ਔਰਤ ਕਦੋਂ ਤੱਕ ਵਿਚਾਰੀ ਬਣੀ ਰਹੇਗੀ?

ਔਰਤ ਕਦੋਂ ਤੱਕ ਵਿਚਾਰੀ ਬਣੀ ਰਹੇਗੀ?

ਅਸੀਂ ਤਾਲਿਬਾਨ-ਅਫ਼ਗਾਨਿਸਤਾਨ ’ਚ ਬੱਚੀਆਂ ਅਤੇ ਔਰਤਾਂ ’ਤੇ ਹੋ ਰਹੀ ਕਰੂਰਤਾ, ਸੋਸ਼ਣ ਦੀਆਂ ਚਰਚਾਵਾਂ ’ਚ ਰੁੱਝੇ ਦਿਖਾਈ ਦਿੰਦੇ ਹਾਂ ਪਰ ਭਾਰਤ ’ਚ ਆਏ ਦਿਨ ਨਬਾਲਗ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਨਾਲ ਹੋਣ ਵਾਲੀਆਂ ਛੇੜਛਾੜ, ਜਬਰ-ਜਿਨਾਹ, ਹਿੰਸਾ ਦੀਆਂ ਘਟਨਾਵਾਂ ’ਤੇ ਕਿਉਂ ਚੁੱਪ ਵੱਟ ਲੈਂਦੇ ਹਾਂ? ਇਸ ਦੇਸ਼ ’ਚ ਜਿੱਥੇ ਨਵਰਾਤਿਆਂ ’ਚ ਕੰਨਿਆ ਪੂਜਨ ਕੀਤਾ ਜਾਂਦਾ ਹੈ, ਲੋਕ ਕੰਨਿਆ ਨੂੰ ਘਰ ਬੁਲਾ ਕੇ ਉਨ੍ਹਾਂ ਦੇ ਪੈਰ ਧੋਂਦੇ ਹਨ ਅਤੇ ਉਨ੍ਹਾਂ ਨੂੰ ਯਥਾਸੰਭਵ ਤੋਹਫ਼ਾ ਦੇ ਕੇ ਦੇਵੀ ਮਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਦੇ ਹਨ, ਉੱਥੇ ਇਸ ਦੇਸ਼ ’ਚ ਧੀਆਂ ਨੂੰ ਗਰਭ ’ਚ ਹੀ ਮਾਰ ਦਿੱਤੇ ਜਾਣ ਅਤੇ ਔਰਤ ਦੀ ਮਾਣ-ਮਰਿਆਦਾ ਅਤੇ ਹੋਂਦ ਨੂੰ ਨੋਚਣ ਦੀ ਤ੍ਰਾਸਦੀ ਵੀ ਹੈ ਇਨ੍ਹਾਂ ਦੋਵਾਂ ਕਾਰਿਆਂ ’ਚ ਕੋਈ ਵੀ ਤਾਂ ਸਮਾਨਤਾ ਨਹੀਂ ਸਗੋਂ ਗਜ਼ਬ ਦਾ ਵਿਰੋਧਾਭਾਸ ਦਿਖਾਈ ਦਿੰਦਾ ਹੈ

ਦੁਨੀਆਭਰ ’ਚ ਔਰਤਾਂ ਦੀ ਹੋਂਦ ਅਤੇ ਮਾਣ-ਮਰਿਆਦਾ ਲਈ ਜਾਗਰੂਕਤਾ ਅਤੇ ਅੰਦੋਲਨਾਂ ਦੇ ਬਾਵਜੂਦ ਔਰਤਾਂ ’ਤੇ ਅੱਤਿਆਚਾਰ ਵਧਦੇ ਜਾ ਰਹੇ ਹਨ ਸਾਡੇ ਦੇਸ਼ ’ਚ ਵੀ ਔਰਤਾਂ ਦੀ ਹਾਲਤ, ਕੰਨਿਆ ਭਰੂਣ ਹੱਤਿਆ ਦੀਆਂ ਵਧਦੀਆਂ ਘਟਨਾਵਾਂ, ਕੁੜੀਆਂ ਦੀ ਤੁਲਨਾ ’ਚ ਮੁੰਡਿਆਂ ਦੀ ਵਧਦੀ ਗਿਣਤੀ, ਤਲਾਕ ਦੇ ਵਧਦੇ ਮਾਮਲੇ, ਪਿੰਡਾਂ ’ਚ ਔਰਤਾਂ ਦਾ ਅਨਪੜ੍ਹ ਹੋਣਾ, ਕੁਪੋਸ਼ਣ ਅਤੇ ਸ਼ੋਸ਼ਣ, ਔਰਤਾਂ ਦੀ ਸੁਰੱਖਿਆ, ਔਰਤਾਂ ਨਾਲ ਹੋਣ ਵਾਲੀਆਂ ਜਬਰ ਜਿਨਾਹ ਦੀਆਂ ਘਟਨਾਵਾਂ, ਅਸ਼ਲੀਲ ਹਰਕਤਾਂ ਅਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਖਿਲਾਫ਼ ਹੋਣ ਵਾਲੇ ਅਪਰਾਧਾਂ ’ਤੇ ਪ੍ਰਭਾਵੀ ਚਰਚਾ ਅਤੇ ਸਖ਼ਤ ਫੈਸਲਿਆਂ ’ਚੋਂ ਇੱਕ ਸਾਰਥਿਕ ਵਾਤਾਵਰਨ ਦਾ ਨਿਰਮਾਣ ਕੀਤੇ ਜਾਣ ਦੀ ਉਮੀਦ ਹੈ

ਕਿਉਂਕਿ ਇੱਕ ਚੀਸ ਜਿਹੀ ਮਨ ’ਚ ਉੁਠਦੀ ਹੈ ਕਿ ਆਖਰ ਔਰਤ ਕਦੋਂ ਤੱਕ ਭੋਗ ਦੀ ਵਸਤੂ ਬਣੀ ਰਹੇਗੀ? ਉਸ ਦਾ ਜੀਵਨ ਕਦੋਂ ਤੱਕ ਖ਼ਤਰਿਆਂ ’ਚ ਘਿਰਿਆ ਰਹੇਗਾ? ਜਬਰ-ਜਿਨਾਹ, ਛੇੜਖਾਨੀ, ਭਰੂਣ ਹੱਤਿਆ ਅਤੇ ਦਹੇਜ਼ ਦੇ ਮੱਚਦੇ ਭਾਂਬੜ ’ਚ ਉਹ ਕਦੋਂ ਤੱਕ ਭਸਮ ਹੁੰਦੀ ਰਹੇਗੀ? ਕਦੋਂ ਤੱਕ ਉਸ ਦੀ ਹੋਂਦ ਅਤੇ ਮਾਣ-ਮਰਿਆਦਾ ਨੂੰ ਨੋਚਿਆ ਜਾਂਦਾ ਰਹੇਗਾ?

ਦਰਅਸਲ, ਛੋਟੀਆਂ ਲੜਕੀਆਂ ਜਾਂ ਔਰਤਾਂ ਦੀ ਹਾਲਤ ਕਈ ਮੁਸਲਿਮ ਅਤੇ ਅਫ਼ਰੀਕੀ ਦੇਸ਼ਾਂ ’ਚ ਤਰਸਯੋਗ ਹੈ ਜਦੋਂ ਕਿ ਕਈ ਮੁਸਲਿਮ ਦੇਸ਼ਾਂ ’ਚ ਔਰਤਾਂ ’ਤੇ ਅੱਤਿਆਚਾਰ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੀ ਤਜ਼ਵੀਜ ਹੈ, ਅਫ਼ਗਾਨਿਸਤਾਨ-ਤਾਲਿਬਾਨ ਦਾ ਅਪਵਾਦ ਹੈ ਉੱਥੋਂ ਦੇ ਤਾਲਿਬਾਨੀ ਸ਼ਾਸਕਾਂ ਨੇ ਔਰਤਾਂ ਨੂੰ ਲੈ ਕੇ ਜੋ ਫ਼ਰਮਾਨ ਜਾਰੀ ਕੀਤੇ ਹਨ ਉਹ ਔਰਤ-ਵਿਰੋਧੀ ਹੋਣ ਨਾਲ ਦਿਲ ਨੂੰ ਦਹਿਲਾਉਣ ਵਾਲੇ ਹਨ ਨਵੇਂ ਤਾਲਿਬਾਨੀ ਫਰਮਾਨਾਂ ਅਨੁਸਾਰ ਔਰਤਾਂ ਅੱਠ ਸਾਲ ਦੀ ਉਮਰ ਤੋਂ ਬਾਅਦ ਪੜ੍ਹਾਈ ਨਹੀਂ ਕਰ ਸਕਣਗੀਆਂ ਅੱਠ ਸਾਲ ਤੱਕ ਉਹ ਸਿਰਫ਼ ਕੁਰਾਨ ਹੀ ਪੜ੍ਹਨਗੀਆਂ 12 ਸਾਲ ਤੋਂ ਵੱਡੀਆਂ ਸਾਰੀਆਂ ਲੜਕੀਆਂ ਅਤੇ ਵਿਧਵਾਵਾਂ ਨੂੰ ਜਬਰੀ ਤਾਲਿਬਾਨੀ ਲੜਾਕਿਆਂ ਨਾਲ ਨਿਕਾਹ ਕਰਨਾ ਪਵੇਗਾ ਬਿਨਾਂ ਬੁਰਕੇ ਜਾਂ ਬਿਨਾਂ ਆਪਣੇ ਮਰਦ ਦੇ ਘਰੋਂ ਬਾਹਰ ਨਿੱਕਲਣ ਵਾਲੀਆਂ ਔਰਤਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ

ਔਰਤਾਂ ਕੋਈ ਨੌਕਰੀ ਨਹੀਂ ਕਰਨਗੀਆਂ ਅਤੇ ਸ਼ਾਸਨ ’ਚ ਭਾਗੀਦਾਰੀ ਨਹੀਂ ਕਰਨਗੀਆਂ ਦੂਜੇ ਮਰਦ ਨਾਲ ਰਿਸ਼ਤੇ ਬਣਾਉਣ ਵਾਲੀਆਂ ਔਰਤਾਂ ਨੂੰ ਕੋੜਿਆਂ ਨਾਲ ਕੁੱਟਿਆ ਜਾਵੇਗਾ ਔਰਤਾਂ ਆਪਣੇ ਘਰ ਦੀ ਬਾਲਕਨੀ ’ਚੋਂ ਵੀ ਬਾਹਰ ਨਹੀਂ ਝਾਕਣਗੀਆਂ ਐਨੇ ਸਖ਼ਤ, ਕਰੂਰ ਅਤੇ ਅਣਮਨੁੱਖੀ ਕਾਨੂੰਨ ਲਾਗੂ ਹੋ ਜਾਣ ਦੇ ਬਾਵਜੂਦ ਅਫ਼ਗਾਨਿਸਤਾਨ ਦੀਆਂ ਪੜ੍ਹੀਆਂ-ਲਿਖੀਆਂ ਅਤੇ ਜਾਗਰੂਕ ਔਰਤਾਂ ਬਿਨਾਂ ਡਰੇ ਸੜਕਾਂ ’ਤੇ ਥਾਂ-ਥਾਂ ਪ੍ਰਦਰਸ਼ਨ ਕਰ ਰਹੀਆਂ ਹਨ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਨੂੰ ਇਨ੍ਹਾਂ ਔਰਤਾਂ ਦੀ ਅਜ਼ਾਦ ਹੋਂਦ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ

ਤਮਾਮ ਜਾਗਰੂਕਤਾ ਅਤੇ ਸਰਕਾਰੀ ਯਤਨਾਂ ਦੇ ਬਾਵਜ਼ੂਦ ਭਾਰਤ ’ਚ ਵੀ ਔਰਤਾਂ ਦੀ ਸਥਿਤੀ ’ਚ ਉਚਿਤ ਬਦਲਾਅ ਨਹੀਂ ਆਇਆ ਹੈ ਭਾਰਤ ’ਚ ਵੀ ਜਦੋਂ ਕੁਝ ਧਰਮ ਦੇ ਠੇਕੇਦਾਰ ਹਿੰਸਾਤਮਕ ਅਤੇ ਹਮਲਾਵਰ ਤਰੀਕਿਆਂ ਨਾਲ ਔਰਤਾਂ ਨੂੰ ਜਨਤਕ ਥਾਵਾਂ ’ਤੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹਨ ਤਾਂ ਉਹ ਵੀ ਤਾਲਿਬਾਨੀ ਹੀ ਨਜ਼ਰ ਆਉਂਦੇ ਹਨ ਸਮਾਂ ਬੀਤਣ ਦੇ ਨਾਲ ਸਰਕਾਰ ਨੂੰ ਵੀ ਇਹ ਗੱਲ ਮਹਿਸੂਸ ਹੋਣ ਲੱਗੀ ਹੈ ਸ਼ਾਇਦ ਇਸ ਲਈ ਸਰਕਾਰੀ ਯੋਜਨਾਵਾਂ ’ਚ ਔਰਤਾਂ ਦੀ ਭੂਮਿਕਾ ਨੂੰ ਵੱਖ ਤੋਂ ਨਿਸ਼ਾਨਦੇਹ ਕੀਤੇ ਜਾਣ ਲੱਗਾ ਹੈ

ਸਭ ਤੋਂ ਚੰਗੀ ਗੱਲ ਇਸ ਵਾਰ ਇਹ ਹੈ ਕਿ ਸਮਾਜ ਦੀ ਤਰੱਕੀ ’ਚ ਔਰਤਾਂ ਦੀ ਭੂਮਿਕਾ ਨੂੰ ਪ੍ਰਵਾਨ ਕੀਤਾ ਜਾਣ ਲੱਗਾ ਹੈ ਇੱਕ ਕਹਾਵਤ ਹੈ ਕਿ ਔਰਤ ਜੰਮਦੀ ਨਹੀਂ , ਬਣਾ ਦਿੱਤੀ ਜਾਂਦੀ ਹੈ ਅਤੇ ਕਈ ਕੱਟੜ ਮਾਨਤਾ ਵਾਲੇ ਔਰਤ ਨੂੰ ਮਰਦ ਦੀ ਖੇਤੀ ਸਮਝਦੇ ਹਨ ਇਸ ਲਈ ਅੱਜ ਦੀ ਔਰਤ ਨੂੰ ਹਾਸ਼ੀਆ ਨਹੀਂ, ਪੂਰਾ ਪੰਨਾ ਚਾਹੀਦਾ ਹੈ ਪੂਰੇ ਪੰਨੇ ਜਿੰਨੇ ਪੁਰਸ਼ਾਂ ਨੂੰ ਪ੍ਰਾਪਤ ਹਨ ਪੁਰਸ਼ ਸਮਾਜ ਨੂੰ ਉਨ੍ਹਾਂ ਆਦਤਾਂ, ਰੁਝਾਨਾਂ, ਇੱਛਾਵਾਂ, ਵਾਸਨਾਵਾਂ ਅਤੇ ਕੱਟੜਤਾਵਾਂ ਨੂੰ ਅਲਵਿਦਾ ਕਹਿਣਾ ਹੀ ਹੋਵੇਗਾ ਜਿਨ੍ਹਾਂ ਦਾ ਹੱਥ ਫੜ੍ਹ ਕੇ ਉਸ ਢਲਾਣ ’ਚ ਉੱਤਰ ਗਏ ਜਿੱਥੇ ਰਫ਼ਤਾਰ ਤੇਜ਼ ਹੈ ਅਤੇ ਵਿਵੇਕ ਬੇਕਾਬੂ ਹੈ ਜਿਸ ਦਾ ਨਤੀਜਾ ਹੈ ਔਰਤ ’ਤੇ ਹੋ ਰਹੇ ਨਿੱਤ ਨਵੇਂ ਅਪਰਾਧ ਅਤੇ ਅੱਤਿਆਚਾਰ
‘ਯਤਰ ਪੁਜਅੰਤੇ ਨਾਰਯਸਤੁ ਤਤਰ ਰਮੰਤੇ ਦੇਵਤਾ’ ਭਾਵ ਜਿੱਥੇ ਔਰਤ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ ਪਰ ਅੱਜ ਅਸੀਂ ਦੇਖਦੇ ਹਾਂ ਕਿ ਔਰਤ ਦਾ ਹਰ ਥਾਂ ਅਪਮਾਨ ਹੁੰਦਾ ਜਾ ਰਿਹਾ ਹੈ

ਉਸ ਨੂੰ ‘ਭੋਗ ਦੀ ਵਸਤੂ’ ਸਮਝ ਕੇ ਆਦਮੀ, ‘ਆਪਣੇ ਤਰੀਕੇ’ ਨਾਲ ‘ਇਸਤੇਮਾਲ’ ਕਰ ਰਿਹਾ ਹੈ, ਇਹ ਬੇਹੱਦ ਚਿੰਤਾਜਨਕ ਗੱਲ ਹੈ ਅੱਜ ਕਈ ਸ਼ਕਲਾਂ ’ਚ ਔਰਤ ਦੇ ਵਜੂਦ ਨੂੰ ਧੁੰਦਲਾ ਕਰਨ ਦੀਆਂ ਘਟਨਾਵਾਂ ਸ਼ਕਲ ਬਦਲ-ਬਦਲ ਕੇ ਕਾਲੇ ਅਧਿਆਏ ਰਚ ਰਹੀ ਹੈ ਦੇਸ਼ ’ਚ ਸਮੂਹਿਕ ਦੁਰਾਚਾਰ ਦੀਆਂ ਵਾਰਦਾਤਾਂ ’ਚ ਕਮੀ ਬੇਸ਼ੱਕ ਹੀ ਆਈ ਹੋਵੇ, ਪਰ ਉਨ੍ਹਾਂ ਘਟਨਾਵਾਂ ਦਾ ਰਹਿ-ਰਹਿ ਕੇ ਸਾਹਮਣੇ ਆਉਣਾ ਤ੍ਰਾਸਦੀਪੂਰਨ ਅਤੇ ਦੁਖਦਾਈ ਹੈ

ਜ਼ਰੂਰਤ ਲੋਕਾਂ ਨੂੰ ਇਸ ਸੋਚ ਤੱਕ ਲਿਜਾਣ ਦੀ ਹੈ ਕਿ ਜੋ ਹੁੰਦਾ ਆਇਆ ਹੈ ਉਹ ਗਲਤ ਹੈ ਔਰਤਾਂ ਖਿਲਾਫ਼ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਕਾਨੂੰਨਾਂ ਦੀ ਸਖ਼ਤਾਈ ਨਾਲ ਪਾਲਣਾ ਅਤੇ ਸਰਕਾਰਾਂ ’ਚ ਇੱਛਾ-ਸ਼ਕਤੀ ਜ਼ਰੂਰੀ ਹੈ ਕਾਰਜਸਥਾਨ ’ਤੇ ਔਰਤਾਂ ਦੇ ਸ਼ੋਸ਼ਣ ਦੇ ਵਿਰੋਧ ’ਚ ਲਿਆਂਦੇ ਗਏ ਕਾਨੂੰਨਾਂ ਨਾਲ ਔਰਤ ਸ਼ੋਸ਼ਣ ’ਚ ਕਿੰਨੀ ਕਮੀ ਆਈ ਹੈ, ਇਸ ਦੇ ਕੋਈ ਪ੍ਰਭਾਵੀ ਨਤੀਜੇ ਦੇਖਣ ’ਚ ਨਹੀਂ ਆਏ ਹਨ, ਪਰ ਸਮਾਜਿਕ ਸੋਚ ’ਚ ਇੱਕ ਬਦਲਾਅ ਦਾ ਵਾਤਾਵਰਨ ਬਣ ਰਿਹਾ ਹੈ, ਇਹ ਸ਼ੁੱਭ ਸੰਕੇਤ ਹੈ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ