ਪਹਿਲੇ ਦੋ ਸਥਾਨਾਂ ’ਤੇ ਜ਼ਿਲ੍ਹਾ ਮਾਨਸਾ ਦੀਆਂ ਕੁੜੀਆਂ, ਤੀਜੇ ’ਤੇ ਜ਼ਿਲ੍ਹਾ ਫਰੀਦਕੋਟ ਦਾ ਮੁੰਡਾ
ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜ਼ੇ ’ਚ ਪੰਜਾਬ ਭਰ ’ਚੋਂ ਮਾਲਵੇ ਦੀ ਝੰਡੀ ਰਹੀ ਹੈ। ਪਹਿਲੇ ਦੋ ਸਥਾਨਾਂ ’ਤੇ ਆਈਆਂ ਦੋ ਵਿਦਿਆਰਥਣਾਂ ਸਮੇਤ ਤੀਜਾ ਵਿਦਿਆਰਥੀ ਵੀ ਮਾਲਵੇ ਨਾਲ ਸਬੰਧਿਤ ਹੈ। ਨਤੀਜੇ ਦੀ ਖਾਸ ਗੱਲ ਇਹ ਵੀ ਹੈ ਕਿ ਪਹਿਲੇ ਦੋ ਸਥਾਨਾਂ ਵਾਲੀਆਂ ਕੁੜੀਆਂ ਇੱਕੋ ਹੀ ਸਰਕਾਰੀ ਸਕੂਲ ਨਾਲ ਸਬੰਧਿਤ ਹਨ, ਜਦੋਂਕਿ ਤੀਜੇ ਸਥਾਨ ਵਾਲਾ ਵਿਦਿਆਰਥੀ ਫਰੀਦਕੋਟ ਜ਼ਿਲ੍ਹੇ ਦੇ ਨਿੱਜੀ ਸਕੂਲ ਦਾ ਵਿਦਿਆਰਥੀ ਹੈ। ਪਹਿਲੇ ਤਿੰਨੋਂ ਸਥਾਨਾਂ ਵਾਲੇ ਵਿਦਿਆਰਥੀਆਂ ਦੇ ਅੰਕ ਬਰਾਬਰ ਹਨ, ਜਿੰਨ੍ਹਾ ਨੂੰ ਉਮਰ ਦੇ ਹਿਸਾਬ ਨਾਲ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਐਲਾਨਿਆ ਗਿਆ ਹੈ।
ਐਲਾਨੇ ਗਏ ਨਤੀਜ਼ੇ ਮੁਤਾਬਿਕ 500 ਅੰਕ ਲੈ ਕੇ ਪਹਿਲੇ ਸਥਾਨ ’ਤੇ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ (ਮਾਨਸਾ), 500 ਅੰਕਾਂ ਨਾਲ ਹੀ ਦੂਜੇ ਸਥਾਨ ’ਤੇ ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ (ਮਾਨਸਾ) ਅਤੇ 500 ਅੰਕਾਂ ਦੇ ਨਾਲ ਹੀ ਤੀਜੇ ਸਥਾਨ ’ਤੇ ਗੁਰਨੂਰ ਸਿੰਘ ਧਾਲੀਵਾਲ ਪੁੱਤਰ ਭਗਤ ਸਿੰਘ ਧਾਲੀਵਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਾਨਵੈਂਟ ਸਕੂਲ, ਭਾਣਾ (ਫਰੀਦਕੋਟ) ਰਿਹਾ। ਇਸ ਨਤੀਜ਼ੇ ’ਚ ਪੰਜਾਬ ਭਰ ਦੀ ਪਾਸ ਪ੍ਰਤੀਸ਼ਤਤਾ 99.69 ਫੀਸਦੀ ਰਹੀ ਹੈ। ਪਹਿਲੇ ਤਿੰਨੋਂ ਸਥਾਨਾਂ ਵਾਲੇ ਵਿਦਿਆਰਥੀਆਂ ਦੇ ਅੰਕ ਇੱਕੋ ਜਿਹੇ ਹੋਣ ਕਰਕੇ ਤਿੰਨਾਂ ’ਚੋਂ ਛੋਟੀ ਉਮਰ ਵਾਲੀ ਵਿਦਿਆਰਥਣ ਨੂੰ ਪਹਿਲੇ, ਉਸ ਤੋਂ ਵੱਡੀ ਨੂੰ ਦੂਜੇ ਅਤੇ ਤਿੰਨਾਂ ’ਚੋਂ ਵੱਡੇ ਨੂੰ ਤੀਜੇ ਸਥਾਨ ’ਤੇ ਐਲਾਨਿਆ ਗਿਆ ਹੈ।
ਇਸ ਤਰ੍ਹਾਂ ਵੇਖੋ ਨਤੀਜੇ | How to check Results Online
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਅੱਜ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ । ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰਾ ਭਾਟੀਆ ਨੇ ਦਿੱਤੀ। ਉਨ੍ਹਾਂ ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਕਾਂਗਰਸ ਨੇਤਰੀ ਦੇ ਪੁੱਤਰ ਦਾ ਕਤਲ
ਰੋਲ ਨੰਬਰ ਤੇ ਨਾਂਅ ਨਾਲ ਨਤੀਜਾ ਚੈੱਕ ਕਰੋ | How to check Results Online
ਡਾ. ਵਰਿੰਦਰਾ ਭਾਟੀਆ ਨੇ ਦੱਸਿਆ ਕਿ ਪਹਿਲਾਂ ਨਤੀਜਾ 5 ਅਪ੍ਰੈਲ ਨੂੰ ਐਲਾਨਿਆ ਜਾਣਾ ਸੀ ਪਰ ਕੁਝ ਵਿਭਾਗੀ ਕਾਰਨਾਂ ਕਰਕੇ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਨਤੀਜਾ ਅੱਜ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਸਰਪ੍ਰਸਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਜਾ ਕੇ ਰੋਲ ਨੰਬਰ ਜਾਂ ਨਾਂਅ ਅਨੁਸਾਰ ਨਤੀਜਾ ਦੇਖ ਸਕਣਗੇ।