ਏਸੀ (AC) ਗਰਮੀਆਂ ਵਿੱਚ ਜ਼ਿੰਦਗੀ ਸੌਖੀ ਕਰਨ ਦਾ ਇੱਕ ਚੰਗਾ ਬਦਲ ਬਣ ਚੁੱਕਾ ਹੈ, ਇਸ ’ਚ ਕੋਈ ਸ਼ੱਕ ਦੀ ਗੱਲ ਨਹੀਂ। ਪਰ ਇਹ ਮਹਿੰਗਾ ਹੁੰਦਾ ਅਤੇ ਇਸ ਨੂੰ ਚਲਾਉਣ ਦਾ ਖਰਚਾ ਵੀ ਬਾਕੀ ਬਿਜਲੀ ਉਪਕਰਨਾਂ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਕਈ ਵਾਰ ਲੋਕ ਚਾਹ ਕੇ ਵੀ ਇਸ ਏਅਰ ਕੰਡੀਸ਼ਨਰ (Air Conditioner) ਨੂੰ ਖਰੀਦਣ ਤੋਂ ਆਪਣੇ ਪੈਰ ਪਿਛਾਂਹ ਖਿੱਚ ਲੈਂਦੇ ਹਨ। ਪਰ ਇਹ ਹਕੀਕਤ ’ਚ ਕਿੰਨਾ ਬਿੱਲ ਲਿਆਉਣਾ ਹੈ ਕੀ ਤੁਸੀਂ ਜਾਣਦੇ ਹੋ? ਦਰਅਸਲ ਘਰਾਂ ’ਚ ਆਮ ਤੌਰ ’ਤੇ 1.5 ਟਨ ਵਾਲਾ ਏਸੀ ਲੱਗਦਾ ਹੈ। ਅਸੀਂ ਇਸੇ ਦੇ 3 ਸਟਾਰ ਤੇ 5 ਸਟਾਰ ਵਾਲੇ ਵਰਜ਼ਨ ਨੂੰ ਆਧਾਰ ਬਣਾ ਕੇ ਬਿੱਲ ਦੀ ਗਨਣਾ ਕਰਾਂਗੇ, ਤਾਂ ਕਿ ਤੁਸੀਂ ਬਿੱਲ ਦਾ ਇੱਕਦਮ ਠੀਕਠਾਕ ਅਨੁਮਾਨ ਲਾ ਸਕੋ।
ਦੱਸ ਦਈਏ ਕਿ ਬਜ਼ਾਰ ’ਚ 1.5 ਟਨ ਦਾ ਏਸੀ ਸਭ ਤੋਂ ਜ਼ਿਆਦਾ ਵਿਕਦਾ ਹੈ, ਘਰ ’ਚ ਛੋਟੇ, ਮੀਡੀਅਮ ਸਾਈਜ਼ ਦੇ ਕਮਰੇ ਜਾਂ ਹਾਲ ਦੀ ਚੰਗੀ ਕੁÇਲੰਗ ਲਈ 1.5 ਟਨ ਦੇ ਏਸੀ ਨੂੰ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ। ਹਾਲਾਕਿ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ 1.5 ਟਨ ਦਾ ਏਸੀ ਲਵਾਉਣ ’ਤੇ ਬਿਜਲੀ ਦਾ ਬਿੱਲ ਕਿੰਨੇ ਰੁਪਏ ਦਾ ਆਵੇਗਾ। ਤਾਂ ਆਓ ਅਸੀਂ ਦੱਸਦੇ ਹਾਂ ਕਿ 1.5 ਟਨ ਦੇ ਏਸੀ ਨੂੰ ਚਲਾਉਣ ’ਤੇ ਮਹੀਨੇ ’ਚ ਕਿੰਨਾ ਬਿੱਲ ਆਵੇਗਾ।
ਇੱਕ ਮਹੀਨੇ ’ਚ ਕਿੰਨਾ ਆਵੇਗਾ ਬਿੱਲ? | Air Conditioner
ਦਰਅਸਲ ਏਸੀ (AC) ਦਾ ਬਿਜਲੀ ਬਿੱਲ ਕਿੰਨਾ ਆਵੇਗਾ? ਇਹ ਏਸੀ ਦੇ ਪਾਵਰ ਕੰਜੰਪਸ਼ਨ ’ਤੇ ਨਿਰਭਰ ਕਰਦਾ ਹੈ, ਬਜ਼ਾਰ ’ਚ 1 ਸਟਾਰ ਤੋਂ ਲੈ ਕੇ 5 ਸਟਾਰ ਰੇਟਿੰਗ ਵਾਲੇ ਏਸੀ ਮਿਲਦੇ ਹਨ, 1 ਸਟਾਰ ਵਾਲਾ ਏਸੀਦੀ ਕੀਮਤ ਘੱਟ ਹੁੰਦੀ ਹੈ, ਪਰ ਇਹ ਬਿਜਲੀ ਦੀ ਸਭ ਤੋਂ ਜ਼ਿਆਦਾ ਖਪਤ ਕਰਦਾ ਹੈ, ਜਦੋਂਕਿ 5 ਸਟਾਰ ਵਾਲਾ ਏਸੀ (Air Conditioner) ਸਭ ਤੋਂ ਜ਼ਿਆਦਾ ਪਾਵਰ ਏਫੀਸਿਏਂਟ ਹੰਦਾ ਹੈ, ਹਾਲਾਂਕਿ 3 ਸਟਾਰ ਵਾਲੇ ਏਸੀ ਦੀ ਕੀਮਤ ਸਸਤੀ ਹੋਣ ਦੇ ਨਾਲ ਹੀ ਪਾਵਰ ਏਫੀਸੀਏਂਟ ਵੀ ਹੁੰਦੀ ਹੈ।
ਜੇਕਰ ਤੁਸੀਂ 5 ਸਟਾਰ ਰੇਟਿੰਗ ਵਾਲਾ 1.5 ਟਨ ਦਾ ਏਸੀ ਲਵਾਉਣਾ ਚਾਹੁੰਦੇ ਹੋ ਤਾਂ ਇਹ ਤਕਰੀਬਨ 840 ਵਾਟ ਬਿਜਲੀ ਪ੍ਰਤੀ ਘੰਟੇ ਦੇ ਹਿਸਾਬ ਨਾਲ ਖਪਤ ਕਰਦਾ ਹੈ, ਜੇਕਰ ਤੁਸੀਂ ਦਿਨ ’ਚ ਔਸਤਨ 8 ਘੰਟੇ ਏਸੀ ਦੀ ਵਰਤੋਂ ਕਰਦੇ ਹੋ ਤਾਂ ਇਸ ਹਿਸਾਬ ਨਾਲ ਤੁਹਾਡਾ ਏਸੀ ਇੱਕ ਦਿਨ ’ਚ 6.4 ਯੂਨਿਟ ਜਿਲੀ ਦੀ ਖਪਤ ਕਰੇਗਾ। ਜੇਕਰ ਤੁਹਾਡੇ ਇੱਥੇ ਬਿਜਲੀ ਦੀਅ ਦਰ 7.50 ਰੁਪਏ ਪ੍ਰਤੀ ਯੂਨਿਟ ਹੈ ਤਾਂ ਇਸ ਹਿਸਾਬ ਨਾਲ ਇੱਕ ਦਿਨ ’ਚ 48 ਰੁਪਏ ਅਤੇ ਇੱਕ ਮਹੀਨੇ ’ਚ ਲਗਭਗ 1500 ਰੁਪਏ ਦਾ ਬਿੱਲ ਆਵੇਗਾ। (Air Conditioner)
ਉੱਥੇ ਹੀ 3 ਸਟਾਰ ਰੇਟਿੰਗ ਵਾਲਾ 1.5 ਟਨ ਦਾ ਏਸੀ 1104 ਬਿਜਲੀ ਦੀ ਖਪਤ ਇੱਕ ਘੰਟੇ ’ਚ ਕਰਦਾ ਹੈ, ਜੇਕਰ ਤੁਸੀਂ ਇਸ ਨੂੰ 8 ਘੰਟੇ ਚਲਾਉਂਦੇ ਹੋ ਤਾਂ ਇੱਕ ਦਿਨ ’ਚ 9 ਯੂਨਿਟ ਬਿਜਲੀ ਦੀ ਖਪਤ ਹੋਵੇਗੀ, ਇਸ ਹਿਸਾਬ ਨਾਲ ਇੱਕ ਦਿਨ ’ਚ 67.5 ਰੁਪਏ ਅਤੇ ਇੱਕ ਮਹੀਨੇ ’ਚ 2 ਹਜ਼ਾਰ ਰੁਪਏ ਦਾ ਬਿੱਲ ਆਵੇਗਾ, ਦੇਖਿਆ ਜਾਵੇ ਤਾਂ 5 ਸਟਾਰ ਰੇਟਿੰਗ ਵਾਲੇ ਏਸੀ ’ਤੇ ਮਹੀਨੇ ’ਚ 500 ਰੁਪਏ ਦੀ ਬੱਚਤ ਹੋ ਸਕਦੀ ਹੈ।
Air Conditioner
ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ 1.5 ਟਨ ਦੇ ਏਸੀ ਨੂੰ ਮਹੀਨੇ ਭਰ ਚਲਾਉਣ ’ਚ ਕਿੰਨਾ ਖਰਚ ਹੋਵੇਗਾ, ਇਸ ਹਿਸਾਬ ਨਾਲ ਤੁਸੀਂ ਇਹ ਵੀ ਪਲਾਨ ਕਰ ਸਕੋਗੇ ਕਿ ਤੁਹਾਨੂੰ ਆਪਣੇ ਬਜ਼ਟ ਅਨੁਸਾਰ 5 ਸਟਾਰ ਜਾਂ 3 ਸਟਾਰ ਏਸੀ ਕਿਹੜਾ ਖਰੀਦਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਮਾਰਕੀਟ ’ਚ ਕਈ ਕੰਪਨੀਆਂ ਡੂਅਲ ਇਨਵਰਟਰ ਏਸੀ ਦੀ ਵਿੱਕਰੀ ਕਰ ਰਹੀਆਂ ਹਲ, ਜੋ ਕੰਪ੍ਰੈਸ਼ਰ ਦੀ ਸਪੀਡ ਨੂੰ ਘੱਟ ਕਰਕੇ ਬਿਜਲੀ ਦੀ ਬੱਚਤ ਕਰਦੀ ਹੈ, ਜੇਕਰ ਤੁਹਾਡਾ ਬਜ਼ਟ ਚੰਗਾ ਹੈ ਤਾਂ ਤੁਹਾਨੂੰ ਡੂਅਲ ਇਨਵਰਟਰ ਏਸੀ ਹੀ ਖਰੀਦਣਾ ਚਾਹੀਦਾ ਹੈ।
Also Read : Kisan Andolan: ਰੇਲ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖਬਰ, ਇਹ ਟਰੇਨਾਂ ਰੱਦ