ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਉਮੜੀ ਭੀੜ

Huge, Crowd, Pay Homage, Karunanidhi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ

ਤਾਮਿਲਨਾਡੂ, ਏਜੰਸੀ।
ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ.ਐੈੱਮ. ਕੇ ਪ੍ਰਧਾਨ ਐੈੱਮ. ਕੁਰਣਾਨਿਧੀ ਦੀ ਮ੍ਰਿਤਕ ਦੇਹ ਬੁੱਧਵਾਰ ਸਵੇਰੇ ਰਾਜਾਜੀ ਹਾਲ ਲਿਆਂਦੀ ਗਈ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ‘ਚ ਲੋਕ ਜਮ੍ਹਾ ਹੋ ਗਏ। ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਹਿਲਾਂ ਗੋਪਾਲਪੁਰਮ ਸਥਿਤ ਉਹਨਾਂ ਦੀ ਰਿਹਾਇਸ਼ ਲਿਆਂਦੀ ਗਈ ਸੀ ਜਿੱਥੋਂ ਬਾਅਦ ‘ਚ ਉਹਨਾਂ ਦੀ ਬੇਟੀ ਅਤੇ ਰਾਜ ਸਭਾ ਸਾਂਸਦ ਕਨੀਮੋਝੀ ਦੇ ਘਰ ਲਿਆਂਦਾ ਗਿਆ। (Karunanidhi) 

ਪਰ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਮ੍ਰਿਤਕ ਦੇਹ ਨੂੰ ਤਿਰੰਗੇ ‘ਚ ਲਪੇਟ ਕੇ ਰਾਜਾਜੀ ਹਾਲ ‘ਚ ਰੱਖਿਆ ਗਿਆ ਜਿੱਥੇ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ। ਇਸ ਦੌਰਾਨ ਰਾਜ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜਾਜੀ ਹਾਲ ਜਾ ਕੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਿਕਰਯੋਗ ਹੈ ਕਿ ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਚੇਨਈ ਏਅਰਪੋਰਟ ‘ਤੇ ਪਹੁੰਚ ਗਏ ਹਨ। ਤੇ ਕੁਝ ਹੀ ਦੇਰ ‘ਚ ਉਹ ਰਾਜਾਜੀ ਹਾਲ ‘ਚ ਪਹੁੰਚ ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣਗੇ।

ਮਰੀਨਾ ਬੀਚ ‘ਤੇ ਬਣੇਗੀ ਸਮਾਧੀ

ਐੱਮ. ਕੁਰਣਾਨਿਧੀ ਦੀ ਸਮਾਧੀ ਮਰੀਨਾ ਬੀਚ ‘ਤੇ ਬਣੇਗੀ। ਇਸ ਸਬੰਧੀ ਹਾਈਕੋਰਟ ਨੇ ਬੁੱਧਵਾਰ ਸਵੇਰੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਡੀ. ਐੱਮ. ਕੇ. ਨੇ ਸਾਬਕਾ ਮੁੱਖ ਮੰਤਰੀ ਐੱਮ. ਜੀ. ਆਰ. ਅਤੇ ਜੈਲਲਿਤਾ ਦੀ ਤਰ੍ਹਾਂ ਹੀ ਮਰੀਨਾ ਬੀਚ ‘ਤੇ ਕੁਰਣਾਨਿਧੀ ਦੀ ਸਮਾਧੀ ਬਣਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਡੀ. ਐੱਮ. ਕੇ. ਪਾਰਟੀ ਦੇ ਸਮਰਥਕ ਦੇਰ ਰਾਤ ਹੀ ਹਾਈਕੋਰਟ ਪਹੰਚ ਗਏ ਤੇ ਰਾਤ 11 ਵਜੇ ਚੀਫ ਜਸਟਿਸ ਦੇ ਘਰ ਹੀ ਦੋ ਜੱਜਾਂ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ।

ਤਕਰੀਬਨ 2 ਘੰਟੇ ਸੁਣਵਾਈ ਚੱਲੀ। ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਜੱਜਾਂ ਨੇ ਸੁਣਵਾਈ ਬੁੱਧਵਾਰ ਸਵੇਰ 8 ਵਜੇ ਤਕ ਟਾਲ ਦਿੱਤੀ।। ਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਰਕਾਰ ਨੇ ਡੀ. ਐੱਮ. ਕੇ. ਨੂੰ ਗਾਂਧੀ ਮੰਡਪਮ ‘ਚ ਦੋ ਏਕੜ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਮਰੀਨਾ ਬੀਚ ‘ਤੇ ਹੀ ਜਗ੍ਹਾ ਲੈਣ ‘ਤੇ ਅੜੇ ਰਹੇ।। ਸਮਰਥਕਾਂ ਨੇ ਵਿਰੋਧ ‘ਚ ਭੰਨ-ਤੋੜ ਵੀ ਕੀਤੀ। (Karunanidhi) 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here