ਜ਼ਿਲਾ ਬਠਿੰਡਾ ’ਚ ਹੁਣ ਤੱਕ ਕਿੱਥੇ ਪਈਆਂ ਕਿੰਨੀਆਂ ਵੋਟਾਂ

ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਜ਼ਾਰੀ

ਬਠਿੰਡਾ, (ਸੁਖਜੀਤ ਮਾਨ) ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ। ਵੋਟਾਂ ਸ਼ਾਮ 4 ਵਜੇ ਤੱਕ ਪੈਣਗੀਆਂ । ਕੰਮ-ਧੰਦੇ ਵਾਲੇ ਲੋਕ ਆਪਣੀ ਵੋਟ ਪਹਿਲਾਂ ਭੁਗਤਾਉਣ ਲਈ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੋਿਗ ਬੂਥਾਂ ’ਚ ਪੁੱਜਣੇ ਸ਼ੁਰੂ ਹੋ ਗਏ ਸਨ। ਜ਼ਿਲੇ ਭਰ ’ਚ ਸ਼ੁਰੂਆਤੀ 3 ਘੰਟਿਆਂ ’ਚ ਕਿਧਰੇ ਵੀ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਤੇ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਜ਼ਾਰੀ ਹੈ।

ਖ਼ਬਰ ਲਿਖੇ ਜਾਣ ਤੱਕ ਜ਼ਿਲੇ ਦੀ ਇੱਕ ਨਗਰ ਨਿਗਮ ਬਠਿੰਡਾ, 6 ਨਗਰ ਕੌਂਸਲਾਂ ਭੁੱਚੋ ਮੰਡੀ, ਨਥਾਣਾ, ਗੋਨਿਆਣਾ, ਸੰਗਤ ਮੰਡੀ, ਕੋਟਸ਼ਮੀਰ ਅਤੇ ਕੋਟਫੱਤਾ ਅਤੇ 7 ਨਗਰ ਪੰਚਾਇਤਾਂ ਕੋਠਾਗੁਰੂ, ਭਗਤਾ, ਮਲੂਕਾ, ਭਾਈ ਰੂਪਾ, ਮਹਿਰਾਜ਼, ਮੌੜ ਅਤੇ ਰਾਮਾਂ ਮੰਡੀ ’ਚ ਪਹਿਲੇ ਦੋ ਘੰਟਿਆਂ ’ਚ 22.5625 ਫੀਸਦੀ ਪੋਲ ਹੋ ਚੁੱਕੀ ਸੀ। ਵੇਰਵਿਆਂ ਮੁਤਾਬਿਕ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 26 ’ਚ ਬੂਥ ਨੰਬਰ 100 ’ਤੇ ਸਵੇਰੇ ਮਿਥੇ ਸਮੇਂ ਅਨੁਸਾਰ ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਵੋਟ ਪਾਉਣ ਪੁੱਜੇ ਵੋਟਰਾਂ ਨੇ ਦੱਸਿਆ ਕਿ ਦੁਕਾਨਾਂ ਖੋਲਣ ਲਈ ਉਹ ਸ਼ੁਰੂ ’ਚ ਹੀ ਆਪਣੀ ਵੋਟ ਭੁਗਤਾਉਣ ਪੁੱਜੇ ਸਨ ਪਰ ਮਸ਼ੀਨ ਖ਼ਰਾਬ ਹੋਣ ਕਰਕੇ ਵੋਟਾਂ ਪੈਣ ਦਾ ਕੰਮ ਲੇਟ ਸ਼ੁਰੂ ਹੋਇਆ ਹੈ। ਇਸ ਬੂਥ ’ਤੇ ਕਰੀਬ 20 ਮਿੰਟ ਤੱਕ ਵੋਟਾਂ ਲੇਟ ਸ਼ੁਰੂ ਹੋਈਆਂ।

ਵੋਟ ਫੀਸਦੀ ਦੇ ਜੋ ਅੰਕੜੇ ਹਾਸਿਲ ਹੋਏ ਹਨ ਉਸ ਮੁਤਾਬਿਕ ਬੰਿਠਡਾ ਨਗਰ ਨਿਗਮ ਦੇ ਵਾਰਡ ਨੰਬਰ 1 ਤੋਂ 17 ਤੱਕ ਦੇ ਪੋਿਗ ਬੂਥਾਂ ’ਚ 10 ਵਜੇ ਤੱਕ 12 ਫੀਸਦੀ, 18 ਤੋਂ 35 ਤੱਕ 13 ਫੀਸਦੀ ਅਤੇ 36 ਤੋਂ 50 ਵਾਰਡ ਤੱਕ ਦੇ ਬੂਥਾਂ ’ਚ 14 ਫੀਸਦੀ ਵੋਟਿੰਗ ਹੋ ਚੁੱਕੀ ਸੀ। ਗੋਨਿਆਣਾ ਨਗਰ ਕੌਂਸਲ ’ਚ 21 ਫੀਸਦੀ, ਭੁੱਚੋ ਮੰਡੀ 22 ਫੀਸਦੀ, ਰਾਮਾਂ ਮੰਡੀ 21 ਫੀਸਦੀ, ਨਥਾਣਾ ’ਚ 27, ਸੰਗਤ ਮੰਡੀ ’ਚ 25, ਮੌੜ ਮੰਡੀ ’ਚ 18, ਕੋਟਫੱਤਾ ’ਚ 28, ਕੋਟਸ਼ਮੀਰ ’ਚ 29, ਮਹਿਰਾਜ਼ ’ਚ 22 ਫੀਸਦੀ, ਮਲੂਕਾ ’ਚ 26, ਭਾਈ ਰੂਪਾ ’ਚ 29, ਕੋਠਾ ਗੁਰੂ ’ਚ 29 ਅਤੇ ਭਗਤਾ ਭਾਈ ’ਚ 24 ਫੀਸਦੀ ਵੋਟ ਪੋਲ ਹੋ ਚੁੱਕੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.