ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ 15 ਅਗਸਤ ਨੂੰ ਹੋਣ ਵਾਲੇ ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ‘ਚ ਜ਼ਬਰਦਸਤ ਉਤਸ਼ਾਹ ਹੈ ਪਵਿੱਤਰ ਅਵਤਾਰ ਦਿਵਸ ਨੂੰ ਲੈ ਕੇ ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਮਸਤਾਨਾ ਜੀ ਧਾਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜਾ ਰਿਹਾ ਹੈ ਰੰਗ-ਬਿਰੰਗੀਆਂ ਝੰਡੀਆਂ, ਸਵਾਗਤੀ ਗੇਟਾਂ ਤੇ ਝੰਡੀਆਂ ਨਾਲ ਆਸ਼ਰਮ ਵੱਲ ਆਉਣ ਵਾਲੇ ਮਾਰਗ ਸਜਣ ਲੱਗੇ ਹਨ ।
ਜ਼ਿਕਰਯੋਗ ਹੈ ਕਿ 15 ਅਗਸਤ 1967 ਦੇ ਪਵਿੱਤਰ ਦਿਵਸ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹਾ ਦੇ ਪਿੰਡ ਸ੍ਰੀ ਗੁਰੂਸਰ ਮੋਡੀਆ ‘ਚ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਤੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੇ ਘਰ ਅਵਤਾਰ ਧਾਰਿਆ ਆਪ ਜੀ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ । 5 ਸਾਲਾਂ ਦੀ ਉਮਰ ‘ਚ ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਗੁਰੂ ਮੰਤਰ ਦੀ ਅਨਮੋਲ ਦਾਤ ਹਾਸਲ ਕੀਤੀ ਤੇ 23 ਸਾਲਾਂ ਦੀ ਉਮਰ ‘ਚ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਨਿਵਾਜਿਆ ਆਪ ਜੀ ਦੇ ਕੁਸ਼ਲ ਮਾਰਗਦਰਸ਼ਨ ‘ਚ ਡੇਰਾ ਸੱਚਾ ਸੌਦਾ ਨੇ ਅਧਿਆਤਮ ਦੇ ਨਾਲ-ਨਾਲ ਮਾਨਵਤਾ ਭਲਾਈ ਕਾਰਜਾਂ ‘ਚ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਕਾਇਮ ਕੀਤੀ ਹੈ।
ਪੌਦਾ ਲਾਓ ਮੁਹਿੰਮ ਦੀਆਂ ਤਿਆਰੀਆਂ ‘ਚ ਜੁਟੇ ਸੇਵਾਦਾਰ
ਰਾਮ-ਨਾਮ ਨਾਲ ਜੋੜ ਕੇ ਕਰੋੜਾਂ ਲੋਕਾਂ ਦਾ ਜੀਵਨ ਖੁਸ਼ੀਆਂ ਨਾਲ ਮਹਿਕਾਉਣ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ 15 ਅਗਸਤ ਦੇ ਆਗਮਨ ਨਾਲ ਹਰ ਕੋਈ ਉਤਸ਼ਾਹਿਤ ਹੈ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ 14 ਅਗਸਤ ਨੂੰ ਦੇਸ਼ ਤੇ ਵਿਦੇਸ਼ਾਂ ‘ਚ ਲੱਖਾਂ ਪੌਦੇ ਲਾ ਕੇ ਇਸ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ ਜਾਵੇਗਾ ਪੌਦੇ ਲਾਓ ਮੁਹਿੰਮ ਨੂੰ ਲੈ ਕੇ ਵੱਖ-ਵੱਖ ਸੂਬਿਆਂ ‘ਚ ਬਲਾਕ ਪੱਧਰ ‘ਤੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਕੌਮ ਦੀ ਸੇਵਾ ਕਰਕੇ ਰੱਜਵਾਂ ਜੱਸ ਖੱਟਣ ਵਾਲਾ ਸ. ਜੱਸਾ ਸਿੰਘ ਆਹਲੂਵਾਲੀਆ
ਸ਼ਰਧਾਲੂਆਂ ਵੱਲੋਂ ਪਿੰਡਾਂ-ਸ਼ਹਿਰਾਂ ‘ਚ ਜਨਤਕ ਥਾਵਾਂ, ਪੰਚਾਇਤੀ ਜ਼ਮੀਨ, ਸ਼ਮਸ਼ਾਨ ਭੂਮੀ, ਸਕੂਲ ਆਦਿ ‘ਚ ਪੌਦੇ ਲਾਉਣ ਲਈ ਥਾਂ ਦੀ ਚੋਣ ਕੀਤੀ ਜਾ ਰਹੀ ਹੈ ਤੇ ਕਿੱਥੇ ਕਿੰਨੇ ਪੌਦੇ ਲਾਏ ਜਾਣਗੇ, ਇਸ ਸਬੰਧੀ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਡੇਰਾ ਸ਼ਰਧਾਲੂਆਂ ਦੀ ਇਹ ਮਿਹੰਮ ਸਿਰਫ਼ ਪੌਦੇ ਲਾਉਣ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਸਮੇਂ-ਸਮੇਂ ‘ਤੇ ਪੌਦਿਆਂ ਦੀ ਸਾਰ-ਸੰਭਾਲ ਵੀ ਕੀਤੀ ਜਾਵੇਗੀ, ਤਾਂ ਕਿ ਭਵਿੱਖ ‘ਚ ਇਹ ਨੰਨ੍ਹੇ ਪੌਦੇ ਦਰੱਖਤ ਬਣ ਕੇ ਧਰਤੀ ਦਾ ਸ਼ਿੰਗਾਰ ਬਣਨ ਤੇ ਰਾਹਗੀਰਾਂ ਨੂੰ ਸ਼ੁੱਧ ਹਵਾ, ਛਾਂ ਤੇ ਫਲ਼, ਫੁੱਲ ਪ੍ਰਦਾਨ ਕਰਨ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਹੋਰ ਮਾਨਵਤਾ ਭਲਾਈ ਕਾਰਜਾਂ ਦੀ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਚਲਾਈ ਜਾਣ ਵਾਲੀ ਪੌਦਾ ਲਾਓ ਮੁਹਿੰਮ ‘ਚ ਵੀ ਡੇਰਾ ਸ਼ਰਧਾਲੂਆਂ ਨੇ ਅਨੇਕ ਵਿਸ਼ਵ ਰਿਕਾਰਡ ਸਥਾਪਤ ਕੀਤੇ ਹਨ।