ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News ਪੰਜਾਬ ਸਕੂਲ ਸਿ...

    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਠਵੀਂ ਦਾ ਨਤੀਜਾ ਜਾਰੀ, ਇੰਜ ਕਰੋ ਚੈੱਕ…

    8th Class Result Online

    How to check 8th class result online

    ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੇ ਨਤੀਜੇ ਐਲਾਨ (8th Class Result Online) ਦਿੱਤੇ ਗਏ ਹਨ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਡਰ ਇਸ ਸਾਲ ਬੋਰਡ ਨਾਲ ਸਬੰਧਤ ਸਕੂਲਾਂ ਵਿੱਚ ਸੈਸ਼ਨ 2022-23 ਦੌਰਾਨ ਅੱਠਵੀਂ ਜਮਾਤ ਵਿੱਚ ਰਜਿਸਟਰਡ ਵਿਦਿਆਰਥੀਆਂ ਲਈ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਪੀਐੱਸਈਬੀ ਵੱਲੋਂ ਲਈਆਂ ਜਾਣ ਵਾਲੀਆਂ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ 98.01 ਫ਼ੀਸਦੀ ਰਹੇ।

    ਇਨ੍ਹਾਂ ਪ੍ਰੀਖਿਆਵਾਂ ਵਿੱਚ ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ ਰਹੀ, ਜੋ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਪਾਸ ਫ਼ੀਸਦੀ ’ਚ ਪਠਾਨਕੋਟ 99.33 ਪੰਜਾਬ ਭਰ ’ਚੋਂ ਅੱਵਲ ਰਿਹਾ ਜਦੋਂਕਿ ਮੋਗਾ 96.79 ਫ਼ੀਸਦੀ ਨਾਲ ਫਾਡੀ ਰਿਹਾ। ਹਾਈਟੈੱਕ ਜ਼ਿਲ੍ਹਾ ਮੁਹਾਲੀ 14ਵੇਂ ਨੰਬਰ ’ਤੇ ਹੀ ਸਿਮਟ ਗਿਆ।

    ਲੜਕੀਆਂ ਦੀ ਪਾਸ ਫ਼ੀਸਦੀ 98.68 ਫ਼ੀਸਦੀ ਤੇ ਮੁੰਡਿਆਂ ਦੀ ਪਾਸ ਫ਼ੀਸਦੀ 97.41 ਰਹੀ। ਛੇ ਟਰਾਂਸਜੈਂਡਰ 6 ਅਪੀਅਰ ਹੋਏ ਅਤੇ ਸਾਰੇ ਹੀ ਪਾਸ ਹੋ ਗਏ। ਗੈਰ-ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵਧੀਆ 99.12 ਫ਼ੀਸਦੀ ਹਿਾ ਜਦਕਿ ਸਰਕਾਰੀ ਸਕੂਨ ਪਛੜ ਗਏ। ਪੰਜਾਬ ਸਕੂਲ ਸਿੱਖਿਆ ਬੋਰਡ ਦਾ 2021 ’ਚ 99.88 ਫ਼ੀਸਦੀ, 2022 ’ਚ 98.25 ਫ਼ੀਸਦੀ ਤੇ 2023 ’ਚ 98.01 ਨਤੀਜਾ ਰਿਹਾ।

    ਨਤੀਜੇ ਕਿਵੇਂ ਵੇਖਣ ਵਿਦਿਆਰਥੀ | how to check 8th class result online

    ਪੰਜਾਬ ਬੋਰਡ 8ਵੀਂ ਜਮਾਤ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਣਾ ਪਵੇਗਾ। ਹੁਣ ਦਿਖਾਈ ਦੇਣ ਵਾਲੇ ਹੋਮਪੇਜ ’ਤੇ ਪੰਜਾਬ ਬੋਰਡ 8ਵੀਂ ਦੇ ਨਤੀਜੇ Link ਦਿਖਾਈ ਦੇਵੇਗਾ। ਇਸ Link ’ਤੇ ਕਲਿੱਕ ਕਰੋ। ਇੱਕ ਨਵਾਂ ਲੌਗਇਨ ਪੰਨਾ ਖੁੱਲ੍ਹੇਗਾ ਜਿਸ ਵਿੱਚ ਤੁਹਾਡਾ ਰੋਲ ਨੰਬਰ ਜਾਂ ਹੋਰ ਪੁੱਛੇ ਗਈਆਂ ਗਈਆਂ ਜਾਣਕਾਰੀਆਂ ਭਰੋ। ਇਸ ਤੋਂ ਬਾਅਦ ਨਤੀਜਾ ਤੇ ਵਿਸ਼ੇ ਅਨੁਸਾਰ ਅੰਕ ਸਕਰੀਨ ’ਤੇ ਦਿਖਾਈ ਦੇਦਗੇ, ਜਿਸ ਦਾ ਪਿ੍ਰੰਟ ਲੈਣ ਤੋਂ ਬਾਅਦ ਮਾਪਿਆਂ ਨੂੰ ਸਾਫ਼ਟ ਕਾਪੀ ਵੀ ਡਾਊਨਲੋਡ ਕਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਣੀ ਮਾਰਕਸ਼ੀਟ ਸਕੂਲ ਕੋਲੋਂ ਲੈਣੀ ਨਾ ਭੁੱਲੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here