Team India: ਬਾਰਬਾਡੋਸ ਦੇ ਤੂਫਾਨ ਤੋਂ ਕਿਵੇਂ ਨਿੱਕਲੇਗੀ ‘ਵਿਸ਼ਵ ਚੈਂਪੀਅਨ’ ਟੀਮ ਇੰਡੀਆ? BCCI ਨੇ ਬਣਾਈ ਇਹ ਯੋਜਨਾ

Team India

ਭਾਰਤੀ ਟੀਮ ਨੂੰ ਚਾਰਟਰਡ ਫਲਾਈਟ ਰਾਹੀਂ ਭਾਰਤ ਲਿਆਵੇਗੀ BCCI

  • ਤੂਫਾਨੀ ਕਾਰਨ ਬਾਰਬਾਡੋਸ ’ਚ ਫਸੀ ਹੋਈ ਹੈ ਭਾਰਤੀ ਟੀਮ
  • ਹਵਾਈ ਅੱਡੇ ’ਤੇ ਹੈ ਕਾਰਵਾਈ ਕੀਤੀ ਗਈ ਹੈ ਬੰਦ
  • ਜੈ ਸ਼ਾਹ ਨੇ ਚੁੱਕਿਆ ਹੈ ਇਹ ਕਦਮ

ਸਪੋਰਟਸ ਡੈਸਕ। ਵਿਸ਼ਵ ਚੈਂਪੀਅਨ ਭਾਰਤੀ ਟੀਮ 29 ਜੂਨ ਨੂੰ ਚੈਂਪੀਅਨ ਬਣਨ ਤੋਂ ਬਾਅਦ ਬਾਰਬਾਡੋਸ ’ਚ ਤੂਫਾਨ ਕਾਰਨ ਫਸੀ ਹੋਈ ਹੈ। ਤੂਫਾਨ ਬੇਰੀਲ ਕਾਰਨ ਟੀਮ ਇੰਡੀਆ ਬਾਰਬਾਡੋਸ ’ਚ ਫਸ ਗਈ ਹੈ। ਟੀ-20 ਵਿਸ਼ਵ ਕੱਪ 2024 ’ਚ ਰੋਮਾਂਚਕ ਜਿੱਤ ਦੇ ਅਗਲੇ ਦਿਨ ਟੀਮ ਇੰਡੀਆ ਨੇ ਵਾਪਸੀ ਕਰਨੀ ਸੀ ਪਰ ਤੂਫਾਨ ਕਾਰਨ ਟੀਮ ਇੰਡੀਆ ਭਾਰਤ ਲਈ ਰਵਾਨਾ ਨਹੀਂ ਹੋ ਸਕੀ। ਰਿਪੋਰਟ ਮੁਤਾਬਕ ਬੀਸੀਸੀਆਈ ਚਾਰਟਰਡ ਫਲਾਈਟ ਰਾਹੀਂ ਟੀਮ ਇੰਡੀਆ ਨੂੰ ਵਾਪਸ ਲਿਆਏਗਾ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ (3 ਜੁਲਾਈ, 3:30 ਸਵੇਰੇ) ਬ੍ਰਿਜਟਾਊਨ ਤੋਂ ਰਵਾਨਾ ਹੋਣ। (Team India)

ਬੁੱਧਵਾਰ ਨੂੰ ਸ਼ਾਮ 7.45 ਵਜੇ (ਭਾਰਤੀ ਸਮੇਂ ਮੁਤਾਬਕ) ਦਿੱਲੀ ਪਹੁੰਚਣ ਦੀ ਉਮੀਦ ਹੈ। ਇੱਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਪਰ ਅਜੇ ਤੱਕ ਉਸ ਪ੍ਰੋਗਰਾਮ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ BCCI ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਮੋਟਲੀ ਨੇ ਦੱਸਿਆ, ‘ਮੈਂ ਅਸਲ ’ਚ ਹਵਾਈ ਅੱਡੇ ਦੇ ਸਟਾਫ ਨਾਲ ਸੰਪਰਕ ’ਚ ਹਾਂ ਤੇ ਉਹ ਹੁਣ ਆਪਣੀ ਅੰਤਿਮ ਜਾਂਚ ਕਰ ਰਹੇ ਹਨ ਤੇ ਅਸੀਂ ਜਲਦੀ ਤੋਂ ਜਲਦੀ ਆਮ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਉਮੀਦ ਕਰਦੇ ਹਾਂ।’ (Team India)

ਇਹ ਵੀ ਪੜ੍ਹੋ : INDW vs SAW: ਭਾਰਤੀ ਮਹਿਲਾ ਟੀਮ ਦੀ ਇਤਿਹਾਸਕ ਜਿੱਤ, ਇਕਲੌਤੇ ਟੈਸਟ ਮੈਚ ’ਚ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

1 ਜੁਲਾਈ ਨੂੰ ਹੀ ਵਾਪਸ ਆਉਣਾ ਸੀ | Team India

ਭਾਰਤੀ ਟੀਮ ਨੇ ਸੋਮਵਾਰ ਨੂੰ ਭਾਰਤ ਆਉਣ ਲਈ ਨਿਊਯਾਰਕ ਲਈ ਉਡਾਣ ਭਰਨੀ ਸੀ ਪਰ ਖਰਾਬ ਮੌਸਮ ਕਾਰਨ ਟੀਮ ਦਾ ਸਮਾਂ ਵਿਗੜ ਗਿਆ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਐਟਲਾਂਟਿਕ ’ਚ ਆਉਣ ਵਾਲੇ ਤੂਫਾਨ ਬੇਰੀਲ ਕਾਰਨ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਹ ਸ਼੍ਰੇਣੀ 4 ਦਾ ਤੂਫਾਨ ਬਾਰਬਾਡੋਸ ਤੋਂ ਲਗਭਗ 570 ਕਿਲੋਮੀਟਰ ਪੂਰਬ-ਦੱਖਣ-ਪੂਰਬ ਵੱਲ ਸੀ ਤੇ ਇਸ ਕਾਰਨ ਹਵਾਈ ਅੱਡੇ ’ਤੇ ਕੰਮਕਾਜ ਰੋਕ ਦਿੱਤਾ ਗਿਆ ਹੈ। (Team India)

29 ਜੂਨ ਨੂੰ ਵਿਸ਼ਵ ਚੈਂਪੀਅਨ ਬਣੀ ਹੈ ਭਾਰਤੀ ਟੀਮ | Team India

ਟੀਮ ਨੇ 29 ਜੂਨ ਨੂੰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ 17 ਸਾਲ ਬਾਅਦ ਇਸ ਟੂਰਨਾਮੈਂਟ ’ਚ ਚੈਂਪੀਅਨ ਬਣੀ ਹੈ। ਇੰਨਾ ਹੀ ਨਹੀਂ ਭਾਰਤ ਨੇ 11 ਸਾਲ ਬਾਅਦ ਆਈਸੀਸੀ ਟਰਾਫੀ ਦਾ ਸੋਕਾ ਵੀ ਖਤਮ ਕੀਤਾ ਹੈ। ਬਾਰਬਾਡੋਸ ’ਚ ਖੇਡੇ ਗਏ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਫਾਈਨਲ ਮੁਕਾਬਲੇ ’ਚ ਭਾਰਤੀ ਟੀਮ ਨੇ ਦੱਖਣੀ ਅਰਫੀਕਾ ਨੂੰ 7 ਦੌੜਾਂ ਨਾਲ ਹਰਾ ਕੇ 17 ਸਾਲਾਂ ਬਾਅਦ ਟੀ20 ਵਿਸ਼ਵ ਕੱਪ ਆਪਣੇ ਨਾਂਅ ਕੀਤਾ ਹੈ।

LEAVE A REPLY

Please enter your comment!
Please enter your name here