋਏ, ਆਪਣੇ ਸਦਕਰਮਾਂ ਦੀ ਲੜੀ ਨੂੰ ਜਾਰੀ ਰੱਖਦੇ ਹਨ।
ਨਿਮਰਤਾ ਦੇ ਉਲਟ ਆਕੜ ਰੱਖਣ ਵਾਲੇ ਮੁਰਦੇ ਸਮਾਨ ਹੁੰਦੇ ਹਨ ਕਿਉਂਕਿ ਮਿ੍ਰਤ ਸਰੀਰ ’ਚ ਅਕੜਾਅ ਹੁੰਦਾ ਹੈ ਨਾ ਕਿ ਜੀਵਿਤ ਸਰੀਰ ’ਚ। ਇਸ ਲਈ ਜਿਉਂਦੇ ਜੀ ਕਦੇ ਆਕੜ ਨਹੀਂ ਰੱਖਣੀ ਚਾਹੀਦੀ ਜਦੋਂ ਹਨ੍ਹੇਰੀਆਂ ਚੱਲਦੀਆਂ ਹਨ ਤਾਂ ਓਹੀ ਰੁੱਖ ਪਹਿਲਾਂ ਟੁੱਟ ਜਾਂਦੇ ਹਨ ਜੋ ਆਕੜੇ ਹੁੰਦੇ ਹਨ, ਪਰ ਜਿਹੜੇ ਰੁੱਖ ਹਵਾ ਦੇ ਤੇਜ਼ ਵੇਗ ਅੱਗੇ ਨਿਮਰਤਾ ਨਾਲ ਝੁੱਕ ਜਾਂਦੇ ਹਨ, ਉਹ ਟੁੱਟਣੋਂ ਬੱਚ ਜਾਂਦੇ ਹਨ ਤੱਕੜੀ ਦੇ ਦੋਵੇਂ ਪੱਲੜਿਆਂ ’ਚੋਂ ਜੋ ਪੱਲੜਾ ਨੀਵਾਂ ਹੁੰਦਾ ਹੈ, ਭਾਰ ਵੀ ਉਸੇ ’ਚ ਹੁੰਦਾ ਹੈ।
ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਖਾਲੀ ਪੀਪਾ ਵਜਾਉਣ ’ਤੇ ਖੜਕਾ ਜ਼ਿਆਦਾ ਹੁੰਦਾ ਤੇ ਭਰੇ ਪੀਪੇ ਦੇ ਖੜਕਣ ਦੀ ਆਵਾਜ਼ ਘੱਟ ਹੁੰਦੀ ਹੈ। ਠੀਕ ਉਸੇ ਤਰ੍ਹਾਂ, ਜਿਸ ’ਚ ਸੱਚਮੁੱਚ ਕੋਈ ਗਿਆਨ ਹੁੰਦਾ ਹੈ,ਉਹ ਜ਼ਿਆਦਾ¿; ਵਿਖਾਵਾ ਜਾਂ ਸ਼ੋਰ-ਸ਼ਰਾਬਾ ਨਹੀਂ ਕਰੇਗਾ ਤੇ ਨਿਮਰਤਾ ਸਹਿਤ ਵਿਹਾਰ ਕਰੇਗਾ ਪਰ ਘੱਟ ਗਿਆਨ ਵਾਲਾ ਇਸ ਤਰ੍ਹਾਂ ਵਿਹਾਰ ਕਰੇਗਾ ਕਿ ਜਿਵੇਂ ਉਸ ਦੀ ਬਰਾਬਰੀ ਦਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਨਿਮਰਤਾ ਸੱਚੇ ਗਿਆਨਵਾਨ ਦੀ ਪਛਾਣ ਹੁੰਦੀ ਹੈ।¿; ਇਹ ਗੱਲ ਵੀ ਸੱਚ ਹੈ ਕਿ ਫਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਹਨ ਸੋ ਸਾਨੂੰ ਹਮੇਸ਼ਾ ਨਿਮਰਤਾ ਧਾਰਨ ਕਰਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਸਭ ਧਰਮਾਂ ’ਚ ਵੀ ਨਿਮਰਤਾ ਦਾ ਉਪਦੇਸ਼ ਦਿੱਤਾ ਗਿਆ ਹੈ ਕਿ ਭਗਤੀ ਮਾਰਗ ’ਤੇ ਅਡੋਲ ਉਹੀ ਚੱਲ ਸਕਦਾ ਹੈ ਜਿਸ ਨੇ ਨਿਮਰਤਾ ਧਾਰਨ ਕੀਤੀ ਹੋਵੇ ਹੰਕਾਰੀ ਵਿਅਕਤੀ ਕਦੇ ਵੀ ਭਗਤੀ ਮਾਰਗ ’ਤੇ ਨਹੀਂ ਚੱਲ ਸਕਦੇ ਤੇ ਪ੍ਰਭੂ ਭਗਤਾਂ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ
ਰੂਹਾਨੀਅਤ ਦੀ ਸਿੱਖਿਆ ਹੈ ਕਿ ‘ਨਾਮ ਧਿਆਨੇ ਵਾਲੇ, ਹੰਕਾਰ ਮੇਂ ਨਾ ਆਨਾ, ਕਰੀ ਕਰਾਈ ਭਗਤੀ, ਮਿੱਟੀ ਮੇਂ ਨਾ ਮਿਲਾਨਾ’ ਇਹ ਗੱਲ ਬਿਲਕੁੱਲ ਸੱਚ ਹੈ ਕਿ ਜਿੱਥੇ ਹੰਕਾਰ ਨੂੰ ਸਥਾਨ ਮਿਲ ਜਾਂਦਾ ਹੈ, ਉਥੋਂ ਨਿਮਰਤਾ ਖੰਭ ਲਾ ਕੇ ਉੱਡ ਜਾਂਦੀ ਹੈ। ਨਿਮਰਤਾ ਦੇ ਅਥਾਹ ਸਾਗਰ ਅੱਗੇ ਹੰਕਾਰ ਦੀ ਅੱਗ ਜ਼ਿਆਦਾ ਦੇਰ ਤੱਕ ਨਹੀਂ ਟਿਕਦੀ ਮਿਸਾਲ ਵਜੋਂ ਰਮਾਇਣ ’ਚ ਜਿਕਰ ਆਉਂਦਾ ਹੈ ਕਿ ਰਾਵਣ ਚਾਰੇ ਵੇਦਾਂ ਦਾ ਗਿਆਤਾ ਅਤੇ ਟੀਕਾਕਾਰ ਪੰਡਤ ਸੀ ਪਰ ਆਪਣੇ ਹੰਕਾਰ ਕਾਰਨ ਉਸ ਨੇ ਨਿਮਰਤਾ ਦੇ ਪਰਮ ਪੁੰਜ ਸ੍ਰੀ ਰਾਮ ਜੀ ਨਾਲ ਵੈਰ ਕਮਾਇਆ ਤੇ ਅੰਤ ’ਚ ਉਸ ਦਾ ਸਰਵਨਾਸ਼ ਹੋ ਗਿਆ ਸੋ ਹੰਕਾਰੀ ਨੂੰ ਹਮੇਸ਼ਾ ਹਾਰ ਹੀ ਮਿਲਦੀ ਹੈ ਤੇ ਨਿਮਰਤਾ ਦੇ ਧਾਰਣੀ ਨੂੰ ਹਮੇਸ਼ਾ ਜਿੱਤ।¿;
ਸ੍ਰੀ ਮੁਕਤਸਰ ਸਾਹਿਬ।
ਮੋ: 90413-47351
ਯਸਪਾਲ ਮਾਹਵਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ