ਜਾਣੋ, ਡੇਢ ਕਰੋੜ ਦੇ ਇਕੱਠ ਨੂੰ ਕਿੰਨੇ ਟਨ ਵੰਡੀ ਗਈ ‘ਕਾਜੂ ਕਤਲੀ’

ਤੀਹ ਹਜ਼ਾਰ ਸੇਵਾਦਾਰਾਂ ਨੇੇ ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਵਰਤਾਇਆ ਲੰਗਰ

  • ਸਾਧ-ਸੰਗਤ ਨੂੰ ਮਿਲਿਆ ਕਾਜੂ ਕਤਲੀ ਤੇ ਮਾਲਪੂੜੇ ਦਾ ਪ੍ਰਸ਼ਾਦ, ਲੰਗਰ ਨਾਲ ਮਿਲਿਆ ਮਟਰ ਪਨੀਰ, ਟਰੱਕਾਂ ਦੇ ਟਰੱਕ ਵਰਤੀ ਗਈ ਲੰਗਰ ਲਈ ਸਮੱਗਰੀ

ਸਰਸਾ (ਲਖਜੀਤ ਇੰਸਾਂ)। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਨੂੰ ਇਲਾਹੀ ਕਾਜੂ ਕਤਲੀ (Kaju Katli) ਤੇ ਮਾਲਪੂੜਿਆਂ (Malpua) ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਡੇਢ ਕਰੋੜ ਤੋਂ ਜ਼ਿਆਦਾ ਦੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੂੰ ਲੰਗਰ ਛਕਾਉਣ ਦੇ ਲਈ 10000 ਸੇਵਾਦਾਰਾਂ ਨੇ ਟਰੱਕਾਂ ਦੇ ਟਰੱਕ ਸਮੱਗਰੀ ਲੰਗਰ ਬਣਾਉਣ ਲਈ ਵਰਤੀ ਤੇ ਕਈ ਹਜ਼ਾਰ ਸੇਵਾਦਾਰ ਕਾਜੂ ਕਤਲੀ ਤੇ ਮਾਲਪੂੜੇ ਬਣਾਉਣ ਦੀ ਸੇਵਾ ਵਿੱਚ ਰਾਤ ਭਰ ਲੱਗੇ ਰਹੇ। ਪ੍ਰਸ਼ਾਦ ਬਣਾਉਣ ਦੀ ਇਸ ਪ੍ਰਕਿਰਿਆ ਵਿੱਚ ਅਜ਼ੂਬਾ ਇਹ ਸੀ ਕਿ ਇਲਾਹੀ ਪ੍ਰਸ਼ਾਦ ਬਣਾਉਣ ਦੀ ਸ਼ੁਰੂਆਤ ਦੇਰ ਰਾਤ 11 ਵਜੇ ਸ਼ੁਰੂ ਹੋਈ, ਜਿਸ ਨੂੰ ਸੇਵਾਦਾਰਾਂ ਨੇ ਅਣਥੱਕ ਮਿਹਨਤ ਨਾਲ ਪੂਰਾ ਕੀਤਾ।

Kaju Katli

ਲੰਗਰ ਸੰਮਤੀ ਦੇ ਜ਼ਿੰਮੇਵਾਰ ਨਿਰਮਲ ਸਿੰਘ ਇੰਸਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ਦੀ ਤਿਆਰੀ ਲਈ ਸੇਵਾਦਾਰ 23 ਜਨਵਰੀ ਤੋਂ ਹੀ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਸੇਵਾ ਕਾਰਜ ਵਿੱਚ ਜੁਟੇ ਹੋਏ ਲੰਗਰ ਬਣਾਉਣ ਲਈ ਜਿੱਥੇ ਸੇਵਾਦਾਰ ਭੈਣਾਂ ਦਿਨ-ਰਾਤ ਲੱਗੀਆਂ ਰਹੀਆਂ ਉਥੇ ਮਟਰ ਪਨੀਰ ਦੀ ਸਬਜੀ ਬਣਾਉਣ ਲਈ ਸੇਵਾਦਾਰ ਭਾਈ ਲਗਾਤਾਰ ਸੇਵਾ ’ਚ ਲੱਗੇ ਰਹੇ। ਲੰਗਰ ਘਰ ਵਿੱਚ ਪਵਿੱਤਰ ਇਲਾਹੀ ਭਜਨ ਤੇ ਸਿਮਰਨ ਦੇ ਮਿਸ਼ਰਣ ’ਚ ਬਣ ਰਿਹਾ ਲੰਗਰ ਸੇਵਾਦਾਰਾਂ ਦੀ ਸ਼ਰਧਾ-ਉਤਸ਼ਾਹ ਨੂੰ ਚਾਰ ਗੁਣਾ ਵਧ ਰਿਹਾ ਸੀ ਪਵਿੱਤਰ ਭੰਡਾਰੇ ’ਤੇ ਆਈ ਕਰੋੜਾਂ ਦੀ ਸਾਧ-ਸੰਗਤ ਦੇ ਲੰਗਰ ਲਈ ਟਰੱਕਾਂ ਦੇ ਟਰੱਕ ਸਮੱਗਰੀ ਵਰਤੀ ਗਈ।

ਸਮੱਗਰੀ ਦੀ ਮਾਤਰਾ

  • 30 ਟਰੱਕ ਆਟਾ
  • 7 ਟਰੱਕ ਮਟਰ
  • 13 ਟਨ ਪਨੀਰ
  • 40 ਟਨ ਕਾਜੂ ਕਤਲੀ
  • 70 ਟਨ ਮਾਲਪੂੜੇ
  • 20 ਕੁਇੰਟਲ ਮਿਰਚ ਮਸਾਲਾ
  • 1 ਟਰੱਕ ਪਿਆਜ
  • 10 ਕੁਇੰਟਲ ਕਰੀਮ
  • 2000 ਟੀਨ ਘਿਓ

ਕੁਝ ਹੀ ਘੰਟਿਆਂ ਵਿੱਚ ਪ੍ਰਸ਼ਾਦ ਬਣਨਾ ਰਿਹਾ ਅਜੂਬਾ

ਪਵਿੱਤਰ ਭੰਡਾਰੇ ’ਤੇ ਆਈ ਸਾਧ-ਸੰਗਤ ਦੇ ਲਈ ਦੇਰ ਰਾਤ ਕਾਜੂ ਕਤਲੀ ਤੇ ਮਾਲਪੂੜੇ ਦਾ ਪ੍ਰਸ਼ਾਦ ਵੰਡੇ ਜਾਣ ਬਾਰੇ ਲੰਗਰ ਸੰਮਤੀ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ ਜ਼ਿੰਮੇਵਾਰ ਭਾਈਆਂ ਦਾ ਸੰਦੇਸ਼ ਮਿਲਣ ਤੋਂ ਬਾਅਦ ਸਾਰੇ ਸੇਵਾਦਾਰ ਪ੍ਰਸ਼ਾਦ ਬਣਾਉਣ ਵਿੱਚ ਜੁਟ ਗਏ ਤੇ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਤੋਂ ਪਹਿਲਾਂ-ਪਹਿਲਾਂ 40 ਟਨ ਕਾਜੂ ਕਤਲੀ ਤੇ 70 ਟਨ ਮਾਲ੍ਹਪੂੜਿਆਂ ਦਾ ਪ੍ਰਸ਼ਾਦ ਤਿਆਰ ਕਰ ਲਿਆ ਗਿਆ।

Maloua

ਸੱਤ-ਸੱਤ ਪੀਸ ਕਾਜੂ ਕਤਲੀ ਤੇ ਤਿੰਨ ਮਾਲ੍ਹਪੂੜੇ

ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਨਾਲ ਸਾਧ-ਸੰਗਤ ਨੂੰ ਐੱਮਐੱਸਜੀ ਭੰਡਾਰੇ ਦੇ ਦੋ ਪ੍ਰਸ਼ਾਦ ਮਿਲੇ ਸਾਧ-ਸੰਗਤ ਨੂੰ ਸੱਤ-ਸੱਤ ਕਾਜੂ ਕਤਲੀ ਦੇ ਪੀਸ ਤੇ ਤਿੰਨ ਮਾਲ੍ਹਪੂੜਿਆਂ ਦਾ ਪ੍ਰਸ਼ਾਦ ਵੰਡਿਆ ਗਿਆ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਖੁਸ਼ੀਆਂ ਦਿੰਦੇ ਹੋਏ ਖੁਦ ਵੀ ਸਾਧ-ਸੰਗਤ ਦੇ ਨਾਲ ਬੈਠ ਕੇ ਪ੍ਰਸ਼ਾਦ ਗ੍ਰਹਿਣ ਕੀਤਾ।

ਲੰਗਰ ’ਚ ਵਰਤੀ ਟਰੱਕਾਂ ਦੇ ਟਰੱਕ ਸਮੱਗਰੀ

ਸੇਵਾਦਾਰ ਭਾਈ ਨਿਰਮਲ ਸਿੰਘ ਇੰਸਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ’ਤੇ ਕਰੋੜਾਂ ਦੀ ਸਾਧ-ਸੰਗਤ ਲਈ ਟਰੱਕਾਂ ਦੇ ਟਰੱਕ ਲੰਗਰ ਬਣਾਉਣ ਲਈ ਸਮੱਗਰੀ ਵਰਤੀ ਗਈ, ਜਿਸ ਨਾਲ ਸੇਵਾਦਾਰਾਂ ਨੇ ਲੰਗਰ-ਪ੍ਰਸ਼ਾਦ ਤਿਆਰ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।