Haryana News Today: ਹਰਿਆਣਾ ’ਚ ਵਾਇਰਲ ਹੋ ਰਿਹਾ HSSC ਦਾ ਨਤੀਜਾ, ਜਾਣੋ ਖਬਰ ਦੀ ਸੱਚਾਈ…

Haryana News Today

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਸੋਮਵਾਰ ਸਵੇਰ ਤੋਂ ਹੀ ਹਰਿਆਣਾ ਸਟਾਫ ਸਿਲੈਕਸ਼ਨ ਕਮਿਸਨ ਦੇ ਗਰੁੱਪ ਸੀ ਤੇ ਡੀ ਦਾ ਫਰਜੀ ਨਤੀਜਾ ਸੋਸ਼ਲ ਮੀਡਆ ’ਤੇ ਹੋਰ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋ ਰਿਹਾ ਹੈ। ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਗਰੁੱਪ ਸੀ ਤੇ ਡੀ ’ਚ 56 ਤੇ 57 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਹਾਲਾਂਕਿ ਇਹ ਨਤੀਜਾ ਫਰਜੀ ਹੈ ਤੇ ਇਸ ਦੀ ਪੁਸ਼ਟੀ ਖੁਦ ਚੇਅਰਮੈਨ ਹਿੰਮਤ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਅਜੇ ਤੱਕ ਕੋਈ ਨਤੀਜਾ ਨਹੀਂ ਐਲਾਨਿਆ ਗਿਆ।

Read This : Trending News: ਆਪਣੇ ਵਾਂਗ ਧਰਤੀ ਵੀ ਲੈਂਦੀ ਹੈ ‘ਸਾਹ’, ਵੇਖੋ ਇਹ ਕਮਾਲ ਦੀ ਵੀਡੀਓ ਨੂੰ, ਜਿਸ ਨੂੰ ਵੇਖ ਡਰੇ ਤੇ ਹੈਰਾਨ…

ਮੋਦੀ ਵੀ ਸ਼ਾਮਲ ਹੋਣਗੇ ਸੈਣੀ ਦੇ ਸਹੁੰ ਚੁੱਕ ਸਮਾਗਮ ’ਚ | Haryana News Today

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਸਹੁੰ ਚੁੱਕ ਸਮਾਗਮ 17 ਅਕਤੂਬਰ ਨੂੰ ਹੋਵੇਗਾ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ। ਸੈਣੀ ਕੁਰੂਕਸ਼ੇਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ’ਚ ਪਿਛਲੇ 10 ਸਾਲਾਂ ’ਚ ਡਬਲ ਇੰਜਣ ਵਾਲੀ ਸਰਕਾਰ ਨੇ ਹਰ ਵਰਗ ਦੇ ਭਲੇ ਲਈ ਕੰਮ ਕੀਤਾ ਹੈ। ਸਰਕਾਰੀ ਸਕੀਮਾਂ ਨੂੰ ਜਮੀਨੀ ਪੱਧਰ ’ਤੇ ਲਾਗੂ ਕਰਕੇ ਯੋਗ ਲਾਭਪਾਤਰੀਆਂ ਨੂੰ ਸਿੱਧਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਵਿਰੋਧੀ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ’ਚ ਡੁੱਬੇ ਹੋਏ ਹਨ। ਉਸ ਨੇ ਹਿਮਾਚਲ, ਕਰਨਾਟਕ ਤੇ ਤੇਲੰਗਾਨਾ ’ਚ ਝੂਠ ਫੈਲਾ ਕੇ ਸੱਤਾ ਹਥਿਆ ਲਈ ਹੈ, ਜਨਤਾ ਹੁਣ ਸਮਝ ਚੁੱਕੀ ਹੈ ਤੇ ਉਨ੍ਹਾਂ ਦਾ ਉਸ ਤੋਂ ਵਿਸ਼ਵਾਸ਼ ਉੱਠ ਗਿਆ ਹੈ।

LEAVE A REPLY

Please enter your comment!
Please enter your name here