ਲਹਿਰਾਗਾਗਾ | ਇਨ੍ਹਾਂ ਜਾਂਬਾਜ਼ਾਂ ਨੇ ਸਾਲ ਭਰ ਨਿਭਾਈ ਜਿੰਮੇਵਾਰੀ, ਪੜ੍ਹੋ ਪੂਰੀ ਰਿਪੋਰਟ…

humanity

ਬਲਾਕ ਵੱਲੋਂ ਵੱਡੀ ਗਿਣਤੀ ’ਚ ਮਕਾਨ ਬਣਾ ਕੇ ਦਿੱਤੇ ਗਏ, ਖੂਨਦਾਨ ਕੀਤਾ, ਬੂਟੇ ਲਾਏ ਤੇ ਹੋਰ ਵੱਡੀ ਗਿਣਤੀ ਕਾਰਜ ਕੀਤੇ

ਲਹਿਰਾਗਾਗਾ (ਨੈਨਸੀ ਇੰਸਾਂ)। ਅੱਜ-ਕੱਲ੍ਹ ਦਾ ਜੁਗ ਸਵਾਰਥੀ ਯੁੱਗ ਹੈ ਹਰ ਕੋਈ ਆਪਣੇ ਲਈ ਹੀ ਜਿਉਦਾ ਹੈ ਪਰ ਜਿਹੜੇ ਡਿੱਗਿਆ ਦੀ ਬਾਂਹ ਫੜਕੇ ਉਨ੍ਹਾਂ ਨੂੰ ਬਰਾਬਰ ਤੁਰਨ ਲਾ ਦੇਣ, (Humanity) ਉਹ ਇਤਿਹਾਸ ਸਿਰਜਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਸਮਾਜ ਸੇਵਾ ਦੀ ਮੁਹਿੰਮ ’ਚ ਸ਼ਾਮਿਲ ਹੋ ਕੇ ਡੇਰਾ ਸ਼ਰਧਾਲੂਆਂ ਨੇ ਦੀਨ ਦੁਖੀਆਂ ਦੇ ਦੁੱਖ ਦੂਰ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਹੈ। ਸਾਲ 2022 ਅੰਦਰ ਸੇਵਾਦਾਰਾਂ ਨੇ 147 ਮਾਨਵਤਾ ਭਲਾਈ ਦੇ ਕਾਰਜਾਂ ਲਈ ਦਿਨ ਰਾਤ ਇੱਕ ਕਰੀ ਰੱਖਿਆ। ਸਾਧ-ਸੰਗਤ ਵੱਲੋਂ ਬਹੁਤ ਸਾਰੇੇ ਭਲਾਈ ਕਾਰਜ ਪੂਜਨੀਕ ਗੁਰੂ ਜੀ ਦੀ ਪਵਿੱਤਰ ਪੇਰਨਾ ਅਨੁਸਾਰ ਕੀਤੇ ਗਏ।

ਘਰੇਲੂ ਮਹੀਨਾਵਾਰ ਰਾਸ਼ਨ ਵੰਡਿਆ

ਇਨ੍ਹਾਂ ਸੇਵਾ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਲਹਿਰਾਗਾਗਾ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਲਹਿਰਾਗਾਗਾ ਵੱਲੋਂ ਸਾਧ-ਸੰਗਤ ਦੇ ਸਹਿਯੋਗ ਨਾਲ ਇੱਕ ਜਨਵਰੀ 2022 ਤੋਂ ਦਸੰਬਰ ਮਹੀਨੇ ਦੇ ਆਖਰ ਤੱਕ ਪੂਰੇ ਸਾਲ ਦੌਰਾਨ ਪੂਜਨੀਕ ਗੁਰੂ ਜੀ ਦੀ ਪੇ੍ਰਰਨਾ ਨਾਲ ਮਾਨਵਤਾ ਭਲਾਈ ਕਾਰਜਾਂ (Humanity) ਨੂੰ ਗਤੀ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਮਾਨਵਤਾ ਭਲਾਈ ਕਾਰਜਾਂ ਵਿੱਚ 170 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਮਹੀਨਾਵਾਰ ਰਾਸ਼ਨ ਵੰਡਿਆ ਗਿਆ ਹੈ ਅਤੇ 2 ਲੋੜਵੰਦ ਪਰਿਵਾਰਾਂ ਦੀ ਲੜਕੀ ਦੇ ਵਿਆਹ ਵਿੱਚ ਸਮਾਨ ਦਿੱਤਾ ਗਿਆ, 7 ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤੇ ਗਏ ਹਨ, ਪਵਿੱਤਰ ਅਵਤਾਰ ਮਹੀਨੇ ਅਗਸਤ ਵਿੱਚ ਸਾਰੇ ਬਲਾਕ ਲਹਿਰਾਗਾਗਾ ਅੰਦਰ 4500 ਫਲਦਾਰ ਤੇ ਫੁੱਲਦਾਰ ਬੂਟੇ ਲਾਏ ਗਏ, ਜਿਹਨਾਂ ਦੀ ਸੰਭਾਲ ਸਾਧ-ਸੰਗਤ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਸਾਧ-ਸੰਗਤ ਵੱਲੋਂ ਜਿੱਥੇ 200 ਲੋੜਵੰਦ ਬੱਚਿਆ ਨੂੰ ਕੱਪੜੇ ਤੇ ਖਿਡੌਣੇ ਵੰਡੇ ਉੱਥੇ 52 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੀ ਦਿੱਤਾ ਗਿਆ।

ਹਸਪਤਾਲਾਂ ਵਿੱਚ ਪਹੁੰਚ ਕੇ ਲਗਭਗ 190 ਲੋੜਵੰਦ ਮਰੀਜ਼ਾਂ ਲਈ ਖੂਨਦਾਨ

Humanity is Best Religion

ਇਸੇ ਤਰ੍ਹਾਂ ਸੋਹਣ ਲਾਲ ਕਾਕਾ ਨੇ ਦੱਸਿਆ ਕਿ ਡੇਰਾ ਸ਼ਰਧਾਲੂਆਂ ਨੂੰ ਟਿ੍ਰਊ ਬਲੱਡ ਪੰਪ (Humanity) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਆਪਣੇ ਇਸੇ ਨਾਂਅ ਅਨੁਸਾਰ ਬਲਾਕ ਦੇ ਡੇਰਾ ਸ਼ਰਧਾਲੂਆਂ ਵੱਲੋਂ ਲੋੜ ਅਨੁਸਾਰ ਹਸਪਤਾਲਾਂ ਵਿੱਚ ਪਹੁੰਚ ਕੇ ਲਗਭਗ 190 ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੀਤਾ ਗਿਆ। ਬਲਾਕ ਕਮੇਟੀ ਮੈਂਬਰਾਂ ਨੇ ਕਿਹਾ ਕਿ ਨਵੇਂ ਸਾਲ 2023 ਵਿੱਚ ਵੀ ਲੋੜਵੰਦਾਂ ਦੀ ਸਹਾਇਤਾ ਲਈ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਵਾਂਗੇ ਅਤੇ ਭਲਾਈ ਕਾਰਜ ਕੀਤੇ ਜਾਣਗੇ।

ਸਾਨੂੰ ਸਭ ਨੂੰ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ: ਸਰਪੰਚ ਚੋਟੀਆਂ

ਇਸ ਸਬੰਧੀ ਪਿੰਡ ਚੋਟੀਆਂ ਦੇ ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ਹਰ ਕੋਈ ਆਪਣੇ ਤੱਕ ਹੀ ਸੀਮਤ ਹੈ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਕਾਰਜਾਂ (humanity) ਤਹਿਤ ਦੀਨ ਦੁਖੀਆਂ ਦੀ ਮਦਦ ਕਰਦਿਆਂ ਹਰ ਸੰਭਵ ਸਹਾਇਤਾ ਕਰਦੇ ਹਨ। ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਇਹਨਾਂ ਕੰਮਾਂ ਤੋਂ ਪ੍ਰੇਰਨਾ ਲੈ ਕੇ ਸਾਨੂੰ ਸਭ ਨੂੰ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

 

ਜ਼ਰੂਰਤਮੰਦਾਂ ਲਈ ਕੀਤੇ ਜਾ ਰਹੇ ਸੇਵਾ ਕਾਰਜ ਬਹੁਤ ਹੀ ਸ਼ਲਾਘਾਯੋਗ : ਐਡਵੋਕੇਟ ਗੋਇਲ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸਮਾਜ ਅੰਦਰ ਕੀਤੇ ਜਾ ਰਹੇ ਨਿਹਸਵਾਰਥ ਸੇਵਾ ਕਾਰਜਾਂ ਸਬੰਧੀ ਐਡਵੋਕੇਟ ਬਰਿੰਦਰ ਗੋਇਲ ਵਿਧਾਇਕ ਹਲਕਾ ਲਹਿਰਾ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪਿੰਡਾਂ ’ਚਆਪਸੀ ਭਾਈਚਾਰਾ ਤੇ ਸਾਂਝੀਵਾਲਤਾ ਕਾਇਮ ਰੱਖਣ ਲਈ ਜ਼ਰੂਰਤਮੰਦਾਂ ਲਈ ਕੀਤੇ ਜਾ ਰਹੇ ਸੇਵਾ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਸ ਤਰ੍ਹਾਂ ਦੇ ਸੇਵਾ ਕਾਰਜਾਂ ’ਚ ਹਰ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ