ਥੈਲੇਸੀਮੀਆ ਦਿਵਸ ‘ਤੇ ਟ੍ਰਿਊ ਬਲੱਡ ਪੰਪਾਂ ਨੇ ਭਰੇ ਹਸਪਤਾਲਾਂ ਦੇ ਬਲੱਡ ਬੈਂਕ

ਸਮਰੱਥਾ ਨਾ ਹੋਣ ਕਰਕੇ ਹਸਪਤਾਲਾਂ ਨੇ ਡੇਰਾ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਮੋੜਿਆ ਲ 3 ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਕੀਤਾ 241 ਯੂਨਿਟ ਖੂਨਦਾਨ

ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ) ਥੈਲੇਸੀਮੀਆ ਦਿਵਸ ‘ਤੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਲਾਕਡਾਊਨ ਕਾਰਨ ਖਾਲੀ ਹੋਏ ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਖੂਨਦਾਨ ਕਰਕੇ ਭਰ ਦਿੱਤਾ। ਇੱਥੋਂ ਤੱਕ ਕਿ ਇੱਕ ਹਸਪਤਾਲ ਨੇ ਤਾਂ ਖੂਨ ਰੱਖਣ ਦੀ ਸਮਰੱਥਾ ਘੱਟ ਹੋਣ ਕਾਰਨ 30 ਯੂਨਿਟ ਤੋਂ ਵੱਧ ਯੂਨਿਟ ਖੂਨ ਲੈਣ ਤੋਂ ਨਾਂਹ ਕਰਦਿਆਂ ਡੇਰਾ ਸ਼ਰਧਾਲੂਆਂ ਅੱਗੇ ਹੱਥ ਜੋੜ ਦਿੱਤੇ।

ਅੱਜ ਡੇਰਾ ਸ਼ਰਧਾਲੂਆਂ ਵੱਲੋਂ ਡੀਐੱਮਸੀ ਹਸਪਤਾਲ, ਗੁਰੂ ਨਾਨਕ ਹਸਪਤਾਲ ਅਤੇ ਚੰਡੀਗੜ੍ਹ ਰੋਡ ‘ਤੇ ਸਥਿੱਤ ਅਕਾਈ ਹਸਪਤਾਲ ਨੂੰ 241 ਯੂਨਿਟ ਖੂਨਦਾਨ ਕੀਤਾ ਗਿਆ। ਟ੍ਰਿਊ ਬਲੱਡ ਪੰਪ ਵਜੋਂ ਜਾਣੇ ਜਾਂਦੇ ਡੇਰਾ ਸ਼ਰਧਾਲੂ ਅੱਜ ਸਾਰੇ ਜ਼ਿਲ੍ਹੇ ਦੇ ਬਲਾਕਾਂ ਵਿੱਚੋਂ ਸਵੇਰੇ ਤੋਂ ਹੀ ਉਕਤ ਤਿੰਨਾਂ ਹਸਪਤਾਲਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ।

ਖੂਨਦਾਨ ਕਰਨ ਆਏ ਇਹਨਾਂ ਡੇਰਾ ਸ਼ਰਧਾਲੂਆਂ ਵਿੱਚ ਭੈਣਾਂ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ। ਵੱਖ-ਵੱਖ ਹਸਪਤਾਲਾਂ ਵਿਖੇ ਮੌਜੂਦ 45 ਮੈਂਬਰ ਜਸਵੀਰ ਸਿੰਘ ਇੰਸਾਂ, 45 ਮੈਂਬਰ ਯੂਥ ਸੰਦੀਪ ਇੰਸਾਂ, 25 ਮੈਂਬਰ ਪੂਰਨ ਚੰਦ ਇੰਸਾਂ, 25 ਮੈਂਬਰ ਹਰੀਸ਼ ਚੰਦਰ ਸ਼ੰਟਾ, 25 ਮੈਂਬਰ ਐੱਸਪੀ ਬੰਗੜ, 15 ਮੈਂਬਰ ਕੁਲਦੀਪ ਇੰਸਾਂ, 15 ਮੈਂਬਰ ਕ੍ਰਿਸ਼ਨ ਜੁਨੇਜਾ ਇੰਸਾਂ, 15 ਮੈਂਬਰ ਰੌਕੀ ਇੰਸਾਂ, ਖੂਨਦਾਨ ਸੰਮਤੀ ਦੇ ਜਗਜੀਤ ਇੰਸਾਂ, ਰਣਜੀਤ ਭੰਡਾਰੀ ਇੰਸਾਂ, ਬਲਾਕ ਭੰਗੀਦਾਸ ਕਮਲਦੀਪ ਇੰਸਾਂ ਨੇ ਦੱਸਿਆ ਕਿ ਡੀਐੱਮਸੀ, ਗੁਰੂ ਨਾਨਕ ਹਸਪਤਾਲ ਤੇ ਅਕਾਈ ਹਸਪਤਾਲ ਨੇ ਲਿਖਤ ਪੱਤਰ ਲਿਖ ਕੇ ਡੇਰਾ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਹਸਪਤਾਲਾਂ ਦੇ ਬਲੱਡ ਬੈਂਕਾਂ ‘ਚ ਖੂਨ ਦੀ ਕਮੀ ਬਾਰੇ ਦੱਸਦਿਆਂ ਖੂਨਦਾਨ ਕਰਨ ਦੀ ਬੇਨਤੀ ਕੀਤੀ ਸੀ।

ਅਕਾਈ ਹਸਪਤਾਲ ਨੇ 30 ਯੂਨਿਟ ਖੂਨ ਦੀ ਮੰਗ ਕੀਤੀ ਸੀ ਪ੍ਰੰਤੂ ਉੱਥੇ 70-80 ਦੇ ਕਰੀਬ ਡੇਰਾ ਸ਼ਰਧਾਲੂ ਖੂਨਦਾਨ ਕਰਨ ਲਈ ਪਹੁੰਚ ਗਏ। ਉੱਥੋਂ ਦੇ ਬੀਟੀਓ ਡਾ. ਹਿਤੇਸ਼ ਨਾਰੰਗ ਨੇ ਬਲੱਡ ਬੈਂਕ ‘ਚ ਖੂਨ ਰੱਖਣ ਦੀ ਜਗ੍ਹਾ ਨਾ ਹੋਣ ਬਾਰੇ ਦੱਸ ਕੇ ਧੰਨਵਾਦ ਕਰਦਿਆਂ ਹੱਥ ਜੋੜ ਕੇ ਹੋਰ ਖੂਨ ਲੈਣ ਤੋਂ ਅਮਸਰੱਥਤਾ ਜਤਾਈ।

ਡੇਰਾ ਸ਼ਰਧਾਲੂਆਂ ਨੇ ਡੀਐੱਮਸੀ ਹਸਪਤਾਲ ‘ਚ 110 ਯੂਨਿਟ, ਗੁਰੂ ਨਾਨਾਕ ਹਸਪਤਾਲ ‘ਚ 101 ਯੂਨਿਟ ਤੇ ਅਕਾਈ ਹਸਪਤਾਲ ‘ਚ 30 ਯੂਨਿਟ ਖੂਨਦਾਨ ਕੀਤਾ। ਵੱਖ-ਵੱਖ ਹਸਪਤਾਲਾਂ ਨੂੰ 29 ਅਪਰੈਲ ਤੋਂ ਸ਼ੁਰੂ ਕੀਤੇ ਖੂਨਦਾਨ ਤਹਿਤ ਡੇਰਾ ਸ਼ਰਧਾਲੂ ਹੁਣ ਤੱਕ 418 ਯੂਨਿਟ ਖੂਨਦਾਨ ਕਰ ਚੁੱਕੇ ਹਨ। ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਸੁਜਾਨ ਭੈਣਾਂ, 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਤੇ ਭੈਣਾਂ ਪਹੁੰਚੀਆਂ ਹੋਈਆਂ ਸਨ।

ਸਾਡੇ ਇੱਕ ਵਾਰ ਕਹਿਣ ‘ਤੇ ਵੱਡੀ ਗਿਣਤੀ ‘ਚ ਖੂਨਦਾਨ ਕਰਨ ਪਹੁੰਚੇ ਡੇਰਾ ਸ਼ਰਧਾਲੂ : ਬੀਟੀਓ

ਡੀਐੱਮਸੀ ਹਸਪਤਾਲ ਦੇ ਬਲੱਡ ਟਰਾਂਸਫਿਊਜ਼ਨ ਅਫਸਰ (ਬੀਟੀਓ) ਡਾ. ਅਮਰਜੀਤ ਕੌਰ, ਅਕਾਈ ਹਸਪਤਾਲ ਦੇ ਬੀਟੀਓ ਡਾ. ਹਿਤੇਸ਼ ਨਾਰੰਗ ਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਮੈਡੀਕਲ ਅਫਸਰ ਅਸ਼ੀਸ਼ ਗੌਤਮ ਨੇ ਸਾਂਝੇ ਤੌਰ ‘ਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇੱਕ ਅਪੀਲ ‘ਤੇ ਡੇਰਾ ਸ਼ਰਧਾਲੂ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਪਹੁੰਚ ਗਏ। ਅੱਜ ਕੱਲ੍ਹ ਕਰਫਿਊ ਕਰਕੇ ਲੋਕ ਘਰਾਂ ‘ਚੋਂ ਬਾਹਰ ਨਹੀਂ ਨਿੱਕਲ ਰਹੇ, ਜਿਸ ਕਰਕੇ ਉਨ੍ਹਾਂ ਦੇ ਹਸਪਤਾਲਾਂ ਦੇ ਬਲੱਡ ਬੈਂਕਾਂ ‘ਚ ਖੂਨ ਦੀ ਭਾਰੀ ਕਮੀ ਚੱਲ ਰਹੀ ਸੀ। ਪਹਿਲਾਂ ਵੀ ਡੇਰਾ ਸ਼ਰਧਾਲੂ ਲੋੜ ਪੈਣ ‘ਤੇ ਸਮੇਂ ਸਮੇਂ ‘ਤੇ ਹਸਪਤਾਲਾਂ ਨੂੰ ਖੂਨਦਾਨ ਕਰਦੇ ਆ ਰਹੇ ਹਨ। ਡੇਰਾ ਸ਼ਰਧਾਲੂਆਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।