Short Circuit Accident: ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਦਾ ਸਮਾਨ ਸੜ ਕੇ ਸੁਆਹ

Short Circuit Accident
ਫ਼ਤਹਿਗੜ੍ਹ ਸਾਹਿਬ : ਅੱਗ ਨਾਲ ਸੜੇ ਘਰ ਦੇ ਸਮਾਨ ਦਾ ਦ੍ਰਿਸ਼ ਤੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਪੀੜਤ ਪਰਿਵਾਰ ਦੇ ਘਰ ਹਾਲ ਪੁੱਛਣ ਮੌਕੇ। ਤਸਵੀਰ: ਅਨਿਲ ਲੁਟਾਵਾ

ਵਿਧਾਇਕ ਰਾਏ ਨੇ ਪਰਿਵਾਰ ਦਾ ਹਾਲ ਜਾਣਿਆ

Short Circuit Accident: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ । ਨਗਰ ਕੌਂਸਲ ਸਰਹੰਦ ਦੇ ਅਧੀਨ ਆਉਂਦੇ ਵਾਰਡ ਨੰਬਰ ਇੱਕ ਤਲਾਣੀਆਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਵਿਧਾਇਕ ਲਖਬੀਰ ਸਿੰਘ ਰਾਏ ਪਰਿਵਾਰ ਦਾ ਹਾਲ ਜਾਣਨ ਦੇ ਲਈ ਪਹੁੰਚੇ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਕਾਰਨ ਗਰੀਬ ਪਰਿਵਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਪਰਮਾਤਮਾ ਦੀ ਕਿਰਪਾ ਦੇ ਨਾਲ ਪਰਿਵਾਰ ਦਾ ਜਾਨ ਮਾਲ ਦਾ ਨੁਕਸਾਨ ਹੋਣੋ ਬਚ ਗਿਆ। ਵਿਧਾਇਕ ਲਖਵੀਰ ਵਿਧਾਇਕ ਰਾਏ ਵੱਲੋਂ ਪਰਿਵਾਰ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।

Short Circuit Accident
ਅੱਗ ਨਾਲ ਸੜੇ ਘਰ ਦੇ ਸਮਾਨ ਦਾ ਦ੍ਰਿਸ਼। ਤਸਵੀਰ: ਅਨਿਲ ਲੁਟਾਵਾ

ਇਹ ਵੀ ਪੜ੍ਹੋ: US Indians Deportation: ਅਮਰੀਕਾ ਤੋਂ ਭਾਰਤ ਭੇਜੇ ਗਏ ਲੋਕਾਂ ਨੂੰ ਲੈਕੇ ਅੰਮ੍ਰਿਤਸਰ ਪਹੁੰਚਿਆ ਜਹਾਜ਼, ਇਨ੍ਹਾਂ ਸੂਬਿਆਂ…

ਕਿਰਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ ਇੱਕ ਤਲਾਣੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਕਰੀਬ 3 ਵਜੇ ਜਦੋਂ ਟੈਲੀਵਿਜ਼ਨ ਦੀ ਸਕਰੀਨ ਦਾ ਪਟਾਕਾ ਪਿਆ ਤਾਂ ਉਨ੍ਹਾਂ ਦੀ ਅੱਖ ਖੁੱਲ ਗਈ, ਉਦੋਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰ ਚਾਰੇ ਪਾਸੇ ਅੱਗ ਲੱਗੀ ਹੋਈ ਹੈ। ਉਹ ਫਟਾਫਟ ਉਥੋਂ ਉੱਠੇ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਕਰਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ, ਬੇਟਾ ਸਾਹਿਬਪ੍ਰੀਤ ਸਿੰਘ (12), ਗੁਰੂਮਾਣ ਸਿੰਘ (11), ਖੁਸ਼ਪ੍ਰੀਤ ਕੌਰ (10) ਸਾਲਾ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਜੋਨੀ, ਜਗਜੀਤ ਸਿੰਘ, ਸਰਬਜੀਤ ਸਿੰਘ, ਡਿੰਪੀ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਨਾਜਰ ਸਿੰਘ, ਕਾਲਾ ਬਾਬਾ ਆਦਿ ਵੀ ਹਾਜ਼ਰ ਸਨ। Short Circuit Accident

LEAVE A REPLY

Please enter your comment!
Please enter your name here