ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਨਰਮੇ ਦੇ ਬੀਟੀ ...

    ਨਰਮੇ ਦੇ ਬੀਟੀ ਬੀਜਾਂ ‘ਤੇ ਸਬਸਿਡੀ ਲਈ ਅਪਲਾਈ ਕਿਵੇਂ ਕਰੀਏ? ਕਦੋਂ ਤੱਕ ਹੋਵੇਗਾ ਅਪਲਾਈ?

    Subsidy on Machinery
    ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ. ਸੇਨੂੰ ਦੁੱਗਲ ਆਈ.ਏ.ਐੱਸ.

    ਕਿਸਾਨਾਂ ਨੂੰ ਨਰਮੇ ਲਈ ਮਿਲੇਗਾ ਨਿਯਮਤ ਨਹਿਰੀ ਪਾਣੀ | How to apply for subsidy

    ਫਾਜਿ਼ਲਕਾ (ਰਜਨੀਸ਼ ਰਵੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਕਿਸਾਨਾਂ ਨੂੰ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ (How to apply for subsidy) ਜਾ ਰਹੀ ਹੈ। ਇਹ ਜਾਣਕਾਰੀ ਦੇਦਿਆ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਹੈ ਕਿ ਬੀਟੀ ਬੀਜਾਂ ਤੇ ਸਬਸਿਡੀ ਲਈ ਸਰਕਾਰ ਨੇ ਆਨਲਾਈਨ ਅਪਲਾਈ ਕਰਨ ਲਈ 31 ਮਈ ਤੱਕ ਮਿਆਦ ਵਧਾ ਦਿੱਤੀ ਹੈ।

    ਇਸ ਲਈ ਕਿਸਾਨ ਵੀਰ ਜਿਆਦਾ ਤੋਂ ਜਿਆਦਾ ਰਕਬੇ ਵਿਚ ਨਰਮੇ ਦੀ ਕਾਸਤ ਕਰਨ ਅਤੇ ਇਸ ਲਈ ਵਿਭਾਗ ਦੇ ਆਨਲਾਈਨ ਪੋਰਟਲ https://agrimachinerypb.com/ ਤੇ ਜਾ ਕੇ ਸਬਸਿਡੀ ਲਈ ਵੀ ਆਪਣੀ ਅਰਜੀ ਦੇਣ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਰਮੇ ਤੇ ਬਾਗਾਂ ਲਈ ਨਹਿਰੀ ਪਾਣੀ ਮਿਲੇਗਾ।

    ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰਾਜ ਵਿਚ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਰਮੇ ਦੀ ਕਾਸਤ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨ ਸਰਕਾਰ ਨਾਲ ਜ਼ੁੜ ਕੇ ਨਰਮੇ ਦੀ ਕਾਸਤ ਹੇਠ ਰਕਬਾ ਵਧਾਉਣ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ ਨਾਲ ਮਿਆਰੀ ਖਾਦਾਂ ਤੇ ਹੋਰ ਇਨਪੁੱਟ ਵੀ ਮੁਹਈਆ ਹੋਣਗੇ ਅਤੇ ਗੈਰ ਮਿਆਰੀ ਸਮਾਨ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

    ਇਹ ਵੀ ਪੜ੍ਹੋ ; ਜਲੰਧਰ ਲੋਕ ਸਭਾ ਸੀਟ ਤੋਂ ‘ਆਪ’ ਦੀ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਲੀਡ, ਵਰਕਰਾਂ ’ਚ ਖੁਸ਼ੀ ਦੀ ਲਹਿਰ

    ਓਧਰ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਜੰਗੀਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਨਰਮੇ ਦੀ ਬਿਜਾਈ ਲਈ ਢੁੱਕਵਾਂ ਸਮਾਂ ਚੱਲ ਰਿਹਾ ਹੈ ਅਤੇ ਕਿਸਾਨ ਬਿਨ੍ਹਾਂ ਦੇਰੀ ਨਰਮੇ ਦੀ ਬਿਜਾਈ ਮੁਕੰਮਲ ਕਰਨ। ਉਨ੍ਹਾਂ ਨੇ ਕਿਹਾ ਕਿ ਨਰਮੇ ਦੀਆਂ ਕੇਵਲ ਸਿਫਾਰਸ਼ ਸੁਦਾ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ ਅਤੇ ਸਬਸਿਡੀ ਕੇਵਲ ਸਿਫਾਰਸ਼ਸੁਦਾ ਕਿਸਮਾਂ ਤੇ ਹੀ ਮਿਲੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਵਿਚ ਵੀ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਇਕ ਕਿਸਮ ਦਾ ਬੀਜ ਬੀਜਣ ਦੀ ਬਜਾਏ ਦੋ —ਤਿੰਨ ਕਿਸਮਾਂ ਦਾ ਬੀਜ ਆਪਣੇ ਖੇਤਾਂ ਵਿਚ ਵੰਡ ਕੇ ਲਗਾਉਣ।

    LEAVE A REPLY

    Please enter your comment!
    Please enter your name here