Punjab TET: ਦੋ ਟੈਸਟਾਂ ਦੀ ਫੀਸ ਭਰ ਚੁੱਕੇ ਬੇਰੋਜ਼ਗਾਰ ਰਹਿਣਗੇ ਇੱਕ ਪੇਪਰ ਦੇਣ ਤੋਂ ਵਾਂਝੇ
Punjab TET: ਜਲਾਲਾਬਾਦ (ਰਜਨੀਸ਼ ਰਵੀ) ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਲ ਬਣਾਉਣ ਲਈ ਪੋਸਟਾਂ ਕੱਢੀਆਂ ਜਾਂਦੀਆਂ ਹਨ। ਉਨ੍ਹਾਂ ਪੋਸਟਾ ਦੇ ਆਧਾਰ ਤੇ ਸਰਕਾਰ ਵੱਲੋਂ ਟੈਸਟ ਨਿਰਧਾਰਤ ਕੀਤੇ ਜਾਂਦੇ ਹਨ ਤਾਂ ਜੋ ਮੈਰਿਟ ਵਿੱਚ ਆਉਣ ਵਾਲੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਪੰਜਾਬ ਭਰ ਦੇ ਪੜੇ ਲਿਖੇ ਬੇਰੋਜ਼ਗਾਰਾਂ ਵਿੱਚ ਉਸ ਸਮੇਂ ਨਿਰਾਸ਼ਾ ਪਾਈ ਗਈ ਜਦੋਂ ਸਟੈਨੋ ਟਾਈਪਿਸਟ ਅਤੇ ਅਧਿਆਪਕ ਯੋਗਤਾ ਟੈਸਟ (ਪੀ ਟੈੱਟ) ਦੀ ਤਾਰੀਕ ਇੱਕ ਹੀ ਦਿਨ ਇੱਕ ਦਸੰਬਰ ਨੂੰ ਨਿਸ਼ਚਿਤ ਕੀਤੀ ਗਈ ਹੈ।
Read Also : Abohar News: ਸਰਕਾਰ ਜੀ! ਸਾਡੇ ਵੱਲ ਵੀ ਮਾਰੋ ਨਜ਼ਰ, ਸੰਨ 1935 ’ਚ ਬਣੀ ਇਮਾਰਤ ਵਿੱਚ ਚੱਲ ਰਿਹੈ ਬਲੱਡ ਬੈਂਕ
ਬੇਰੋਜ਼ਗਾਰ ਵਿਦਿਆਰਥੀ ਨਿਸ਼ਾ ਰਾਣੀ ਸਾਜਨ ਕੁਮਾਰ ਮਨਜੀਤ ਕੌਰ ਵਿਪਨ ਕੁਮਾਰ ਸੁਨੀਲ ਸਿੰਘ ਦੀਪਕ ਕੁਮਾਰ ਆਦਿ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਵੱਲੋਂ ਅਤੇ ਹੋਰ ਪੰਜਾਬ ਦੇ ਸੈਂਕੜੇ ਬੇਰੋਜ਼ਗਾਰਾਂ ਵੱਲੋਂ ਲੰਬੇ ਸਮੇਂ ਤੋਂ ਇਨ੍ਹਾਂ ਟੈਸਟਾ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਅਚਾਨਕ ਇੱਕੋ ਦਿਨ ਪੇਪਰ ਹੋਣ ਕਾਰਨ ਉਨ੍ਹਾਂ ਨੂੰ ਦੋਨਾਂ ਵਿਚੋਂ ਇੱਕ ਪੇਪਰ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਦੋਂ ਕਿ ਉਨ੍ਹਾਂ ਵੱਲੋਂ ਇਨ੍ਹਾਂ ਦੋਵਾਂ ਪੇਪਰਾਂ ਦੀਆਂ ਫੀਸਾਂ ਭਰੀਆਂ ਗਈਆਂ ਹਨ। ਉਨ੍ਹਾਂ ਨੇ ਸਿੱਖਿਆ ਮੰਤਰੀ, ਐੱਸ.ਐੱਸ.ਬੋਰਡ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਿਆਂ ਆਖਿਆ ਕਿ ਦੋਨਾਂ ਵਿਚੋਂ ਇੱਕ ਪੇਪਰ ਦੀ ਤਾਰੀਕ ਬਦਲੀ ਜਾਵੇ ਤਾਂ ਜੋ ਬੇਰੋਜ਼ਗਾਰ ਵਿਦਿਆਰਥੀਆਂ ਵੱਲੋਂ ਦੋਨੋਂ ਪੇਪਰ ਦਿੱਤੇ ਜਾ ਸਕਣ। Punjab TET














