ਭਾਜਪਾ ਉਮੀਦਵਾਰ ਪਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਤੋਂ ਵੱਧ ਅਮੀਰ
- ਗਹਿਣੇ-ਗੱਟੇ ’ਚ ਅਮਰਿੰਦਰ ਸਿੰਘ ਨੇ ਪਰਨੀਤ ਕੌਰ ਨੂੰ ਪਿੱਛੇ ਛੱਡਿਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਪਰਨੀਤ ਕੌਰ ਮੌਜੂਦਾ ਸਮੇਂ ਛੇਵੀ ਵਾਰ ਚੋਣ ਮੈਦਾਨ ਵਿੱਚ ਨਿੱਤਰੀ ਹੋਈ ਹੈ। ਪਰਨੀਤ ਕੌਰ ਵੱਲੋਂ ਅੱਜ ਆਪਣੇ ਕਾਗਜ ਦਾਖਲ ਕਰਨ ਮੌਕੇ ਜੋਂ ਹਲਫ਼ੀਆ ਬਿਆਨ ਚੋਣ ਕਮਿਸ਼ਨ ਕੋਲ ਜਮਾਂ ਕਰਵਾਇਆ ਗਿਆ ਹੈ, ਉਸ ਅਨੁਸਾਰ ਪਰਨੀਤ ਕੌਰ ਕੋਲ ਕੈਸ਼ 4 ਲੱਖ 50 ਹਜਾਰ ਰੁਪਏ ਹਨ। ਜਦਕਿ ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ ਕੋਲ 80 ਹਜਾਰ ਰੁਪਏ ਹਨ। (Preneet Kaur)
ਇਹ ਵੀ ਪੜ੍ਹੋ : GT vs KKR: ਮੀਂਹ ਕਾਰਨ ਪਲੇਆਫ ਦੀ ਦੌੜ ’ਚੋਂ ਬਾਹਰ ਗੁਜਰਾਤ, ਲਖਨਊ ਕੋਲ ਟਾਪ-4 ’ਚ ਆਉਣ ਦਾ ਮੌਕਾ
ਇਸ ਤੋਂ ਇਲਾਵਾ ਪਰਨੀਤ ਕੌਰ ਦੇ ਬੈਂਕ ’ਚ ਜਮਾਂ ਪੈਸੇ, ਐੱਫਡੀ, ਸ਼ੇਅਰ, ਜਵੈਲਰੀ ਆਦਿ 2 ਕਰੋੜ 71 ਲੱਖ 7 ਹਜਾਰ ਤੋਂ ਵੱਧ ਹਨ ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ 1 ਕਰੋੜ 52 ਲੱਖ 32 ਹਜਾਰ ਤੋਂ ਵੱਧ ਹਨ। ਹਲਫੀਆ ਬਿਆਨ ਵਿੱਚ ਦਰਸਾਇਆ ਗਿਆ ਹੈ ਕਿ ਪਰਿਵਾਰ ਕੋਲ ਸਾਂਝਾ ਪੈਸਾ 4 ਕਰੋੜ 95 ਲੱਖ 27 ਹਜਾਰ ਤੋਂ ਜਿਆਦਾ ਹੈ। ਪਰਨੀਤ ਕੌਰ ਕੋਲ 40 ਲੱਖ ਤੋਂ ਵੱਧ ਦੀ ਜਵੈਲਰੀ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਵੈਲਰੀ ਨਾਲ ਪੂਰਾ ਪਿਆਰ ਹੈ। (Preneet Kaur)
ਉਨ੍ਹਾਂ ਕੋਲ ਪਰਨੀਤ ਕੌਰ ਤੋਂ ਵੀ ਵੱਧ 65 ਲੱਖ ਤੋਂ ਜਿਆਦਾ ਦੀ ਜਵੈਲਰੀ ਹੈ। ਪਰਨੀਤ ਕੌਰ ਦੇ ਕੋਲ ਜੇਕਰ ਅਚੱਲ ਜਾਇਦਾਦ ਦੀ ਗੱਲ ਕੀਤੀ ਜਾਵੇ। ਤਾ ਉਹ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਜਿਆਦਾ ਹੈ। ਪਰਨੀਤ ਕੌਰ ਦੇ ਨਾਮ ਅਚੱਲ ਸੰਪਤੀ ਦੀ ਕੀਮਤ 3 ਕਰੋੜ 71 ਲੱਖ ਤੋਂ ਜਿਆਦਾ ਜਦਕਿ ਕੈਪਟਨ ਅਮਰਿੰਦਰ ਸਿੰਘ ਕੋਲ ਅਚੱਲ ਜਾਇਦਾਦ 13 ਲੱਖ 80 ਹਜਾਰ ਹੈ। ਕੈਪਟਨ ਪਰਿਵਾਰ ਦੀ ਸਾਂਝੀ ਸੰਪਤੀ 47 ਕਰੋੜ 75 ਲੱਖ ਹੈ। ਇਸ ਵਿੱਚ ਸ਼ਿਸਵਾ ਪੈਲੇਸ, ਮੋਤੀ ਮਹਿਲ ਪੈਲੇਸ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਚੱਲ ਸੰਪਤੀ ਵੀ ਹੈ। ਪਰਨੀਤ ਕੌਰ ਨੇ ਸਾਲ 1964 ਵਿੱਚ ਸੈਂਟ ਬੀਡਸ਼ ਕਾਲਜ ਸਿਮਲਾ ਤੋਂ ਬੀਏ ਕੀਤੀ ਹੋਈ ਹੈ। (Preneet Kaur)
ਕੈਪਟਨ ਪਰਿਵਾਰ ਦੀਆਂ ਲੱਖਾਂ ਦੀਆਂ ਦੇਣਦਾਰੀਆਂ | Preneet Kaur
ਕੈਪਟਨ ਪਰਿਵਾਰ ਲੱਖਾਂ ਦਾ ਕਰਜ਼ਦਾਰ ਹੈ। ਪਰਨੀਤ ਕੌਰ ਦੀਆਂ 9 ਲੱਖ 45 ਹਜ਼ਾਰ ਦੀਆਂ ਦੇਣਦਾਰੀਆਂ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਦੀਆਂ 36 ਲੱਖ 53 ਹਜਾਰ ਤੋਂ ਵੱਧ ਦੀਆਂ ਦੇਣਦਾਰੀਆਂ ਹਨ। ਇਸ ਦੇ ਨਾਲ ਹੀ ਜੇਕਰ ਪਰਿਵਾਰ ਦੀਆਂ ਦੇਣਦਾਰੀਆਂ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। (Preneet Kaur)
ਆਪ ਉਮੀਦਵਾਰ ਡਾ. ਬਲਬੀਰ ਸਿੰਘ ਵੀ ਹਨ ਕਰੋੜਾਂਪਤੀ
- ਪਤਨੀ ਕੋਲ ਅਚੱਲ ਸੰਪਤੀ ਡਾ. ਬਲਬੀਰ ਸਿੰਘ ਤੋਂ ਕਿਤੇ ਜਿਆਦਾ
ਪਟਿਆਲਾ (ਸੱਚ ਕਹੂੰ ਨਿਊਜ਼)। ਲੋਕ ਸਭਾ ਸੀਟ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਵੀ ਕਰੋੜਾਂ ਪਤੀ ਹਨ। ਉਨ੍ਹਾਂ ਕੋਲ 90 ਹਜਾਰ ਰੁਪਏ ਕੈਸ਼ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 80 ਹਜਾਰ ਰੁਪਏ ਹਨ। ਡਾ. ਬਲਬੀਰ ਸਿੰਘ ਵੱਲੋਂ ਅੱਜ ਆਪਣੇ ਕਾਗਜ਼ ਭਰੇ ਗਏ ਹਨ ਅਤੇ ਚੋਣ ਕਮਿਸ਼ਨ ਕੋਲ ਜਮਾ ਕਰਵਾਏ ਹਲਫ਼ੀਆਂ ਬਿਆਨ ਮੁਤਾਬਿਕ ਉਨ੍ਹਾਂ ਕੋਲ ਬੈਂਕ ਵਿੱਚ ਪੈਸੇ, ਐਫਡੀ, ਸੇਅਰ, ਗੋਲਡ ਆਦਿ 1 ਕਰੋੜ 78 ਲੱਖ 83 ਹਜਾਰ ਤੋਂ ਜਿਆਦਾ ਦੀ ਚੱਲ ਸੰਪਤੀ ਹੈ।
ਜਦਕਿ ਉਨ੍ਹਾਂ ਦੀ ਪਤਨੀ ਕੋਲ 24 ਲੱਖ ਤੋਂ ਜਿਆਦਾ ਹੈ। ਡਾ. ਬਲਬੀਰ ਸਿੰਘ ਕੋਲ 12 ਲੱਖ ਰੁਪਏ ਦੀ ਜਵੈਲਰੀ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 23 ਲੱਖ ਰੁਪਏ ਦੀ ਜਵੈਲਰੀ ਹੈ। ਡਾ. ਬਲਬੀਰ ਸਿੰਘ ਕੋਲ ਇਨੋਵਾ ਕਾਰ ਹੈ, ਜਿਸ ਦੀ ਕੀਮਤ 15 ਲੱਖ ਰੁਪਏ ਦੇ ਲਗਭਗ ਹੈ। ਡਾ. ਬਲਬੀਰ ਸਿੰਘ ਕੋਲ ਅਚੱਲ ਸੰਪਤੀ 42 ਲੱਖ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 4 ਕਰੋੜ 92 ਲੱਖ 50 ਹਜਾਰ ਰੁਪਏ ਦੀ ਅਚੱਲ ਸੰਪਤੀ ਹੈ। ਡਾ. ਬਲਬੀਰ ਸਿੰਘ ਨੇ ਨਾ ਕੋਈ ਕਰਜ਼ਾ ਦੇਣਾ ਹੈ ਅਤੇ ਨਾ ਹੀ ਕੋਈ ਦੇਣਦਾਰੀ ਦੇਣੀ ਹੈ।