ਜਪਾਨ ਇੱਕ ਅਜਿਹਾ ਦੇਸ਼ ਹੈ, ਜਿਸ ਨੂੰ 4 ਵੱਡੇ ਤੇ ਕਈ ਛੋਟੇ ਮਹਾਂਦੀਪਾਂ ਦਾ ਇੱਕ ਸਮੂਹ ਮੰਨਿਆ ਜਾਂਦਾ ਹੈ। ਉੱਥੇ ਹੀ ਭਾਰਤ ਹੀ ਨਹੀਂ ਸਗੋਂ ਵੱਖ ਵੱਖ ਦੇਸ਼ਾਂ ਦੇ ਲੋਕ ਇੱਥੇ ਘੁੰਮਣ ਆਉਂਦੇ ਜਾਂਦੇ ਰਹਿੰਦੇ ਹਨ, ਐਨਾ ਹੀ ਨਹੀਂ ਭਾਰਤ ਦੇ ਕਾਫ਼ੀ ਲੋਕ ਇੱਥੇ ਰੁਜ਼ਗਾਰ ਲਈ ਗਏ ਹੋਏ ਹਨ। ਉੱਥੇ ਹੀ ਅਜਿਹੇ ’ਚ ਕਾਫ਼ੀ ਲੋਕਾਂ ਦਾ ਇਹ ਵੀ ਸਵਾਲ ਰਹਿੰਦਾ ਹੈ ਕਿ ਭਾਰਤ ਦਾ ਇੱਕ ਰੁਪੱਈਆ ਜਪਾਨ ’ਚ ਕਿੰਨੇ ਰੁਪਏ ਦੇ ਬਰਾਬਰ ਹੁੰਦਾ ਹੈ, ਅਤੇ ਕੁਝ ਲੋਕਾਂ ਦੇ ਦਿਮਾਗ ’ਚ ਇਹ ਵੀ ਸਵਾਲ ਰਹਿੰਦਾ ਹੈ ਕਿ ਭਾਰਤ ’ਚ ਜਪਾਨ ਦਾ 100, 200 ਜਾਂ ਫਿਰ 500 ਰੁਪਏ ਕਿੰਨੇ ਰੁਪਏ ਦੇ ਬਰਾਬਰ ਹੋਣਗੇ? ਤਾਂ ਆਓ ਇਸ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ। (Japanese Yen)
ਦਰਅਸਲ, ਇਹ ਦੁਨੀਆਂ ਦਾ 11ਵਾਂ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਹੈ, ਜਿੱਥੇ ਭਾਰਤ ਵਾਂਗ ਰੁਪਏ ਅਤੇ ਅਮਰੀਕਾ ਵਾਂਗ ਡਾਲਰ ਨਹੀਂ ਸਗੋਂ ਜਪਾਨ ਦੀ ਆਪਣੀ ਖੁਦ ਦੀ ਕਰੰਸੀ ਹੈ ਤੇ ਉਸ ਦਾ ਨਾਂਅ ਹੈ ਯੇਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕੀ ਡਾਲਰ ਤੇ ਵਿਦੇਸ਼ੀ ਕਰੰਸੀ ਬਜ਼ਾਰ ’ਚ ਇਹ ਤੀਜੀ ਸਭ ਤੋਂ ਵੱਡੀ ਇਕਾਨਮੀ ਵਾਲੀ ਕਰੰਸੀ ਮੰਨੀ ਜਾਂਦੀ ਹੈ। (Japanese Yen)
ਜਪਾਨ ਦਾ 500 ਦਾ ਨੋਟ ਭਾਰਤ ’ਚ ਕਿੰਨਾ ਹੋਵੇਗਾ? | Japanese Yen
ਦੱਸ ਦਈਏ ਕਿ, ਜਪਾਨ ਦਾ ਇੱਕ ਯੇਨ ਭਾਤਰ ’ਚ 0.560 ਦੇ ਬਰਾਬਰ ਹੁੰਦਾ ਹੈ, ਇਸ ਤਰ੍ਹਾਂ ਜਪਾਨ ਦਾ 500 ਯੇਨ ਭਾਰਤ ’ਚ 281.31 ਦੇ ਬਰਾਬਰ ਹੁੰਦਾ ਹੈ, ਐਨਾ ਹੀ ਨਹੀਂ ਇੱਥੇ 1,5,10,50 ਅਤੇ 100 ਦੇ ਨਾਲ-ਨਾਲ 500 ਯੇਨ ਦੇ ਵੀ ਸਿੱਕੇ ਚੱਲਦੇ ਹਨ।
Also Read : ਸਕੂਲ ਪ੍ਰਬੰਧਕ ਜ਼ਿੰਮੇਵਾਰੀ ਨਿਭਾਉਣ