(ਏਜੰਸੀ) ਕੋਲਕਾਤਾ। ਪੱਛਮੀ ਬੰਗਾਲ ਵਿਧਾਨ ਸਭਾ ‘ਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਬੁੱਧਵਾਰ ਨੂੰ ਜੰਮ ਕੇ ਰੌਲਾ-ਰੱਪਾ ਪਿਆ ਜਾਇਦਾਦ ਦੇ ਨੁਕਸਾਨ ਬਿੱਲ ‘ਚ ਸੋਧ ਨੂੰ ਲੈ ਕੇ ਵਿਰੋਧੀਆਂ ਨੇ ਜ਼ੋਰਦਾਰ ਹੰਗਾਮਾ ਕੀਤਾ ਇਸ ਹੰਗਾਮੇ ‘ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਵਿਧਾਇਕ ਅਬਦੁਲ ਮੰਨਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ।
ਅਬਦੁਲ ਮੰਨਾਨ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਦਰਅਸਲ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੀਆਂ ਪਾਰਟੀਆਂ ਜਾਇਦਾਦ ਦੇ ਨੁਕਸਾਨ ਬਿੱਲ ‘ਚ ਸੋਧ ਦੀ ਮੰਗ ਕਰ ਰਹੀਆਂ ਸਨ ਇਸ ਦੌਰਾਨ ਸਦਨ ਦੇ ਮੈਂਬਰਾਂ ਨੇ ਮਾਈਕ ਉਛਾਲੇ ਤੇ ਬਿੱਲ ਦੀਆਂ ਕਾਪੀਆਂ ਤੱਕ ਪਾੜ ਦਿੱਤੀਆਂ ਹੰਗਾਮੇ ਦਰਮਿਆਨ ਸਦਨ ‘ਚ ਰੌਲਾ ਰੱਪਾ ਪੈ ਗਿਆ ਸਦਨ ‘ਚ ਮੌਜ਼ੂਦ ਵਿਧਾਇਕਾਂ ਨੇ ਮਮਤਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ