ਮਨੁੱਖੀ ਚਰਿੱਤਰ
ਇੱਕ ਵਾਰ ਇੱਕ ਜਗਿਆਸੂ ਵਿਅਕਤੀ ਨੇ ਇੱਕ ਸੰਤ ਨੂੰ ਸਵਾਲ ਕੀਤਾ, ‘‘ਮਹਾਰਾਜ! ਰੰਗ-ਰੂਪ, ਬਨਾਵਟ, ਪ੍ਰਕਿਰਤੀ ਵਿਚ ਇੱਕੋ-ਜਿਹੇ ਹੁੰਦੇ ਹੋਏ ਵੀ ਕੁਝ ਲੋਕ ਬਹੁਤ ਤਰੱਕੀ ਕਰਦੇ ਹਨ ਜਦੋਂਕਿ ਕੁਝ ਲੋਕ ਪਤਨ ਦੇ ਹਨ੍ਹੇਰੇ ਵਿਚ ਡੁੱਬ ਜਾਂਦੇ ਹਨ?’’ ਸੰਤ ਨੇ ਉੱਤਰ ਦਿੱਤਾ, ‘‘ਤੁਸੀਂ ਕੱਲ੍ਹ ਸਵੇਰੇ ਮੈਨੂੰ ਤਲਾਬ ਦੇ ਕਿਨਾਰੇ ਮਿਲਣਾ ਉਦੋਂ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਦਿਆਂਗਾ’’ ਅਗਲੇ ਦਿਨ ਉਹ ਵਿਅਕਤੀ ਸਵੇਰੇ ਤਲਾਬ ਦੇ ਕਿਨਾਰੇ ਪਹੁੰਚਿਆ ਉਸ ਨੇ ਦੇਖਿਆ ਕਿ ਸੰਤ ਦੋਵਾਂ ਹੱਥਾਂ ’ਚ ਇੱਕ-ਇੱਕ ਕੁਮੰਡਲ ਫੜੀ ਖੜ੍ਹੇ ਹਨ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਕੀ ਦੇਖਦਾ ਹੈ?ਕਿ ਇੱਕ ਕੁਮੰਡਲ ਤਾਂ ਸਹੀ ਹੈ ਪਰ ਦੂਜੇ ਦੇ ਥੱਲੇ ਵਿਚ ਇੱਕ ਸੁਰਾਗ ਹੈ
ਉਸ ਦੇ ਸਾਹਮਣੇ ਹੀ ਸੰਤ ਨੇ ਦੋਵੇਂ ਕੁਮੰਡਲ ਤਲਾਬ ਦੇ ਪਾਣੀ ਵਿਚ ਸੁੱਟ ਦਿੱਤੇ ਸਹੀ ਕੁਮੰਡਲ ਤਾਂ ਤਲਾਬ ਵਿਚ ਤੈਰਦਾ ਰਿਹਾ ਪਰ ਸੁਰਾਗ ਵਾਲਾ ਕੁਮੰਡਲ ਥੋੜ੍ਹੀ ਦੇਰ ਤੈਰਿਆ, ਪਰ ਜਿਵੇਂ-ਜਿਵੇਂ ਉਸ ਦੇ ਸੁਰਾਗ ਵਿਚ ਪਾਣੀ ਅੰਦਰ ਆਉਂਦਾ ਗਿਆ, ਉਹ ਡੁੱਬਣ ਲੱਗਾ ਤੇ ਅੰਤ ਵਿਚ ਪੂਰੀ ਤਰ੍ਹਾਂ ਡੁੱਬ ਗਿਆ
ਸੰਤ ਨੇ ਜਗਿਆਸੂ ਵਿਅਕਤੀ ਨੂੰ ਕਿਹਾ, ‘‘ਜਿਸ ਤਰ੍ਹਾਂ ਦੋਵੇਂ ਕੁਮੰਡਲ ਰੰਗ-ਰੂਪ ਅਤੇ ਪ੍ਰਕਿਰਤੀ ਵਿਚ ਇੱਕੋ-ਜਿਹੇ ਸਨ ਪਰ ਦੂਸਰੇ ਕੁਮੰਡਲ ਵਿਚ ਇੱਕ ਸੁਰਾਗ ਸੀ, ਜਿਸ ਕਾਰਨ ਉਹ ਡੁੱਬ ਗਿਆ ਉਸੇ ਤਰ੍ਹਾਂ ਮਨੁੱਖ ਦਾ ਚਰਿੱਤਰ ਹੀ ਇਸ ਸੰਸਾਰ ਸਾਗਰ ਵਿਚ ਉਸ ਨੂੰ ਤੈਰਾਉਂਦਾ ਹੈ ਜਿਸ ਦੇ ਚਰਿੱਤਰ ਵਿਚ ਸੁਰਾਗ ਹੁੰਦਾ ਹੈ ਉਹ ਪਤਨ ਦੇ ਹਨ੍ਹੇਰੇ ਵਿਚ ਚਲਾ ਜਾਂਦਾ ਹੈ ਪਰ ਇੱਕ ਚੰਗੇ ਚਰਿੱਤਰ ਵਾਲਾ ਵਿਅਕਤੀ ਇਸ ਸੰਸਾਰ ਵਿਚ ਤਰੱਕੀ ਕਰਦਾ ਹੈ’’ ਜਗਿਆਸੂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.