ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਪਵਿੱਤਰ ਐੱਮਐੱਸ...

    ਪਵਿੱਤਰ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

    Saint Dr MSG

    ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਆਉਣ ਵਾਲੀ 25 ਮਾਰਚ, ਦਿਨ ਸ਼ਨਿੱਚਰਵਾਰ ਨੂੰ ਪਵਿੱਤਰ ‘ਐੱਮਐੱਸਜੀ’ ਭੰਡਾਰਾ (Dera Sacha Sauda) ਧੂਮਧਾਮ ਨਾਲ ਮਨਾ ਰਹੀ ਹੈ। ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਹੈ।  ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਵਿਸ਼ਾਲ ਨਾਮ ਚਰਚਾ ਹੋਵੇਗੀ। ਭੰਡਾਰੇ ਸਬੰਧੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸ਼ੁੱਭ ਮੌਕੇ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਮਸਤਾਨਾ ਜੀ ਧਾਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ।

    ਸ਼ਾਹ ਸਤਿਨਾਮ ਜੀ ਧਾਮ ਵਿਖੇ ਸਾਧ-ਸੰਗਤ ਧੂਮਧਾਮ ਨਾਲ ਮਨਾਏਗੀ ਪਵਿੱਤਰ Dera Sacha Sauda

    ਭੰਡਾਰੇ ਦੌਰਾਨ ਸਾਧ-ਸੰਗਤ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਸਰਵਣ ਕਰੇਗੀ। ਜ਼ਿਕਰਯੋਗ ਹੈ ਕਿ 25 ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਨਾਮ ਸ਼ਬਦ ਦੀ ਦਾਤ ਬਖ਼ਸ਼ੀ ਸੀ। ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਇਸੇ ਖੁਸ਼ੀ ’ਚ ਇੱਕ ਤਿਉਹਾਰ ਦੇ ਰੂਪ ’ਚ ਪੂਰੇ ‘ਮਾਰਚ’ ਮਹੀਨੇ ਨੂੰ ‘ਪਵਿੱਤਰ ਐੱਮਐੱਸਜੀ ਮਹੀਨੇ’ ਦੇ ਰੂਪ ’ਚ ਮਾਨਵਤਾ ਭਲਾਈ ਦੇ 156 ਕਾਰਜ ਕਰਕੇ ਮਨਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here