Murder: ਪਿਓ ਵੱਲੋਂ ਕਹੀ ਮਾਰ ਕੇ ਧੀ ਦਾ ਬੇਰਿਹਮੀ ਨਾਲ ਕਤਲ, ਮੌਕੇ ਤੋਂ ਫਰਾਰ

Murder

Murder: ਲੰਬੀ/ਪੰਨੀਵਾਲਾ,(ਮੇਵਾ ਸਿੰਘ)। ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਮਿੱਡਾ ਵਿਖੇ ਇਕ ਪਿਤਾ ਵੱਲੋਂ ਆਪਣੀ ਕਰੀਬ 18 ਸਾਲਾ ਧੀ ਦਾ ਕਤਲ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਦੱਸਿਆ ਜਾ ਰਿਹਾ ਹੈ ਲੜਕੀ ਦਾ ਪਿਤਾ ਹਰਪਾਲ ਸਿੰਘ ਆਪਣੀ ਬੇਟੀ ਨੂੰ ਅੱਗੇ ਪੜ੍ਹਾਈ ਕਰਨ ਤੋਂ ਰੋਕਦਾ ਸੀ। ਉਸ ਦੀ ਬੇਟੀ ਚਮਨਪ੍ਰੀਤ ਕੌਰ ਮੋਹਾਲੀ ਵਿਚ ਬੀ-ਕਾਮ ਦੀ ਪੜ੍ਹਾਈ ਕਰ ਰਹੀ ਸੀ ਤੇ ਉਥੇ ਪੀਜੀ ਵਿਚ ਰਹਿੰਦੀ ਸੀ।

ਇਹ ਵੀ ਪੜ੍ਹੋ: T20 World Cup: ਟੀ20 ਵਿਸ਼ਵ ਕੱਪ ਲਈ ਭਾਰਤ ਨਹੀਂ ਆਵੇਗੀ ਬੰਗਲਾਦੇਸ਼ੀ ਟੀਮ

ਇਹ ਵੀ ਜਾਣਕਾਰੀ ਮਿਲੀ ਹੈ ਕਿ ਲੜਕੀ ਦਾ ਪਿਤਾ ਹਰਪਾਲ ਸਿੰਘ ਪੁਰਾਣੇ ਖਿਆਲਾਂ ਦਾ ਵਿਅਕਤੀ ਸੀ ਤੇ ਉਹ ਸ਼ਾਇਦ ਇਸ ਗੱਲ ਤੋਂ ਡਰਦਾ ਹੋਵੇ ਕਿ ਕਿਤੇ ਉਸ ਦੀ ਬੇਟੀ ਬਾਹਰ ਰਹਿਕੇ ਵਿਗੜ ਨਾ ਜਾਵੇ। ਇਸ ਗੱਲ ਤੋਂ ਅਕਸਰ ਘਰ ਵਿਚ ਤਨਾਅ ਚੱਲਦਾ ਰਹਿੰਦਾ ਸੀ। ਉਧਰ ਨਗਰ ਨਿਵਾਸੀਆਂ ਦੇ ਅਨੁਸਾਰ ਮ੍ਰਿਤਕ ਲੜਕੀ ਚਮਨਪ੍ਰੀਤ ਕੌਰ ਕਾਫੀ ਸਮਝਦਾਰ ਤੇ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ। ਪਿੰਡ ਵਾਲਿਆਂ ਅਨੁਸਾਰ ਹਰਪਾਲ ਸਿੰਘ ਇਸ ਗੱਲ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਉਸ ਨੇ ਐਤਵਾਰ ਸਵੇਰੇ ਆਪਣੀ ਸੁੱਤੀ ਪਈ ਬੇਟੀ ਨੂੰ ਕਹੀਆਂ ਦੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ, ਇਸ ਤੋਂ ਬਾਅਦ ਹਰਪਾਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਕਤਲ ਤੋਂ ਬਾਅਦ ਡੀਐਸਪੀ ਲੰਬੀ ਹਰਬੰਸ ਸਿੰਘ ਤੇ ਥਾਣਾ ਕਬਰਵਾਲਾ ਦੇ ਐਸਐਚਓ ਮੈਡਮ ਹਰਪ੍ਰੀਤ ਕੌਰ ਨੇ ਮੌਕੇ ’ਤੇ ਪਹੁੰਚਕੇ ਮ੍ਰਿਤਕ ਚਮਨਪ੍ਰੀਤ ਕੌਰ ਦੀ ਮਾਤਾ ਤੇ ਬਿਆਨਾਂ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। Murder